ਜਿੱਥੇ ਰਾਮ ਮੰਦਰ ਉਥੋਂ ਪਿਛੜ ਰਹੀ ਭਾਜਪਾ, ਲੱਲੂ ਸਿੰਘ 20,279 ਅੰਤਰ ਨਾਲ ਪਿੱਛੇ
Tuesday, Jun 04, 2024 - 03:32 PM (IST)
ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਅਨੁਸਾਰ, ਭਾਜਪਾ ਫੈਜ਼ਾਬਾਦ ਚੋਣ ਖੇਤਰ 'ਚ ਪਿਛੜ ਰਹੀ ਹੈ, ਜਿੱਥੇ ਰਾਮ ਮੰਦਰ ਸਥਿਤ ਹੈ। ਅਯੁੱਧਿਆ ਸ਼ਹਿਰ ਉਸ ਸਥਾਨ 'ਤੇ ਸਥਿਤ ਹੈ, ਜਿਸ ਨੂੰ ਪਹਿਲੇ ਫੈਜ਼ਾਬਾਦ ਜ਼ਿਲ੍ਹੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 2018 'ਚ ਫੈਜ਼ਾਬਾਦ ਜ਼ਿਲ੍ਹੇ ਦਾ ਅਧਿਕਾਰਤ ਤੌਰ 'ਤੇ ਨਾਂ ਬਦਲ ਕੇ ਅਯੁੱਧਿਆ ਕਰ ਦਿੱਤਾ ਗਿਆ। ਹਾਲਾਂਕਿ ਲੋਕ ਸਭਾ ਸੀਟ ਨੂੰ ਅਜੇ ਵੀ ਫੈਜ਼ਾਬਾਦ ਕਿਹਾ ਜਾਂਦਾ ਹੈ। ਗਿਣਤੀ ਸ਼ੁਰੂ ਹੋਣ ਦੇ 5 ਘੰਟੇ ਤੋਂ ਜ਼ਿਆਦਾ ਸਮੇਂ ਬਾਅਦ ਭਾਜਪਾ ਉਮੀਦਵਾਰ ਲੱਲੂ ਸਿੰਘ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਵਧੇਸ਼ ਪ੍ਰਸਾਦ ਤੋਂ ਪਿੱਛੇ ਚੱਲ ਰਹੇ ਹਨ। ਅਵਧੇਸ਼ ਪ੍ਰਸਾਦ 35,32,64 ਵੋਟਾਂ ਨਾਲ ਅੱਗੇ ਹਨ। ਯਾਨੀ ਲੱਲੂ ਸਿੰਘ 20,279 ਦੇ ਅੰਤਰ ਨਾਲ ਪਿੱਛੇ ਚੱਲ ਰਹੇ ਹਨ।
ਭਾਜਪਾ ਇਸ ਸਾਲ ਜਨਵਰੀ 'ਚ ਆਯੋਜਿਤ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਦੀ ਮਹਿਮਾ ਦਾ ਆਨੰਦ ਲੈਣਾ ਚਾਅ ਰਹੀ ਸੀ। ਪਿਛਲੀਆਂ ਚੋਣਾਂ 'ਚ ਭਾਜਪਾ ਦੇ ਮੈਨੀਫੈਸਟੋ ਦਾ ਹਿੱਸਾ, ਸ਼ਾਨਦਾਰ ਮੰਦਰ ਦਾ ਉਦਘਾਟਨ, 2024 'ਚ ਭਾਜਪਾ ਦੀ ਚੋਣ ਮੁਹਿੰਮ ਲਈ ਮਾਹੌਲ ਤਿਆਰ ਕਰਨ ਵਾਲਾ ਸੀ। ਇਸ ਵਿਚ ਰੁਝਾਨਾਂ ਤੋਂ ਪਤਾ ਲੱਗਦਾ ਹੈ ਕਿ ਇੰਡੀਆ ਬਲਾਕ ਉੱਤਰ ਪ੍ਰਦੇਸ਼ 'ਚ ਮਹੱਤਵਪੂਰਨ ਬੜ੍ਹਤ ਹਾਸਲ ਕਰ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e