ਜੰਮੂ-ਕਸ਼ਮੀਰ: ਪੁੰਛ ’ਚ LOC ਕੋਲ ਜੰਗਲ ’ਚ ਅੱਗ ਨਾਲ ਬਾਰੂਦੀ ਸੁਰੰਗ ’ਚ ਹੋਇਆ ਧਮਾਕਾ

11/17/2021 1:15:47 PM

ਜੰਮੂ (ਵਾਰਤਾ)— ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐੱਲ. ਓ. ਸੀ.) ਕੋਲ ਜੰਗਲ ’ਚ ਲੱਗੀ ਭਿਆਨਕ ਅੱਗ ਕਾਰਨ ਬਾਰੂਦੀ ਸੁਰੰਗ ’ਚ ਧਮਾਕਾ ਹੋ ਗਿਆ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਰਹੱਦ ਪਾਰ ਸੁੱਕੀਆਂ ਝਾੜੀਆਂ ਵਿਚ ਅੱਗ ਲੱਗਣ ਮਗਰੋਂ ਵੇਖਦੇ ਹੀ ਵੇਖਦੇ ਇਹ ਐੱਲ. ਓ. ਸੀ. ਦੇ ਪਾਰ ਤੱਕ ਫੈਲ ਗਈ। ਉਨ੍ਹਾਂ ਨੇ ਦੱਸਿਆ ਕਿ ਐੱਲ. ਓ. ਸੀ. ਕੋਲ ਅੱਗ ਲੱਗਣ ਕਾਰਨ ਬਾਰੂਦੀ ਸੁਰੰਗ ਫਟ ਗਈ ਹੈ। ਉਨ੍ਹਾਂ ਨੇ ਕਿਹਾ ਕਿ ਫ਼ੌਜ ਦੇ ਜਵਾਨ ਅੱਗ ਬੁਝਾਉਣ ’ਚ ਲੱਗਣ ਤੋਂ ਇਲਾਵਾ ਸਰਹੱਦ ’ਤੇ ਸਖ਼ਤ ਨਿਗਰਾਨੀ ਰੱਖ ਰਹੇ ਹਨ, ਤਾਂ ਕਿ ਪਾਕਿਸਤਾਨ ਵੱਲੋਂ ਕਿਸੇ ਵੀ ਸਾਜਿਸ਼ ਨੂੰ ਨਾਕਾਮ ਕੀਤਾ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਅਤੇ ਬਾਰੂਦੀ ਸੁਰੰਗ ’ਚ ਧਮਾਕਾ ਹੋਣ ਨਾਲ ਐੱਲ. ਓ. ਸੀ. ’ਤੇ ਲਾਏ ਗਏ ਕੁਝ ਸੁਰੱਖਿਆ ਯੰਤਰ ਵੀ ਨੁਕਸਾਨੇ ਗਏ ਹਨ। 

ਜ਼ਿਕਰਯੋਗ ਹੈ ਕਿ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਨਾਲ ਹੀ ਇਸ ਤੋਂ ਪਹਿਲਾਂ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਹੋਵੇ ਜਾਂ ਫਿਰ ਦਰਰੇ ਬੰਦ ਹੋ ਜਾਣ। ਸਰਹੱਦ ਪਾਰ ਤੋਂ ਅੱਤਵਾਦੀ ਭਾਰਤੀ ਸਰਹੱਦ ’ਚ ਘੁਸਪੈਠ ਦੀ ਕੋਸ਼ਿਸ਼ ਕਰਦੇ ਹਨ। ਓਧਰ ਜੰਮੂ ਦੇ ਵਧੀਕ ਪੁਲਸ ਜਨਰਲ ਡਾਇਰੈਕਟਰ ਮੁਕੇਸ਼ ਸਿੰਘ ਨੇ ਕੁੱਲ ਪੁੰੰਛ ’ਚ ਇਕ ਸੁਰੱਖਿਆ ਸਮੀਖਿਆ ਬੈਠਕ ਬੁਲਾਈ ਅਤੇ ਅਧਿਕਾਰੀਆਂ ਨੂੰ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਸ਼ਰਾਰਤੀ ਅਨਸਰਾਂ ਨਾਲ ਮਜ਼ਬੂਤੀ ਨਾਲ ਨਜਿੱਠਣ ਨੂੰ ਕਿਹਾ ਗਿਆ ਹੈ।
 


Tanu

Content Editor

Related News