ਇਸਰੋ 24 ਦਸੰਬਰ ਨੂੰ ਲਾਂਚ ਕਰੇਗਾ ਅਗਲੀ ਪੀੜ੍ਹੀ ਦਾ ਸੰਚਾਰ ਉਪਗ੍ਰਹਿ
Sunday, Dec 21, 2025 - 11:48 PM (IST)
ਸ਼੍ਰੀਹਰੀਕੋਟਾ, (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਆਗਾਮੀ ‘ਐੱਲ. ਵੀ. ਐੱਮ. 3 ਐੱਮ 6 ਮਿਸ਼ਨ’ ਤਹਿਤ 24 ਦਸੰਬਰ ਨੂੰ ‘ਬਲੂ ਬਰਡ ਬਲਾਕ-2’ ਸੰਚਾਰ ਉਪਗ੍ਰਹਿ ਲਾਂਚ ਕੀਤਾ ਜਾਵੇਗਾ। ਇਹ ਮਿਸ਼ਨ ਅਮਰੀਕਾ ਸਥਿਤ ਏ. ਐੱਸ. ਟੀ. ਸਪੇਸਮੋਬਾਈਲ ਨਾਲ ਹੋਏ ਵਪਾਰਕ ਸਮਝੌਤੇ ਦਾ ਹਿੱਸਾ ਹੈ।
ਇਸ ਇਤਿਹਾਸਕ ਮਿਸ਼ਨ ਤਹਿਤ ਅਗਲੀ ਪੀੜ੍ਹੀ ਦੇ ਸੰਚਾਰ ਉਪਗ੍ਰਹਿ ਨੂੰ ਤਾਇਨਾਤ ਕੀਤਾ ਜਾਵੇਗਾ, ਜਿਸ ਨੂੰ ਦੁਨੀਆ ਭਰ ’ਚ ਸਿੱਧੇ ਸਮਾਰਟਫੋਨਾਂ ਤੱਕ ਹਾਈ-ਸਪੀਡ ਸੈਲੂਲਰ ਬ੍ਰਾਡਬੈਂਡ ਪਹੁੰਚਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਏ. ਐੱਸ. ਟੀ. ਸਪੇਸਮੋਬਾਈਲ ਪਹਿਲਾ ਅਤੇ ਇਕਲੌਤਾ ਪੁਲਾੜ-ਆਧਾਰਤ ਸੈਲੂਲਰ ਬ੍ਰਾਡਬੈਂਡ ਨੈੱਟਵਰਕ ਵਿਕਸਤ ਕਰ ਰਿਹਾ ਹੈ, ਜੋ ਸਿੱਧਾ ਸਮਾਰਟਫੋਨ ਰਾਹੀਂ ਉਪਲਬਧ ਹੋਵੇਗਾ।
