ਦੇਸ਼ ਦੇ ਸੇਵਾ ਖੇਤਰ ਦੀਆਂ ਗਤੀਵਿਧੀਆਂ ’ਚ ਦਸੰਬਰ ’ਚ ਨਰਮੀ, ਨਵੇਂ ਕਾਰੋਬਾਰ ਦਾ ਸੁਸਤ ਵਿਸਥਾਰ ਰਿਹਾ ਕਾਰਨ : PMI
Tuesday, Jan 06, 2026 - 07:06 PM (IST)
ਨਵੀਂ ਦਿੱਲੀ - ਦੇਸ਼ ਦੇ ਸੇਵਾ ਖੇਤਰ ਦੀ ਵਾਧਾ ਦਰ ’ਚ ਦਸੰਬਰ ’ਚ ਗਿਰਾਵਟ ਦਰਜ ਕੀਤੀ ਗਈ। ਨਵੇਂ ਕਾਰੋਬਾਰ ਅਤੇ ਉਤਪਾਦਨ ’ਚ ਵਿਸਥਾਰ ਦੀ ਦਰ 11 ਮਹੀਨਿਆਂ ’ਚ ਸਭ ਤੋਂ ਸੁਸਤ ਰਹੀ ਅਤੇ ਕੰਪਨੀਆਂ ਨੇ ਵਾਧੂ ਕਰਮਚਾਰੀਆਂ ਦੀ ਭਰਤੀ ਤੋਂ ਪ੍ਰਹੇਜ਼ ਕੀਤਾ। ਮੰਗਲਵਾਰ ਨੂੰ ਜਾਰੀ ਮਹੀਨਾਵਾਰ ਸਰਵੇਖਣ ’ਚ ਇਹ ਜਾਣਕਾਰੀ ਮਿਲੀ।
ਇਹ ਵੀ ਪੜ੍ਹੋ : Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਸੀਜ਼ਨਲੀ ਐਡਜਸਟਿਡ ਐੱਚ. ਐੱਸ. ਬੀ. ਸੀ. ਇੰਡੀਆ ਸੇਵਾ ਪੀ. ਐੱਮ. ਆਈ. ਕਾਰੋਬਾਰੀ ਗਤੀਵਿਧੀ ਸੂਚਕ ਅੰਕ ਨਵੰਬਰ ਦੇ 59.8 ਤੋਂ ਦਸੰਬਰ ’ਚ 58.0 ’ਤੇ ਆ ਗਿਆ। ਇਹ ਜਨਵਰੀ ਤੋਂ ਬਾਅਦ ਤੋਂ ਸਭ ਤੋਂ ਸੁਸਤ ਵਿਸਥਾਰ ਦਰ ਨੂੰ ਦਰਸਾਉਂਦਾ ਹੈ। ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਦੀ ਭਾਸ਼ਾ ’ਚ 50 ਤੋਂ ਉੱਤੇ ਅੰਕ ਦਾ ਮਤਲੱਬ ਗਤੀਵਿਧੀਆਂ ’ਚ ਵਿਸਥਾਰ ਨਾਲ ਅਤੇ 50 ਤੋਂ ਘੱਟ ਦਾ ਮਤਲੱਬ ਗਿਰਾਵਟ ਨਾਲ ਹੁੰਦਾ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਸਰਵੇਖਣ ਅਨੁਸਾਰ ਕੰਪਨੀਆਂ ਵਾਧੇ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆਸ਼ਾਵਾਦੀ ਬਣੀਆਂ ਰਹੀਆਂ ਪਰ ਸਮੁੱਚੀ ਭਾਵਨਾ ਲੱਗਭਗ ਸਾਢੇ 3 ਸਾਲ ’ਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ।
ਇਹ ਵੀ ਪੜ੍ਹੋ : ਫਲਾਈਟ ਕੈਂਸਲ ਹੋਵੇ ਜਾਂ ਗੁੰਮ ਹੋ ਜਾਵੇ ਸਮਾਨ, ਅਸਾਨੀ ਨਾਲ ਮਿਲੇਗੀ ਮਦਦ, ਬਸ ਕਰੋ ਇਹ ਕੰਮ
ਨਵੇਂ ਬਰਾਮਦ ਆਰਡਰ ’ਚ ਜ਼ਿਕਰਯੋਗ ਵਾਧਾ
ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੀ ਅਰਥ ਸ਼ਾਸਤਰ ਕਾਰਜਕਾਰੀ ਨਿਰਦੇਸ਼ਕ ਪਾਲੀਆਨਾ ਡੀ ਲੀਮਾ ਨੇ ਕਿਹਾ,‘‘ਦਸੰਬਰ ’ਚ ਭਾਰਤ ਦੇ ਸੇਵਾ ਖੇਤਰ ਦਾ ਪ੍ਰਦਰਸ਼ਨ ਚੰਗਾ ਰਿਹਾ ਪਰ 2025 ਦੇ ਆਖਿਰ ’ਚ ਕਈ ਸਰਵੇਖਣ ਸੰਕੇਤਕਾਂ ’ਚ ਆਈ ਗਿਰਾਵਟ ਨਵੇਂ ਸਾਲ ’ਚ ਵਾਧੇ ਦੀ ਰਫਤਾਰ ’ਚ ਨਰਮੀ ਦਾ ਸੰਕੇਤ ਦੇ ਸਕਦੀ ਹੈ। ਬਾਹਰੀ ਮੰਗ ਦੇ ਸੰਦਰਭ ’ਚ ਸਰਵੇਖਣ ’ਚ ਸ਼ਾਮਲ ਕੰਪਨੀਆਂ ਨੇ ਏਸ਼ੀਆ, ਉੱਤਰੀ ਅਮਰੀਕਾ, ਪੱਛਮੀ ਏਸ਼ੀਆ ਅਤੇ ਬ੍ਰਿਟੇਨ ਤੋਂ ਮੰਗ ’ਚ ਵਾਧਾ ਦਰਜ ਕਰਦੇ ਹੋਏ ਇਕ ਹੋਰ ਸੁਧਾਰ ਦਿਸਿਆ। ਨਵੇਂ ਬਰਾਮਦ ਆਰਡਰ ’ਚ ਜ਼ਿਕਰਯੋਗ ਵਾਧਾ ਹੋਇਆ।
ਇਹ ਵੀ ਪੜ੍ਹੋ : ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ ਛੋਟ, ਬੱਸ UK ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਨੂੰ ਕਰੋ ਪੂਰਾ
ਸਰਵੇਖਣ ਅਨੁਸਾਰ, ਕੀਮਤਾਂ ਦੇ ਮੋਰਚੇ ’ਤੇ ਕੱਚੇ ਮਾਲ ਦੀ ਲਾਗਤ ਅਤੇ ਉਤਪਾਦਨ ਖਰਚੇ ’ਚ ਮਾਮੂਲੀ ਵਾਧਾ ਹੋਇਆ। ਇਸ ’ਚ, ਭਾਰਤੀ ਸੇਵਾ ਕੰਪਨੀਆਂ 2026 ’ਚ ਕਾਰੋਬਾਰੀ ਗਤੀਵਿਧੀਆਂ ’ਚ ਵਾਧੇ ਨੂੰ ਲੈ ਕੇ ਭਰੋਸੇਮੰਦ ਦਿਸੀਆਂ ਪਰ ਬਾਜ਼ਾਰ ’ਚ ਵਧਦੀ ਬੇਯਕੀਨੀ ਅਤੇ ਐਕਸਚੇਂਜ ਦਰ ’ਚ ਉਤਰਾਅ- ਚੜ੍ਹਾਅ ਨੂੰ ਲੈ ਕੇ ਚਿੰਤਾਵਾਂ ਵਿਚਾਲੇ ਸਾਕਾਰਾਤਮਕ ਭਾਵਨਾ ਦਾ ਪੂਰਨ ਪੱਧਰ ਲਗਾਤਾਰ ਤੀਜੇ ਮਹੀਨੇ ਘੱਟ ਕੇ ਲੱਗਭਗ ਸਾਢੇ ਤਿੰਨ ਸਾਲ ’ਚ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ
ਨਿੱਜੀ ਖੇਤਰ ਦੇ ਉਤਪਾਦਨ ’ਚ ਗਿਰਾਵਟ
ਉਥੇ ਹੀ ਨਿੱਜੀ ਖੇਤਰ ਦੇ ਉਤਪਾਦਨ ’ਚ ਦਸੰਬਰ ’ਚ ਵਾਧਾ ਘੱਟ ਕੇ 11 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਿਆ। ਦੂਜੀ ਪਾਸੇ, ਐੱਚ. ਐੱਸ. ਬੀ. ਸੀ. ਇੰਡੀਆ ਸਮੁੱਚਾ ਉਤਪਾਦਨ ਸੂਚਕ ਅੰਕ ਨਵੰਬਰ ਦੇ 59.7 ਤੋਂ ਦਸੰਬਰ ’ਚ 57.8 ’ਤੇ ਆ ਗਿਆ। ਨਿਰਮਾਣ ਅਤੇ ਸੇਵਾ ਪ੍ਰਦਾਤਾਵਾਂ ਦੋਵਾਂ ’ਚ ਮੰਦੀ ਵਿਚਾਲੇ ਇਹ ਜਨਵਰੀ 2025 ਤੋਂ ਬਾਅਦ ਤੋਂ ਸਭ ਤੋਂ ਕਮਜ਼ੋਰ ਪੱਧਰ ਹੈ।
ਸਰਵੇਖਣ ਅਨੁਸਾਰ, ਭਾਰਤ ਦੇ ਨਿੱਜੀ ਖੇਤਰ ’ਚ ਕੱਚੇ ਮਾਲ ਦੀ ਲਾਗਤ ਅਤੇ ਉਤਪਾਦਨ ਖਰਚਾ ਦੋਵਾਂ ’ਚ ਮਾਮੂਲੀ ਵਾਧਾ ਜਾਰੀ ਰਿਹਾ। ਦਸੰਬਰ ’ਚ ਪੂਰਨ ਪੱਧਰ ’ਤੇ ਰੋਜ਼ਗਾਰ ਸਿਰਜਣ ’ਚ ਠਹਿਰਾਆ ਆਇਆ, ਜਿਸ ਦਾ ਕਾਰਨ ਵਸਤੂ ਉਤਪਾਦਕਾਂ ਦੇ ਵਾਧੇ ’ਚ ਮੰਦੀ ਅਤੇ ਸੇਵਾ ਪ੍ਰਦਾਤਾਵਾਂ ’ਚ ਅੰਸ਼ਿਕ ਛਾਂਟੀ ਸੀ। ਇਸ ’ਚ ਕਿਹਾ ਗਿਆ ਕਿ ਨਿੱਜੀ ਖੇਤਰ ਦੀਆਂ ਕੰਪਨੀਆਂ ਵਾਧੇ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆਸਵੰਦ ਬਣੀਆਂ ਹੋਈਆਂ ਹਨ। ਹਾਲਾਂਕਿ ਧਾਰਨਾ 41 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
