ਨਾਸਾ ਤੇ ਚੀਨ ਨੂੰ ਟੱਕਰ ਦੇਣ ਦੀ ਤਿਆਰੀ ''ਚ ਇਸਰੋ, ਬਣਾ ਰਿਹਾ ਪ੍ਰਮਾਣੂ ਰਾਕੇਟ
Wednesday, Jul 19, 2023 - 11:20 PM (IST)

ਨੈਸ਼ਨਲ ਡੈਸਕ : ਚੰਦਰਯਾਨ-3 ਨੂੰ ਲਾਂਚ ਕਰਨ ਤੋਂ ਬਾਅਦ ਭਾਰਤੀ ਪੁਲਾੜ ਏਜੰਸੀ ਇਸਰੋ ਨੇ ਹੁਣ ਇਕ ਹੋਰ ਹੈਰਾਨੀਜਨਕ ਕੰਮ ਕਰਨ ਦੀ ਦਿਸ਼ਾ 'ਚ ਕਦਮ ਪੁੱਟਿਆ ਹੈ। PSLV ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਸਰੋ ਨੇ ਹੁਣ ਪ੍ਰਮਾਣੂ ਸੰਚਾਲਿਤ ਰਾਕੇਟ ਲਈ ਇੰਜਣ ਬਣਾਉਣ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਬ੍ਰਿਕਸ ਦੀ ਮੀਟਿੰਗ 'ਚ ਵਰਚੁਅਲੀ ਹਿੱਸਾ ਲੈਣਗੇ ਰੂਸੀ ਰਾਸ਼ਟਰਪਤੀ ਪੁਤਿਨ, ਮੇਜ਼ਬਾਨ ਦੱਖਣੀ ਅਫ਼ਰੀਕਾ ਨੇ ਕੀਤੀ ਪੁਸ਼ਟੀ
ਇਸ ਦੇ ਲਈ ਇਸਰੋ ਨੇ ਦੇਸ਼ ਦੀ ਪ੍ਰਮੁੱਖ ਪ੍ਰਮਾਣੂ ਏਜੰਸੀ ਭਾਭਾ ਐਟਾਮਿਕ ਰਿਸਰਚ ਸੈਂਟਰ (BARC) ਨਾਲ ਹੱਥ ਮਿਲਾਇਆ ਹੈ। ਮਾਹਿਰਾਂ ਦੇ ਅਨੁਸਾਰ ਕੈਮੀਕਲ ਨਾਲ ਚੱਲਣ ਵਾਲੇ ਇੰਜਣ ਇਕ ਸੀਮਾ ਤੱਕ ਹੀ ਠੀਕ ਹੁੰਦੇ ਹਨ। ਜੇਕਰ ਤੁਸੀਂ ਕਿਸੇ ਪੁਲਾੜ ਯਾਨ ਨੂੰ ਅਨੰਤ ਪੁਲਾੜ ਵਿੱਚ ਭੇਜਣਾ ਚਾਹੁੰਦੇ ਹੋ ਜਾਂ ਇਕ ਗ੍ਰਹਿ ਤੋਂ ਦੂਜੇ ਗ੍ਰਹਿ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਸਿਰਫ਼ ਪ੍ਰਮਾਣੂ ਸੰਚਾਲਿਤ ਵਾਹਨ ਹੀ ਕਾਰਗਰ ਸਾਬਤ ਹੋ ਸਕਦੇ ਹਨ।
ਇਹ ਵੀ ਪੜ੍ਹੋ : ਭਾਰਤ ਦਾ Most Wanted ਅੱਤਵਾਦੀ ਅਬੂ ਤਲਹਾ ਬੰਗਲਾਦੇਸ਼ 'ਚ ਗ੍ਰਿਫ਼ਤਾਰ, ਪਤਨੀ ਕੋਲ ਵੀ ਹੈ ਭਾਰਤੀ ਪਾਸਪੋਰਟ
'ਦਿ ਹਿੰਦੂ' ਦੀ ਰਿਪੋਰਟ ਮੁਤਾਬਕ ਕੈਮੀਕਲ ਨਾਲ ਚੱਲਣ ਵਾਲੇ ਰਾਕੇਟ 'ਚ ਇੰਨਾ ਈਂਧਨ ਨਹੀਂ ਭਰਿਆ ਜਾ ਸਕਦਾ ਹੈ, ਜਿਸ ਦੀ ਮਦਦ ਨਾਲ ਉਹ ਪੁਲਾੜ 'ਚ ਬਹੁਤ ਲੰਬੀ ਦੂਰੀ ਤੱਕ ਸਫਰ ਕਰ ਸਕੇ। ਦੂਜੇ ਪਾਸੇ ਜੇਕਰ ਅਸੀਂ ਸੌਰ ਊਰਜਾ ਦੀ ਗੱਲ ਕਰੀਏ ਤਾਂ ਪੁਲਾੜ 'ਚ ਕਾਫੀ ਲੰਮੀ ਦੂਰੀ ਤੈਅ ਕਰਨ ਤੋਂ ਬਾਅਦ ਸੂਰਜ ਦੀ ਰੌਸ਼ਨੀ ਨਹੀਂ ਹੋਵੇਗੀ, ਜਿਸ ਕਾਰਨ ਰਾਕੇਟ ਨੂੰ ਚੱਲਣਾ ਮੁਸ਼ਕਲ ਹੋ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8