ਕੈਸੀਨੋ 'ਚ ਸ਼ਖ਼ਸ ਨੇ ਜਿੱਤਿਆ 34 ਕਰੋੜ ਰੁਪਏ ਦਾ ਜੈਕਪਾਟ, ਖੁਸ਼ੀ 'ਚ ਮਾਰਨ ਲੱਗਾ ਛਾਲਾਂ ਤਾਂ ਪਿਆ ਦਿਲ ਦਾ ਦੌਰਾ

Friday, Jun 28, 2024 - 03:53 PM (IST)

ਕੈਸੀਨੋ 'ਚ ਸ਼ਖ਼ਸ ਨੇ ਜਿੱਤਿਆ 34 ਕਰੋੜ ਰੁਪਏ ਦਾ ਜੈਕਪਾਟ, ਖੁਸ਼ੀ 'ਚ ਮਾਰਨ ਲੱਗਾ ਛਾਲਾਂ ਤਾਂ ਪਿਆ ਦਿਲ ਦਾ ਦੌਰਾ

ਸਿੰਗਾਪੁਰ- ਕੈਸੀਨੋ 'ਚ ਜੂਆ ਖੇਡ ਰਹੇ ਇਕ ਸ਼ਖ਼ਸ ਦਾ ਅਜਿਹਾ ਜੈਕਪਾਟ ਲੱਗਾ ਕਿ ਉਸ ਤੋਂ ਖੁਸ਼ੀ ਬਰਦਾਸ਼ਤ ਨਹੀਂ ਹੋਈ ਅਤੇ ਉਸ ਨੂੰ ਹਾਰਟ ਅਟੈਕ ਆ ਗਿਆ। ਇਹ ਹੈਰਾਨ ਕਰਨ ਵਾਲੀ ਘਟਨਾ ਸਿੰਗਾਪੁਰ 'ਚ ਸਾਹਮਣੇ ਆਈ ਹੈ। ਇੱਥੇ ਇਕ ਸ਼ਖ਼ਸ ਨੇ ਕੈਸੀਨੋ 'ਚ 3.2 ਮਿਲੀਅਨ ਪਾਊਂਡ (ਯਾਨੀ 34 ਕਰੋੜ ਰੁਪਏ) ਜਿੱਤੇ। ਇੰਨੇ ਪੈਸੇ ਜਿੱਤਣ ਦੀ ਖੁਸ਼ੀ ਉਹ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਘਟਨਾ 22 ਜੂਨ ਨੂੰ ਸਿੰਗਾਪੁਰ ਦੇ ਮਰੀਨਾ ਬੇ ਸੈਂਡਸ ਕੈਸੀਨੋ 'ਚ ਵਾਪਰੀ।

 

ਦਿ ਮਿਰਰ ਦੀ ਰਿਪੋਰਟ ਅਨੁਸਾਰ, ਜੈਕਪਾਟ ਜਿੱਤਦੇ ਹੀ ਸ਼ਖਸ ਹਵਾ 'ਚ ਉਛਲ-ਉਛਲ ਕੇ ਖੁਸ਼ੀ ਜ਼ਾਹਰ ਕਰਨ ਲੱਗਾ ਅਤੇ ਅਗਲੇ ਹੀ ਪਲ ਜਿਵੇਂ ਹੀ ਬੇਹੋਸ਼ ਹੋ ਕੇ ਡਿੱਗਿਆ, ਉੱਥੇ ਮੌਜੂਦ ਲੋਕ ਅਤੇ ਕਰਮਚਾਰੀ ਮਦਦ ਲਈ ਦੌੜੇ। ਇਸ ਦੌਰਾਨ ਇਸ ਸ਼ਖ਼ਸ ਨਾਲ ਆਈ ਔਰਤ ਵੀ ਬੁਰੀ ਤਰ੍ਹਾਂ ਨਾਲ ਘਬਰਾ ਗਈ ਅਤੇ ਉਹ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਰੌਣ ਲੱਗੀ। ਰਿਪੋਰਟ ਅਨੁਸਾਰ, ਕੈਸੀਨੋ ਸਟਾਫ਼ ਵਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News