ਜੇ.ਈ.ਈ. ਪ੍ਰੀਖਿਆ ਦੇ ਨਤੀਜੇ ਹੋਏ ਐਲਾਨ, 24 ਵਿਦਿਆਰਥੀਆਂ ਨੇ ਹਾਸਲ ਕੀਤੇ 100 ਫੀਸਦੀ ਅੰਕ

Saturday, Sep 12, 2020 - 02:09 AM (IST)

ਜੇ.ਈ.ਈ. ਪ੍ਰੀਖਿਆ ਦੇ ਨਤੀਜੇ ਹੋਏ ਐਲਾਨ, 24 ਵਿਦਿਆਰਥੀਆਂ ਨੇ ਹਾਸਲ ਕੀਤੇ 100 ਫੀਸਦੀ ਅੰਕ

ਨਵੀਂ ਦਿੱਲੀ - ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਸ਼ੁੱਕਰਵਾਰ ਨੂੰ ਜੇ.ਈ.ਈ.-ਮੇਨ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਨਤੀਜੇ ’ਚ 24 ਵਿਦਿਆਰਥੀਆਂ ਨੇ 100 ਫੀਸਦੀ ਅੰਤ ਹਾਸਲ ਕੀਤੇ ਹਨ। ਨਤੀਜੇ ਕਰੀਬ 8.58 ਲੱਖ ਉਮੀਦਵਾਰਾਂ ਲਈ ਜਾਰੀ ਕੀਤੇ ਗਏ ਹਨ ਜੋ ਦੇਸ਼ ਭਰ ਦੇ 660 ਕੇਂਦਰਾਂ ’ਚ ਆਯੋਜਿਤ ਪ੍ਰੀਖਿਆ ’ਚ ਸ਼ਾਮਲ ਹੋਏ ਸਨ। ਜੇ.ਈ.ਈ. ਮੁੱਖ ਪ੍ਰੀਖਿਆ ਦਾ ਰਿਜ਼ਲਟ ਜਾਰੀ ਕਰਨ ਤੋਂ ਪਹਿਲਾਂ ਨੈਸ਼ਨਲ ਟੈਸਟਿੰਗ ਏਜੰਸੀ 8 ਸਤੰਬਰ ਨੂੰ ਜੇ.ਈ.ਈ. ਮੁੱਖ ਦੀ 'ਆਂਸਰ ਕੀ' ਜਾਰੀ ਕਰ ਚੁੱਕੀ ਹੈ। ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਉਮੀਦਵਾਰ ਆਪਣਾ ਰਿਜ਼ਲਟ ਆਧਿਕਾਰਿਤ ਵੈੱਬਸਾਈਟ ’ਤੇ ਦੇਖ ਸਕਦੇ ਹਨ।


author

Inder Prajapati

Content Editor

Related News