34 ਸਾਲ ਬਾਅਦ ਅੱਜ ਖੁੱਲ੍ਹੇਗਾ ਜਗਨਨਾਖ ਮੰਦਰ ਦਾ ਰਤਨ ਭੰਡਾਰ

04/04/2018 10:57:35 AM

ਪੁਰੀ—12ਵੀਂ ਸਦੀ ਦੇ ਜਗਨਨਾਥ ਮੰਦਰ ਦਾ ਖਜਾਨਾ 34 ਸਾਲ ਬਾਅਦ ਬੁੱਧਵਾਰ ਨੂੰ ਨਿਰੱਖਣ ਦੇ ਲਈ ਖੋਲ੍ਹਿਆ ਜਾਵੇਗਾ। ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐਸ.ਜੇ.ਟੀ.ਏ.) ਦੇ ਮੁੱਖ ਪ੍ਰਸ਼ਾਸਕ ਪੀ.ਕੇ. ਜੇਨਾ ਨੇ ਦੱਸਿਆ ਕਿ 10 ਮੈਂਬਰੀ ਇਕ ਕਮੇਟੀ 4 ਅਪ੍ਰੈਲ ਨੂੰ ਰਤਨ ਭੰਡਾਰ (ਖਜਾਨੇ) ਦੇ ਤਲ, ਛੱਤ ਅਤੇ ਕੰਧ ਦੀ ਭੌਤਿਕ ਸਥਿਤੀ ਦਾ ਨਿਰੱਖਣ ਕਰੇਗੀ।
ਰਤਨ ਭੰਡਾਰ 'ਚ ਦੇਵੀ-ਦੇਵਤਾਵਾਂ ਦੇ ਕੀਮਤੀ ਗਹਿਣੇ ਰੱਖੇ ਜਾਂਦੇ ਹਨ। ਇਸ ਦਾ ਪਿਛਲੀ ਵਾਰ 1984 'ਚ ਨਿਰੱਖਣ ਕੀਤਾ ਗਿਆ ਸੀ। ਤਾਂ ਰਤਨ ਭੰਡਾਰ ਦੇ 7 ਚੈਂਬਰਾਂ 'ਚੋਂ ਸਿਰਫ 3 ਚੈਂਬਰਾਂ ਨੂੰ ਖੋਲ੍ਹਿਆ ਗਿਆ। ਕੋਈ ਨਹੀਂ ਜਾਣਦਾ ਹੈ ਕਿ ਹੋਰ ਚੈਂਬਰਾਂ 'ਚ ਕੀ ਰੱਖਿਆ ਹੋਇਆ ਹੈ। ਐਸ.ਜੇ.ਟੀ.ਏ. ਦੇ ਮੁੱਖ ਪ੍ਰਸ਼ਾਸਕ ਪੀ.ਕੇ. ਜੇਨਾ ਨੇ ਕਿਹਾ ਕਿ, 'ਅਸੀਂ ਭੰਡਾਰ ਨੂੰ ਖੋਲ੍ਹਣ ਤੋਂ ਪਹਿਲਾਂ ਨਿਸ਼ਚਿਤ ਤੌਰ 'ਤੇ ਸਾਵਧਾਨੀ ਨਾਲ ਕਦਮ ਚੁੱਕਾਂਗੇ।
ਉਨ੍ਹਾਂ ਨੇ ਇਸ ਤੋਂ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਰਤਨ ਭੰਡਾਰ ਦੇ ਅੰਦਰ ਰੱਖੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਅਤੇ ਉਸ ਦੀਆਂ ਕੰਧਾਂ ਅਤੇ ਛੱਤਾਂ ਦਾ ਸਿਰਫ ਦ੍ਰਿਸ਼ ਨਿਰੱਖਣ ਕੀਤਾ ਜਾਵੇਗਾ।


Related News