'24 ਘੰਟਿਆਂ 'ਚ ਇਲਾਕਾ ਕਰ ਦਿਓ ਖਾਲੀ...', ਹਮਲੇ ਮਗਰੋਂ ਸਾਊਦੀ ਅਰਬ ਦਾ UAE ਨੂੰ ਅਲਟੀਮੇਟਮ

Tuesday, Dec 30, 2025 - 05:05 PM (IST)

'24 ਘੰਟਿਆਂ 'ਚ ਇਲਾਕਾ ਕਰ ਦਿਓ ਖਾਲੀ...', ਹਮਲੇ ਮਗਰੋਂ ਸਾਊਦੀ ਅਰਬ ਦਾ UAE ਨੂੰ ਅਲਟੀਮੇਟਮ

ਰਿਆਦ/ਦੁਬਈ: ਅਰਬ ਦੇ ਨਕਸ਼ੇ 'ਤੇ ਦੋ ਕਰੀਬੀ ਦੋਸਤ ਦੇਸ਼ਾਂ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (UAE) ਵਿਚਾਲੇ ਦਰਾਰ ਪੈਦਾ ਹੋ ਗਈ ਹੈ। ਇੱਕ ਵੱਡੇ ਘਟਨਾਕ੍ਰਮ ਵਿੱਚ, ਸਾਊਦੀ ਅਰਬ ਨੇ ਯਮਨ ਦੀ ਮੁਕੱਲਾ ਬੰਦਰਗਾਹ 'ਤੇ ਹਥਿਆਰਾਂ ਦੀ ਸਪਲਾਈ ਕਰ ਰਹੇ UAE ਦੇ ਜਹਾਜ਼ਾਂ 'ਤੇ ਰਾਕੇਟਾਂ ਨਾਲ ਹਮਲਾ ਕੀਤਾ ਹੈ। ਇਸ ਹਮਲੇ ਤੋਂ ਬਾਅਦ ਸਾਊਦੀ ਅਰਬ ਨੇ UAE ਦੇ ਸੈਨਿਕਾਂ ਨੂੰ ਯਮਨ ਛੱਡਣ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ।

ਕਿਉਂ ਹੋਇਆ ਹਮਲਾ?
ਸਾਊਦੀ ਅਰਬ ਦਾ ਦਾਅਵਾ ਹੈ ਕਿ ਉਸ ਨੇ ਇਹ ਕਾਰਵਾਈ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਬਚਾਉਣ ਲਈ ਕੀਤੀ ਹੈ, ਜਿਸ ਨੂੰ ਉਹ ਆਪਣੀ "ਰੈੱਡ ਲਾਈਨ" ਮੰਨਦਾ ਹੈ। ਸਾਊਦੀ ਅਰਬ ਵੱਲੋਂ ਜਾਰੀ ਵੀਡੀਓ ਫੁਟੇਜ ਅਨੁਸਾਰ, UAE ਦੇ ਇਹ ਜਹਾਜ਼ ਮੁਕੱਲਾ ਬੰਦਰਗਾਹ 'ਤੇ ਹਥਿਆਰ ਅਤੇ ਬਖਤਰਬੰਦ ਗੱਡੀਆਂ ਉਤਾਰ ਰਹੇ ਸਨ। ਸਾਊਦੀ ਅਰਬ ਦੇ ਨੈਰੇਟਿਵ ਮੁਤਾਬਕ ਇਹ ਹਥਿਆਰ ਯਮਨ ਦੇ ਵੱਖਵਾਦੀ ਸਮੂਹ 'ਸਦਰਨ ਟ੍ਰਾਂਜ਼ੀਸ਼ਨਲ ਕੌਂਸਲ' (STC) ਲਈ ਸਨ, ਜੋ ਸਾਊਦੀ ਅਰਬ ਦੇ ਹਿੱਤਾਂ ਦੇ ਵਿਰੁੱਧ ਕੰਮ ਕਰ ਰਹੇ ਹਨ। ਇਹ ਜਹਾਜ਼ ਫੁਜੈਰਾਹ ਬੰਦਰਗਾਹ ਤੋਂ ਰਵਾਨਾ ਹੋਏ ਸਨ ਅਤੇ ਇਨ੍ਹਾਂ ਦੇ ਟ੍ਰੈਕਿੰਗ ਸਿਸਟਮ ਵੀ ਬੰਦ ਕੀਤੇ ਗਏ ਸਨ।

ਰੱਖਿਆ ਸਮਝੌਤਾ ਰੱਦ ਅਤੇ ਸਰਹੱਦੀ ਪਾਬੰਦੀਆਂ
ਇਸ ਘਟਨਾ ਦੇ ਜਵਾਬ 'ਚ ਯਮਨ ਦੀ ਸਾਊਦੀ ਸਮਰਥਿਤ ਰਾਸ਼ਟਰਪਤੀ ਪ੍ਰੀਸ਼ਦ ਦੇ ਮੁਖੀ ਰਸ਼ਾਦ ਅਲ-ਅਲੀਮੀ ਨੇ UAE ਨਾਲ ਸਾਂਝਾ ਰੱਖਿਆ ਸਮਝੌਤਾ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ, 72 ਘੰਟਿਆਂ ਲਈ ਸਰਹੱਦਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਸਾਊਦੀ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਹ ਸੀਮਤ ਕਾਰਵਾਈ ਖੇਤਰੀ ਸ਼ਾਂਤੀ ਲਈ ਖਤਰੇ ਨੂੰ ਰੋਕਣ ਲਈ ਕੀਤੀ ਗਈ ਸੀ ਤੇ ਇਸ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਹਾਲਾਂਕਿ ਬੰਦਰਗਾਹ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਰੂਸ ਨੇ ਸਿੱਧੀਆਂ ਕਰ ਲਈਆਂ ਪ੍ਰਮਾਣੂ ਮਿਜ਼ਾਇਲਾਂ! ਪੁਤਿਨ ਦੇ ਘਰ 'ਤੇ ਹਮਲੇ ਪਿੱਛੋਂ ਯੂਕਰੇਨ 'ਚ ਵਿਨਾਸ਼ ਦਾ ਡਰ

ਦੋਸਤ ਕਿਵੇਂ ਬਣੇ ਦੁਸ਼ਮਣ?
ਸਾਊਦੀ ਅਰਬ ਤੇ UAE ਸਾਲ 2015 ਤੋਂ ਯਮਨ 'ਚ ਹੂਤੀ ਵਿਦਰੋਹੀਆਂ ਖ਼ਿਲਾਫ਼ ਮਿਲ ਕੇ ਲੜ ਰਹੇ ਸਨ। ਪਰ ਸਮੇਂ ਦੇ ਨਾਲ ਦੋਵਾਂ ਦੇ ਹਿੱਤ ਵੱਖ ਹੋ ਗਏ ਹਨ। ਸਾਊਦੀ ਅਰਬ ਯਮਨ ਨੂੰ ਇੱਕਜੁੱਟ ਰੱਖਣਾ ਚਾਹੁੰਦਾ ਹੈ ਤੇ ਉੱਥੋਂ ਦੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰ ਦਾ ਸਮਰਥਨ ਕਰਦਾ ਹੈ। ਦੂਜੇ ਪਾਸੇ, UAE 'ਸਦਰਨ ਟ੍ਰਾਂਜ਼ੀਸ਼ਨਲ ਕੌਂਸਲ' (STC) ਦਾ ਸਮਰਥਨ ਕਰਦਾ ਹੈ, ਜੋ ਦੱਖਣੀ ਯਮਨ ਨੂੰ ਇੱਕ ਵੱਖਰਾ ਰਾਜ ਬਣਾਉਣਾ ਚਾਹੁੰਦੇ ਹਨ। ਮਾਹਿਰਾਂ ਅਨੁਸਾਰ, UAE ਨੇ ਸਾਊਦੀ ਅਰਬ ਨੂੰ ਭਰੋਸੇ ਵਿੱਚ ਲਏ ਬਿਨਾਂ ਯਮਨ ਵਿੱਚ ਸੁਤੰਤਰ ਵਿਦੇਸ਼ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਇਹ ਤਣਾਅ ਵਧਿਆ ਹੈ।

ਚੀਨ ਨੇ ਪਾ ਲਿਆ ਘੇਰਾ ! ਕਿਸੇ ਵੇਲੇ ਵੀ ਛਿੜ ਸਕਦੀ ਐ ਜੰਗ, ਤਾਈਵਾਨ ਨੇ ਵੀ ਖਿੱਚੀ ਤਿਆਰੀ

ਯਮਨ 'ਚ ਮੌਜੂਦਾ ਸਥਿਤੀ
ਵਰਤਮਾਨ 'ਚ ਯਮਨ 'ਚ ਤਿੰਨ ਮੁੱਖ ਗੁੱਟ ਸਰਗਰਮ ਹਨ।
• ਹੂਤੀ ਵਿਦਰੋਹੀ: ਇਨ੍ਹਾਂ ਨੂੰ ਈਰਾਨ ਦਾ ਸਮਰਥਨ ਹਾਸਲ ਹੈ।
• ਸਦਰਨ ਟ੍ਰਾਂਜ਼ੀਸ਼ਨਲ ਕੌਂਸਲ (STC): ਇਨ੍ਹਾਂ ਨੂੰ UAE ਦਾ ਸਮਰਥਨ ਪ੍ਰਾਪਤ ਹੈ।
• ਪ੍ਰੈਜ਼ੀਡੈਂਸ਼ੀਅਲ ਲੀਡਰਸ਼ਿਪ ਕੌਂਸਲ: ਇਨ੍ਹਾਂ ਨੂੰ ਸਾਊਦੀ ਅਰਬ ਦਾ ਸਮਰਥਨ ਹਾਸਲ ਹੈ।

ਸਰੋਤਾਂ ਅਨੁਸਾਰ, STC ਨੇ ਇਸ ਹਮਲੇ ਨੂੰ "ਹਮਲਾਵਰਤਾ" ਕਰਾਰ ਦਿੱਤਾ ਹੈ ਅਤੇ UAE ਤੋਂ ਫੌਜੀ ਸਹਾਇਤਾ ਦੀ ਮੰਗ ਕੀਤੀ ਹੈ, ਜਿਸ ਨਾਲ ਖੇਤਰ ਵਿੱਚ ਜੰਗ ਦਾ ਖਤਰਾ ਹੋਰ ਗੰਭੀਰ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News