ਜੰਮੂ-ਕਸ਼ਮੀਰ ''ਚ ਪਤੀ ਨੇ ਪਤਨੀ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ

10/15/2019 3:59:21 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲੇ 'ਚ 51 ਸਾਲਾ ਇਕ ਔਰਤ ਦੀ ਉਸ ਦੇ ਪਤੀ ਨੇ ਕਿਸੇ ਗੱਲ ਨੂੰ ਲੈ ਕੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਲੀ ਨੱਲਾ ਪਿੰਡ ਵਾਸੀ ਸਰਦਾਰ ਸਿੰਘ ਅਤੇ ਉਸ ਦੀ ਪਤਨੀ ਕੌਸ਼ਲਿਆ ਦੇਵੀ ਵਿਚਾਲੇ ਸੋਮਵਾਰ ਦੇਰ ਰਾਤ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਝਗੜਾ ਇੰਨਾ ਵਧ ਗਿਆ ਕਿ ਸਰਦਾਰ ਸਿੰਘ ਨੇ ਆਪਣੀ ਪਤਨੀ 'ਤੇ ਲੋਹੇ ਦੀ ਛੜ ਨਾਲ ਹਮਲਾ ਕੀਤਾ, ਜਿਸ ਕਾਰਨ ਕੌਸ਼ਲਿਆ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਕੌਸ਼ਲਿਆ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 

ਪੁਲਸ ਨੇ ਦੋਸ਼ੀ ਪਤੀ ਸਰਦਾਰ ਸਿੰਘ 'ਤੇ ਹੱਤਿਆ ਦਾ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਜੰਮੂ ਖੇਤਰ ਵਿਚ ਪਿਛਲੇ 3 ਦਿਨਾਂ ਵਿਚ ਹੱਤਿਆ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਸਰਕਾਰੀ ਸਕੂਲ ਦੇ ਇਕ ਪ੍ਰਯੋਗਸ਼ਾਲਾ ਸਹਾਇਕ ਨੇ ਗੁੱਜਰ ਨਗਰ ਖੇਤਰ ਵਿਚ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ।


Tanu

Content Editor

Related News