4 ਦਿਨਾਂ ਬਾਅਦ ਮੁੜ ਖੁੱਲ੍ਹੇ ਕਾਮਾਖਿਆ ਮੰਦਰ ਦੇ ਕਿਵਾੜ, ਲੱਗੀ ਸ਼ਰਧਾਲੂਆਂ ਦੀ ਭੀੜ

Thursday, Jun 27, 2024 - 10:11 AM (IST)

4 ਦਿਨਾਂ ਬਾਅਦ ਮੁੜ ਖੁੱਲ੍ਹੇ ਕਾਮਾਖਿਆ ਮੰਦਰ ਦੇ ਕਿਵਾੜ, ਲੱਗੀ ਸ਼ਰਧਾਲੂਆਂ ਦੀ ਭੀੜ

ਗੁਹਾਟੀ (ਭਾਸ਼ਾ) - ਪ੍ਰਸਿੱਧ ਕਾਮਾਖਿਆ ਮੰਦਰ ਦੇ ਕਿਵਾੜ ਅੰਬੂਬਾਚੀ ਮੇਲੇ ਮੌਕੇ ਪਿਛਲੇ 4 ਦਿਨਾਂ ਤੋਂ ਬੰਦ ਰਹਿਣ ਮਗਰੋਂ ਬੁੱਧਵਾਰ ਸਵੇਰੇ ਸ਼ਰਧਾਲੂਆਂ ਲਈ ਮੁੜ ਖੁੱਲ੍ਹ ਗਏ ਹਨ। ਮੰਦਰ ਦੇ ਕਿਵਾੜ ਖੁੱਲ੍ਹਣ ਕਾਰਨ ਸ਼ਕਤੀਪੀਠ ਵਿਖੇ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਮੰਦਰ ਦੇ ਕਿਵਾੜ ਪ੍ਰਤੀਕ ਤੌਰ ’ਤੇ 4 ਦਿਨਾਂ ਲਈ ਬੰਦ ਕੀਤੇ ਗਏ ਸਨ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਦੇਵੀ ਕਾਮਾਖਿਆ ਅਤੇ ਧਰਤੀ ਮਾਤਾ ਦੋਨੋਂ ਹੀ ਮਾਹਵਾਰੀ ’ਚੋਂ ਲੰਘਦੀਆਂ ਹਨ। ਮੰਦਰ ਦੇ ਕਿਵਾੜ ਖੋਲ੍ਹਣ ਦੀਆਂ ਰਸਮਾਂ ਮੰਗਲਵਾਰ ਰਾਤ ਨੂੰ ਹੀ ਪੂਰੀਆਂ ਹੋ ਗਈਆਂ ਸਨ।


author

rajwinder kaur

Content Editor

Related News