ਪ੍ਰਗਤੀ ਮੈਦਾਨ ''ਚ 5 ਸਟਾਰ ਹੋਟਲ ਬਣਾਉਣ ਲਈ ITPO ਨੇ ਬੋਲੀਆਂ ਦੀ ਕੀਤੀ ਮੰਗ
Monday, Dec 17, 2018 - 09:51 AM (IST)
ਨਵੀਂ ਦਿੱਲੀ — ਦਿੱਲੀ ਦੇ ਪ੍ਰਗਤੀ ਮੈਦਾਨ 'ਚ 5 ਸਟਾਰ ਲਗਜ਼ਰੀ ਹੋਟਲ ਬਣਾਉਣ ਅਤੇ ਉਸ ਨੂੰ ਆਪਰੇਟ ਕਰਨ ਲਈ ਕਾਮਰਸ ਅਤੇ ਉਦਯੋਗ ਮੰਤਰਾਲੇ ਦੇ ਵਪਾਰ ਪ੍ਰਮੋਸ਼ਨ ਸੰਗਠਨ(ITPO) ਨੇ ਬੋਲੀਆਂ ਮੰਗਵਾਈਆਂ ਹਨ। ਇਥੇ ਇਕ ਇੰਟੀਗ੍ਰੇਟਿਡ-ਕਮ-ਕਨਵੈਨਸ਼ਨ ਸੈਂਟਰ(ਆਈ.ਈ.ਸੀ.ਸੀ.) ਦੀ ਉਸਰੀ ਦਾ ਕੰਮ ਪਹਿਲਾਂ ਤੋਂ ਹੀ ਚਲ ਰਿਹਾ ਹੈ। Request for perposal 'ਚ ਪ੍ਰਗਤੀ ਮੈਦਾਨ ਅੰਦਰ ਹੋਟਲ ਸੰਪਤੀ ਦੀ ਉਸਾਰੀ, ਆਪਰੇਸ਼ਨ ਅਤੇ ਮੈਨੇਜਮੈਂਟ ਲਈ 3.7 ਏਕੜ ਜ਼ਮੀਨ ਲੀਜ਼ 'ਤੇ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਆਈ.ਟੀ.ਪੀ.ਓ. ਦੇ ਮੈਨੇਜਿੰਗ ਡਾਇਰੈਕਟਰ ਅਤੇ ਚੇਅਰਮੈਨ ਐੱਲ.ਸੀ.ਗੋਇਲ ਨੇ ਦੱਸਿਆ,' ਇਸ ਟੈਂਡਰ ਲਈ ਵੱਡੀ ਸੰਖਿਆ 'ਚ ਬੋਲੀਆਂ ਮਿਲਣ ਦੀ ਉਮੀਦ ਹੈ। ਟੈਂਡਰ ਹਾਸਲ ਕਰਨ ਵਾਲੀ ਪਾਰਟੀ ਨੂੰ ਜ਼ਮੀਨ ਮਿਲਣ ਦੀ ਤਾਰੀਖ ਦੇ 3 ਸਾਲ ਅੰਦਰ ਹੋਟਲ ਤਿਆਰ ਕਰਨਾ ਹੋਵੇਗਾ।' ਆਈ.ਟੀ.ਪੀ.ਓ. ਮਿਨੀ-ਰਤਨ ਸਰਕਾਰੀ ਕੰਪਨੀ ਹੈ ਜਿਹੜੀ ਕਿ ਪ੍ਰਗਤੀ ਮੈਦਾਨ 'ਚ ਐਗਜ਼ੀਬਿਸ਼ਨ ਸੈਂਟਰ ਚਲਾਉਂਦੀ ਹੈ। ਇਸ ਦੀ ਸਥਾਪਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1972 'ਚ ਕੀਤੀ ਸੀ।
ਗੋਇਲ ਨੇ ਦੱਸਿਆ, 'ਇਥੇ ਥਰਡ ਪਾਰਟੀ ਦੇ ਜ਼ਰੀਏ ਹਰ ਸਾਲ ਤਕਰੀਬਨ 75 ਇਵੈਂਟਸ ਹੁੰਦੇ ਹਨ। ਆਉਣ ਵਾਲੇ ਸਮੇਂ 'ਚ ਇਨ੍ਹਾਂ ਦੀ ਸੰਖਿਆ 150 ਤੱਕ ਜਾ ਸਕਦੀ ਹੈ। ਹੋਟਲ ਇੰਨ੍ਹਾਂ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਹ ਜੀ-20 ਵਰਗੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਨੂੰ ਵੀ ਸੰਗਠਿਤ ਕਰਨ ਦੇ ਯੋਗ ਹੋਵੇਗਾ। ਹੋਟਲ ਲਈ ਰਿਜ਼ਰਵ ਕੀਮਤ 611 ਕਰੋੜ ਰੱਖੀ ਗਈ ਹੈ ਅਤੇ ਪ੍ਰੋਜੈਕਟ ਦੀ ਫਾਈਨਲ ਕੀਮਤ ਦਾ ਪਤਾ ਈ-ਨੀਲਾਮੀ ਤੋਂ ਬਾਅਦ ਪਤਾ ਲੱਗੇਗਾ। ਇਸ ਲਈ ਸਿਰਫ 350 ਕਰੋੜ ਤੋਂ ਜ਼ਿਆਦਾ ਟਰਨਓਵਰ ਵਾਲੇ ਹੋਟਲ ਡਵੈਲਪਰਸ ਹੀ ਬੋਲੀ ਲਗਾ ਸਕਦੇ ਹਨ।
ਗੋਇਲ ਨੇ ਦੱਸਿਆ,'ਹੋਟਲ ਆਪਰੇਟਰ ਤੈਅ ਕਰੇਗਾ ਕਿ ਇਸ ਵਿਚ ਕਿੰਨੇ ਕਮਰੇ ਹੋਣੇ ਚਾਹੀਦੇ ਹਨ। ਇਸ ਨੂੰ ਲੈ ਕੇ ਕੋਈ ਸ਼ਰਤ ਨਹੀਂ ਰੱਖੀ ਗਈ ਹੈ'। ਟੈਂਡਰ ਲਈ ਟੈਕਨੀਕਲ ਬਿਡ 28 ਦਸੰਬਰ ਨੂੰ ਖੁੱਲ੍ਹੇਗੀ। ਆਈ.ਟੀ.ਪੀ.ਓ. ਪ੍ਰਗਤੀ ਮੈਦਾਨ 'ਚ ਫਾਈਵ ਸਟਾਰ ਹੋਟਲ ਲਈ 3.7 ਏਕੜ ਜ਼ਮੀਨ ਦੇਣ ਤੋਂ ਇਲਾਵਾ ਕਈ ਪ੍ਰੋਜੈਕਟ ਲਈ ਆਪਣੇ ਰਿਜ਼ਰਵ ਤੋਂ 1,200 ਕਰੋੜ ਰੁਪਏ, ਕੁਝ ਰਕਮ ਸ਼ਹਿਰੀ ਵਿਕਾਸ ਮੰਤਰਾਲੇ ਤੋਂ ਕੱਢੇਗੀ। ਬਾਕੀ ਰਕਮ ਲਈ ਐੱਸ.ਬੀ.ਆਈ. ਤੋਂ ਲਾਂਗ ਟਰਮ ਲੋਨ ਲਵੇਗੀ। ਕਨਵੈਨਸ਼ਨ ਸੈਂਟਰ ਦੇ ਸਤੰਬਰ 2019 ਤੱਕ ਬਣ ਜਾਣ ਦੀ ਉਮੀਦ ਹੈ।
