ਸੁਰਖੀਆਂ 'ਚ ਜਗਨਮੋਹਨ ਰੈਡੀ ਦਾ ‘ਹਿੱਲ ਪੈਲੇਸ’, ਲਗਾਇਆ 40 ਲੱਖ ਦਾ ਬਾਥ ਟੱਬ ਤੇ 12 ਲੱਖ ਦੀ ‘ਸੀਟ’
Thursday, Jun 20, 2024 - 11:00 AM (IST)
ਵਿਸ਼ਾਖਾਪਟਨਮ (ਇੰਟ.) - ਆਂਧਰਾ ਪ੍ਰਦੇਸ਼ ਦੀ ਸਿਆਸਤ ’ਚ ਹਿੱਲ ਪੈਲੇਸ ਸੁਰਖੀਆਂ ’ਚ ਹੈ। ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਨੇ ਸਾਬਕਾ ਮੁੱਖ ਮੰਤਰੀ ਵਾਈ.ਐੱਸ. ਜਗਨਮੋਹਨ ਰੈਡੀ ’ਤੇ ਗੰਭੀਰ ਦੋਸ਼ ਲਾਏ ਗਏ ਹਨ। ਟੀ. ਡੀ. ਪੀ. ਦਾ ਕਹਿਣਾ ਹੈ ਕਿ ਜਗਨ ਨੇ ਵਿਸ਼ਾਖਾਪਟਨਮ ਦੇ ਰੁਸ਼ੀਕੋਂਡਾ ਹਿੱਲ ਵਿਖੇ ਇਕ ਆਲੀਸ਼ਾਨ ਮਹਿਲ ਬਣਾਇਆ ਹੈ। ਵੱਡੇ ਬੈਰੀਕੇਡ ਲਾ ਕੇ ਇਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਕੁਝ ਦਿਨ ਪਹਿਲਾਂ ਜਦੋਂ ਪੈਲੇਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਸਿਆਸੀ ਵਿਵਾਦ ਵਧ ਗਿਆ। ਪੈਲੇਸ ’ਚ ਲਗਜ਼ਰੀ ਪ੍ਰਬੰਧਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਸ ਪੈਲੇਸ ’ਚ 40 ਲੱਖ ਰੁਪਏ ਦਾ ਬਾਥ ਟਬ ਤੇ 12 ਲੱਖ ਰੁਪਏ ਵਾਲੀ ‘ਸੀਟ’ ਲਾਈ ਗਈ ਹੈ। ਅਸਲ ’ਚ ਆਂਧਰਾ ਪ੍ਰਦੇਸ਼ ਦੀ ਵਿੱਤੀ ਹਾਲਤ ਚੰਗੀ ਨਹੀਂ ਹੈ । ਸੂਬੇ ਦੇ ਕੁਲ ਘਰੇਲੂ ਉਤਪਾਦਨ ਦੇ ਅਨੁਪਾਤ ’ਚ ਕਰਜ਼ਾ ਬਹੁਤ ਵੱਧ ਹੈ।
ਇਹ ਵੀ ਪੜ੍ਹੋ - Amazon ਤੋਂ ਮੰਗਵਾਇਆ ਪਾਰਸਲ, ਬਾਕਸ ਵਿਚ ਜਿਊਂਦਾ ਕੋਬਰਾ ਦੇਖ ਜੋੜੇ ਦੇ ਉੱਡੇ ਹੋਸ਼ (ਵੀਡੀਓ)
500 ਕਰੋੜ ਰੁਪਏ ’ਚ ਬਣਿਆ ਹੈ ਇਹ ਆਲੀਸ਼ਾਨ ਮਹਿਲ
ਰੁਸ਼ੀਕੋਂਡਾ ਪੈਲੇਸ ’ਚ ਲਗਜ਼ਰੀ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਵੇਖ ਕੇ ਲੋਕ ਸਦਮੇ ’ਚ ਹਨ। ਕਈ ਸਹੂਲਤਾਂ ’ਤੇ ਭਾਰੀ ਖਰਚ ਕੀਤਾ ਗਿਆ ਹੈ। ਇਨ੍ਹਾਂ ਲਗਜ਼ਰੀ ਸਹੂਲਤਾਂ ’ਤੇ ਕਰੀਬ 500 ਕਰੋੜ ਰੁਪਏ ਲੱਗੇ ਹਨ। ਮਹਿਲ ’ਚ ਆਲੀਸ਼ਾਨ ਫਰਨੀਚਰ ਤੇ ਇੱਥੋਂ ਤੱਕ ਕਿ ਇਕ ਬਹੁਤ ਵਧੀਆ ਮਸਾਜ ਟੇਬਲ ਵੀ ਹੈ। ਟੀ. ਡੀ.ਪੀ. ਦੇ ਦੋਸ਼ਾਂ ’ਤੇ ਵਾਈ. ਐੱਸ.ਆਰ ਕਾਂਗਰਸ ਪਾਰਟੀ ਨੇ ਜਵਾਬੀ ਹਮਲਾ ਕੀਤਾ ਹੈ। ਪਾਰਟੀ ਦੇ ਬੁਲਾਰੇ ਕਨੂਮੁਰੀ ਰਵੀ ਚੰਦਰ ਰੈਡੀ ਨੇ ਕਿਹਾ ਕਿ ਇਹ ਜਗਨਮੋਹਨ ਰੈਡੀ ਦੀ ਨਿੱਜੀ ਜਾਇਦਾਦ ਨਹੀਂ ਸਗੋਂ ਸਰਕਾਰੀ ਜਾਇਦਾਦ ਹੈ। ਉਨ੍ਹਾਂ ਉਸਾਰੀ ਦੀ ਗੁਣਵੱਤਾ ਨੂੰ ਜਾਇਜ਼ ਠਹਿਰਾਇਆ। ਕਨੂਮੁਰੀ ਨੇ ਕਿਹਾ ਕਿ ਟੀ. ਡੀ. ਪੀ. ਵਾਲੇ ਇਸ ਸੁੰਦਰ ਢੰਗ ਨਾਲ ਬਣੇ ਮਹਿਲ ਦੀ ਵਰਤੋਂ ਕਰ ਸਕਦੇ ਹਨ। ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਦੌਰੇ ਲਈ ਵੀ ਇਸ ਨੂੰ ਵਰਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8