ਜੰਮੂ ਕਸ਼ਮੀਰ : ਬੜਗਾਮ 'ਚ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ 'ਤੇ ਗੋਲੀਆਂ ਚਲਾਈਆਂ, ਇਕ ਅੱਤਵਾਦੀ ਗ੍ਰਿਫ਼ਤਾਰ

10/16/2020 4:12:20 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ 'ਚ ਇਕ ਅੱਤਵਾਦੀ ਨੂੰ ਫੜ ਲਿਆ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ 'ਤੇ ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਸਵੇਰੇ ਬੜਗਾਮ ਦੇ ਚੰਦੂਰਾ 'ਚ ਸਾਂਝੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਸੁਰੱਖਿਆ ਦਸਤੇ ਦੇ ਜਵਾਨ ਘਰਾਂ ਦੀ ਤਲਾਸ਼ੀ ਲੈ ਰਹੇ ਸਨ, ਉਦੋਂ ਉੱਥੇ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ 'ਚ ਸੁਰੱਖਿਆ ਦਸਤਿਆਂ ਨੇ ਵੀ ਗੋਲੀਆਂ ਚਲਾਈਆਂ ਅਤੇ ਦੋਹਾਂ ਪੱਖਾਂ ਦਰਮਿਆਨ ਮੁਕਾਬਲਾ ਸ਼ੁਰੂ ਹੋ ਗਿਆ।

ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਇਕ ਅੱਤਵਾਦੀ ਨੂੰ ਏ.ਕੇ.-47 ਰਾਈਫਲ ਨਾਲ ਫੜਿਆ ਗਿਆ। ਉਸ ਦੀ ਪਛਾਣ ਜਹਾਂਗੀਰ ਅਹਿਮਦ ਭੱਟ ਦੇ ਰੂਪ 'ਚ ਹੋਈ ਹੈ। ਉਹ ਹਾਲ ਹੀ 'ਚ ਅੱਤਵਾਦੀ ਸਮੂਹ 'ਚ ਸ਼ਾਮਲ ਹੋ ਗਿਆ ਸੀ। ਉਹ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ.ਪੀ.ਓ.) ਅਲਤਾਫ ਹਸਨ ਦਾ ਇਕ ਸਹਿਯੋਗੀ ਸੀ ਜੋ ਕਿ ਹਾਲ ਹੀ 'ਚ 2 ਏ.ਕੇ.-47 ਰਾਈਫਲਾਂ ਨਾਲ ਐੱਸ.ਓ.ਜੀ. ਕੈਂਪ ਤੋਂ ਦੌੜ ਗਿਆ ਸੀ। ਦੱਸਣਯੋਗ ਹੈ ਕਿ ਇਸ ਸਾਲ ਹੁਣ ਤੱਕ ਮੁਕਾਬਲੇ ਦੌਰਾਨ 6 ਤੋਂ ਵੱਧ ਅੱਤਵਾਦੀ ਫੜੇ ਗਏ ਹਨ ਅਤੇ 180 ਮਾਰੇ ਗਏ ਹਨ।


DIsha

Content Editor

Related News