ਜੰਮੂ-ਕਸ਼ਮੀਰ: ਖੇਡਾਂ ਨੂੰ ਉਤਸ਼ਾਹ ਦੇਣ ਲਈ ਬਡਗਾਮ ''ਚ ਬਣਾਇਆ ਜਾ ਰਿਹੈ ਇਨਡੋਰ ਸਟੇਡੀਅਮ
Sunday, Aug 22, 2021 - 04:22 PM (IST)
ਬਡਗਾਮ- ਜ਼ਿਲ੍ਹੇ 'ਚ ਖੇਡਾਂ ਨੂੰ ਉਤਸ਼ਾਹ ਦੇਣ ਲਈ ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਇਕ ਇਨਡੋਰ ਸਟੇਡੀਅਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜ਼ਿਲ੍ਹੇ 'ਚ ਮੌਜੂਦਾ ਸਮੇਂ 'ਚ ਖੁੱਲ੍ਹਾ ਖੇਡ ਦਾ ਮੈਦਾਨ ਹੈ ਜਿਥੇ ਬਹੁਤ ਸਾਡੇ ਖਿਡਾਰੀ ਖੇਡਦੇ ਹਨ ਅਤੇ ਅਭਿਆਸ ਕਰਦੇ ਹਨ। ਇਸ ਸਟੇਡੀਅਮ ਨਾਲ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਖੇਡ ਗਤੀਵਿਧੀਆਂ ਲਈ ਬਿਹਤਰ ਸੁਵਿਧਾਵਾਂ ਦੇ ਨਾਲ ਬਿਹਤਰ ਥਾਂ ਮਿਲੇਗੀ।
ਸਟੇਡੀਅਮ ਇਹ ਯਕੀਨੀ ਕਰੇਗਾ ਕਿ ਮੌਸਮ 'ਚ ਬਦਲਾਅ ਕਾਰਨ ਖੇਡਾਂ 'ਚ ਰੁਕਾਵਟ ਨਾ ਪਵੇ ਕਿਉਂਕਿ ਕਸ਼ਮੀਰ 'ਚ ਲੰਬੇ ਸਮੇਂ ਤਕ ਸਰਦੀ ਦਾ ਮੌਸਮ ਹੁੰਦਾ ਹੈ। ਸਰਕਾਰ ਦੇ ਇਸ ਕਦਮ ਦੀ ਖਿਡਾਰੀਆਂ ਅਤੇ ਬਡਗਾਮ ਜ਼ਿਲ੍ਹੇ ਦੇ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ। ਇਕ ਸਥਾਨਕ ਖਿਡਾਰੀ ਅਬਰਾਰ ਨੇ ਕਿਹਾ ਕਿ ਬਾਰਿਸ਼ ਕਾਰਨ ਅਸੀਂ ਠੀਕ ਢੰਗ ਨਾਲ ਨਹੀਂ ਖੇਡ ਪਾਉਂਦੇ। ਇਹ ਸਟੇਡੀਅਮ ਸਾਡੇ ਲਈ ਫਾਇਦੇਮੰਦ ਹੋਵੇਗਾ। ਇਸ ਨਾਲ ਖਿਡਾਰੀਆਂ ਨੂੰ ਸਖਤ ਮਿਹਨਤ ਕਰਨ ਅਤੇ ਅੱਗੇ ਵਧਣ 'ਚ ਮਦਦ ਮਿਲੇਗੀ।