ਭਾਰਤ-ਇਜ਼ਰਾਈਲ ਵਪਾਰ ਨੂੰ ਰੁਪਏ ’ਚ ਕਰਨ ਨੂੰ ਉਤਸ਼ਾਹਿਤ ਕਰੇਗਾ SBI

Tuesday, Jan 06, 2026 - 01:22 PM (IST)

ਭਾਰਤ-ਇਜ਼ਰਾਈਲ ਵਪਾਰ ਨੂੰ ਰੁਪਏ ’ਚ ਕਰਨ ਨੂੰ ਉਤਸ਼ਾਹਿਤ ਕਰੇਗਾ SBI

ਬਿਜ਼ਨੈੱਸ ਡੈਸਕ - ਭਾਰਤ ਅਤੇ ਇਜ਼ਰਾਈਲ ਵਿਚਕਾਰ ਰਣਨੀਤਕ ਸਬੰਧਾਂ ’ਚ ਡੂੰਘਾਈ ਲਿਆਉਣ ਅਤੇ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਜਾਰੀ ਚਰਚਾਵਾਂ ਦਰਮਿਆਨ ਇਜ਼ਰਾਈਲ ’ਚ ਮੌਜੂਦ ਇਕਲੌਤਾ ਭਾਰਤੀ ਕਰਜ਼ਦਾਤਾ ਭਾਰਤੀ ਸਟੇਟ ਬੈਂਕ ਰੁਪਏ ’ਚ ਦੁਵੱਲੇ ਵਪਾਰ ਨੂੰ ਸੁਵਿਧਾਜਨਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ :      Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ

ਐੱਸ. ਬੀ. ਆਈ. ਇਜ਼ਰਾਈਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵੀ. ਮਣੀਵੰਨਨ ਨੇ ਇਕ ਇੰਟਰਵਿਊ ’ਚ ਕਿਹਾ, ‘‘ਭਾਰਤ ਦੇ ਸਹਿਯੋਗੀ ਦੇਸ਼ਾਂ ਨਾਲ ਹੋਣ ਵਾਲੇ ਮਹੱਤਵਪੂਰਨ ਵਪਾਰ ਅਤੇ ਗਲੋਬਲ ਵਪਾਰਕ ਭਾਈਚਾਰੇ ’ਚ ਭਾਰਤੀ ਰੁਪਏ ’ਚ ਵਪਾਰ ਕਰਨ ਦੀ ਵਧਦੀ ਦਿਲਚਸਪੀ ਨੂੰ ਦੇਖਦੇ ਹੋਏ ਸਾਡੇ ਬੈਂਕਿੰਗ ਰੈਗੂਲੇਟਰ ਮਤਲਬ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਭਾਰਤੀ ਬੈਂਕਾਂ ਨੂੰ ਆਪਣੇ ਕਾਰਪੋਰੇਟ ਗਾਹਕਾਂ ਦੀ ਬਰਾਮਦ ਅਤੇ ਦਰਾਮਦ ਦਾ ਨਿਪਟਾਰਾ ਭਾਰਤੀ ਰੁਪਏ ’ਚ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਇਸ ਵਿਵਸਥਾ ਤਹਿਤ ਇਜ਼ਰਾਈਲ ਨੂੰ ਭਾਈਵਾਲ ਦੇਸ਼ਾਂ ’ਚੋਂ ਇਕ ਵਜੋਂ ਚੁਣਿਆ ਗਿਆ ਹੈ।’’

ਇਹ ਵੀ ਪੜ੍ਹੋ :      ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ

ਐੱਸ. ਬੀ. ਆਈ. ਦੇ ਅਧਿਕਾਰੀ ਨੇ ਕਿਹਾ ਕਿ ਇਸ ਵਿਵਸਥਾ ਰਾਹੀਂ ਬਰਾਮਦ/ਦਰਾਮਦ ਕਰਨ ਵਾਲੀਆਂ ਇਜ਼ਰਾਈਲੀ ਸੰਸਥਾਵਾਂ ਭਾਰਤੀ ਰੁਪਏ ’ਚ ਭੁਗਤਾਨ ਪ੍ਰਾਪਤ ਕਰਨਗੀਆਂ ਅਤੇ ਦੇਣਗੀਆਂ, ਜਿਸ ਨੂੰ ਇਜ਼ਰਾਈਲੀ ਵਿਕਰੇਤਾ/ਖਰੀਦਦਾਰ ਤੋਂ ਮਾਲ ਜਾਂ ਸੇਵਾਵਾਂ ਦੀ ਸਪਲਾਈ/ਖਰੀਦ ਦੇ ‘ਇਨਵਾਇਸ’ ਬਦਲੇ ਵਿਸ਼ੇਸ਼ ਰੁਪਏ ਵੋਸਟਰੋ ਖਾਤੇ (ਐੱਸ. ਆਰ. ਵੀ. ਏ.) ’ਚ ਜਮ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਐੱਸ. ਬੀ. ਆਈ. ਤੇਲ ਅਵੀਵ ਕੋਲ ਇਨ੍ਹਾਂ ਲੈਣ-ਦੇਣ ਨੂੰ ਸੁਵਿਧਾਜਨਕ ਬਣਾਉਣ ਲਈ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਮੌਜੂਦ ਹਨ।’’

ਇਹ ਵੀ ਪੜ੍ਹੋ :     ਫਲਾਈਟ ਕੈਂਸਲ ਹੋਵੇ ਜਾਂ ਗੁੰਮ ਹੋ ਜਾਵੇ ਸਮਾਨ, ਅਸਾਨੀ ਨਾਲ ਮਿਲੇਗੀ ਮਦਦ, ਬਸ ਕਰੋ ਇਹ ਕੰਮ

ਐੱਸ. ਬੀ. ਆਈ. ਦੀ ਸ਼ਾਖਾ ਨੇ ਹਾਲ ਹੀ ’ਚ ਇਜ਼ਰਾਈਲ-ਭਾਰਤ ਕਾਮਰਸ ਚੈਂਬਰ ਦੇ ਸਹਿਯੋਗ ਨਾਲ ਰੁਪਏ ’ਚ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਕਈ ਬੈਠਕਾਂ ਅਤੇ ਵੈਬੀਨਾਰ ਆਯੋਜਿਤ ਕੀਤੇ। ਇਨ੍ਹਾਂ ਚਰਚਾਵਾਂ ’ਚ ਇਜ਼ਰਾਈਲ ਦੀਆਂ ਜ਼ਿਆਦਾਤਰ ਪ੍ਰਮੁੱਖ ਰੱਖਿਆ ਸੰਸਥਾਵਾਂ ਦੇ ਅਧਿਕਾਰੀ ਸ਼ਾਮਲ ਹੋਏ ਸਨ। ਹਾਲ ਹੀ ’ਚ 40,000 ਤੋਂ ਵੱਧ ਭਾਰਤੀ ਕਾਮਿਆਂ ਦੇ ਇਜ਼ਰਾਈਲ ਵਰਕਫੋਰਸ ’ਚ ਸ਼ਾਮਲ ਹੋਣ ਦੇ ਨਾਲ ਐੱਸ. ਬੀ. ਆਈ. ਦੀ ਤੇਲ ਅਵੀਵ ਸ਼ਾਖਾ ਭਾਰਤ ’ਚ ਉਨ੍ਹਾਂ ਦੇ ਐੱਨ. ਆਰ. ਆਈ. ਖਾਤੇ ਖੋਲ੍ਹਣ ਦੀ ਸਹੂਲਤ ਪ੍ਰਦਾਨ ਕਰਕੇ ਭਾਰਤ ’ਚ ਪੈਸੇ ਭੇਜਣ ਦੇ ਪ੍ਰਵਾਹ ਨੂੰ ਆਸਾਨ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ :     ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ ਛੋਟ, ਬੱਸ UK ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਨੂੰ ਕਰੋ ਪੂਰਾ

ਇਹ ਵੀ ਪੜ੍ਹੋ :     PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News