24 ਸਾਲ ਦੀ ਉਮਰ 'ਚ ਬਿਨਾਂ ਵਿਆਹ ਤੋਂ 3 ਬੱਚਿਆਂ ਦੀ ਮਾਂ ਬਣੀ ਇਹ ਮਸ਼ਹੂਰ ਅਦਾਕਾਰਾ; ਕਿਹਾ...
Wednesday, Jan 07, 2026 - 04:13 PM (IST)
ਨਵੀਂ ਦਿੱਲੀ : ਮਸ਼ਹੂਰ ਅਦਾਕਾਰਾ ਸ਼੍ਰੀਲੀਲਾ ਇਨੀਂ ਦਿਨੀਂ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਹਿਜ਼ 24 ਸਾਲ ਦੀ ਉਮਰ ਵਿੱਚ ਤਿੰਨ ਬੱਚਿਆਂ ਨੂੰ ਗੋਦ ਲੈਣ ਵਾਲੀ ਸ਼੍ਰੀਲੀਲਾ ਨੇ ਹਾਲ ਹੀ ਵਿੱਚ ਆਪਣੀ ਮਾਂ ਬਣਨ ਦੀ ਯਾਤਰਾ ਬਾਰੇ ਅਜਿਹੇ ਖੁਲਾਸੇ ਕੀਤੇ ਹਨ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਜਲਦ ਹੀ ਵਿਆਹ ਕਰਾਵੇਗੀ ਇਹ ਮਸ਼ਹੂਰ ਅਦਾਕਾਰਾ ! ਸੋਸ਼ਲ ਮੀਡੀਆ 'ਤੇ ਕੀਤਾ ਐਲਾਨ

21 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫ਼ਰ
ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਸ਼੍ਰੀਲੀਲਾ ਨੇ ਦੱਸਿਆ ਕਿ ਇਹ ਸਭ ਸਾਲ 2019 ਵਿੱਚ ਉਨ੍ਹਾਂ ਦੀ ਪਹਿਲੀ ਕੰਨੜ ਫਿਲਮ 'ਕਿਸ' (Kiss) ਦੌਰਾਨ ਸ਼ੁਰੂ ਹੋਇਆ ਸੀ, ਜਦੋਂ ਫਿਲਮ ਦੇ ਨਿਰਦੇਸ਼ਕ ਉਨ੍ਹਾਂ ਨੂੰ ਇੱਕ ਆਸ਼ਰਮ ਵਿੱਚ ਲੈ ਗਏ ਸਨ। ਸਾਲ 2022 ਵਿੱਚ, ਜਦੋਂ ਉਹ ਸਿਰਫ 21 ਸਾਲ ਦੀ ਸੀ, ਉਨ੍ਹਾਂ ਨੇ ਆਸ਼ਰਮ ਤੋਂ ਦੋ ਦਿਵਿਆਂਗ ਬੱਚਿਆਂ—ਗੁਰੂ ਅਤੇ ਸ਼ੋਭਿਤਾ ਨੂੰ ਗੋਦ ਲਿਆ। ਇਸ ਤੋਂ ਬਾਅਦ ਪਿਛਲੇ ਸਾਲ ਉਨ੍ਹਾਂ ਨੇ ਇੱਕ ਹੋਰ ਨੰਨੀ ਬੱਚੀ ਨੂੰ ਵੀ ਗੋਦ ਲਿਆ।
ਇਹ ਵੀ ਪੜ੍ਹੋ: ਜਲਦ ਹੀ OTT 'ਤੇ ਦਸਤਕ ਦੇਵੇਗੀ 'ਧੁਰੰਦਰ' ! ਜਾਣੋ ਕਦੋਂ ਤੇ ਕਿੱਥੇ ਹੋਵੇਗੀ ਰਿਲੀਜ਼

'ਮੈਂ ਪੂਰੀ ਤਰ੍ਹਾਂ ਮਾਂ ਨਹੀਂ ਹਾਂ'
ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਖੁਦ ਨੂੰ 'ਪੂਰੀ ਤਰ੍ਹਾਂ ਮਾਂ' ਨਹੀਂ ਮੰਨਦੀ। ਉਨ੍ਹਾਂ ਦੱਸਿਆ ਕਿ ਉਹ ਬੱਚਿਆਂ ਨੂੰ ਆਪਣੇ ਨਾਲ ਨਹੀਂ ਰੱਖਦੀ, ਸਗੋਂ ਉਹ ਆਸ਼ਰਮ ਵਿੱਚ ਹੀ ਰਹਿੰਦੇ ਹਨ। ਸ਼੍ਰੀਲੀਲਾ ਅਨੁਸਾਰ, "ਮੈਂ ਮਾਂ ਵਰਗੀ ਮਾਂ ਨਹੀਂ ਹਾਂ ਕਿਉਂਕਿ ਇਸ ਪਿੱਛੇ ਇੱਕ ਵੱਖਰੀ ਕਹਾਣੀ ਹੈ"। ਹਾਲਾਂਕਿ ਉਹ ਬੱਚਿਆਂ ਨਾਲ ਫ਼ੋਨ 'ਤੇ ਗੱਲ ਕਰਦੀ ਹੈ ਅਤੇ ਅਕਸਰ ਉਨ੍ਹਾਂ ਨੂੰ ਮਿਲਣ ਜਾਂਦੀ ਰਹਿੰਦੀ ਹੈ, ਪਰ ਫਿਲਹਾਲ ਉਹ ਉਸਦੇ ਨਾਲ ਨਹੀਂ ਰਹਿ ਰਹੇ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਖਿਲਾਫ ਦਰਜ ਹੋਈ FIR, ਜਾਣੋ ਪੂਰਾ ਮਾਮਲਾ

ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਕੀਤਾ ਖੁਲਾਸਾ
ਸ਼੍ਰੀਲੀਲਾ ਨੇ ਇਸ ਗੱਲ ਨੂੰ ਲੰਬੇ ਸਮੇਂ ਤੱਕ ਗੁਪਤ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਕਹਿਣ 'ਤੇ ਹੀ ਉਨ੍ਹਾਂ ਨੇ ਇਸ ਨੂੰ ਜਨਤਕ ਕੀਤਾ ਹੈ ਤਾਂ ਜੋ ਹੋਰ ਲੋਕ ਵੀ ਇਸ ਦਿਸ਼ਾ ਵਿੱਚ ਸੋਚਣ ਅਤੇ ਪ੍ਰੇਰਿਤ ਹੋਣ। ਬੱਚਿਆਂ ਦੀ ਦੇਖਭਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਕਦੇ-ਕਦੇ ਇਸ ਬਾਰੇ ਗੱਲ ਕਰਦੇ ਹੋਏ ਘਬਰਾ ਜਾਂਦੀ ਹੈ, ਪਰ ਬੱਚਿਆਂ ਦੀ ਦੇਖਭਾਲ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ: Ex-Wife ਦੇ ਪਿਆਰ 'ਚ ਮੁੜ 'ਲੱਟੂ' ਹੋਇਆ ਮਸ਼ਹੂਰ ਅਦਾਕਾਰ ! 47 ਦੀ ਉਮਰ ਮੁੜ ਚੜ੍ਹੇਗਾ ਘੋੜੀ

ਡਾਕਟਰ ਵੀ ਹੈ ਇਹ ਅਦਾਕਾਰਾ
ਅਦਾਕਾਰਾ ਸ਼੍ਰੀਲੀਲਾ ਸਿਰਫ ਅਦਾਕਾਰੀ ਵਿੱਚ ਹੀ ਮਾਹਰ ਨਹੀਂ ਹੈ, ਬਲਕਿ ਉਹ ਇੱਕ ਸਿਖਲਾਈ ਪ੍ਰਾਪਤ ਭਰਤਨਾਟਿਅਮ ਡਾਂਸਰ ਹੈ ਅਤੇ ਸਾਲ 2021 ਵਿੱਚ ਆਪਣੀ MBBS ਦੀ ਡਿਗਰੀ ਵੀ ਪੂਰੀ ਕਰ ਚੁੱਕੀ ਹੈ। ਉਹ ਹਾਲ ਹੀ ਵਿੱਚ ਫਿਲਮ 'ਪੁਸ਼ਪਾ 2' ਦੇ ਸਪੈਸ਼ਲ ਗੀਤ 'ਕਿਸਿਕ' (Kissik) ਵਿੱਚ ਨਜ਼ਰ ਆਈ ਸੀ।
