ਦਸੰਬਰ ’ਚ 6.1 ਫੀਸਦੀ ਵਧ ਕੇ 1.74 ਲੱਖ ਕਰੋਡ਼ ਰਹੀ GST ਕੁਲੈਕਸ਼ਨ

Friday, Jan 02, 2026 - 04:37 PM (IST)

ਦਸੰਬਰ ’ਚ 6.1 ਫੀਸਦੀ ਵਧ ਕੇ 1.74 ਲੱਖ ਕਰੋਡ਼ ਰਹੀ GST ਕੁਲੈਕਸ਼ਨ

ਬਿਜ਼ਨੈੱਸ ਡੈਸਕ - ਦਸੰਬਰ 2025 ’ਚ ਗ੍ਰਾਸ ਜੀ. ਐੱਸ. ਟੀ. ਕੁਲੈਕਸ਼ਨ 6.1 ਫੀਸਦੀ ਵਧ ਕੇ 1.74 ਲੱਖ ਕਰੋੜ ਰੁਪਏ ਰਹੀ। ਟੈਕਸ ’ਚ ਕਟੌਤੀ ਤੋਂ ਬਾਅਦ ਡੋਮੈਸਟਿਕ ਸੇਲਜ਼ ਰੈਵੇਨਿਊ ’ਚ ਸੁਸਤ ਗ੍ਰੋਥ ਰਹਿਣ ਦੀ ਵਜ੍ਹਾ ਨਾਲ ਜੀ. ਐੱਸ. ਟੀ. ਕੁਲੈਕਸ਼ਨ ਦੀ ਰਫਤਾਰ ’ਚ ਨਰਮੀ ਵੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ :      ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ

ਅੱਜ ਜਾਰੀ ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਦਸੰਬਰ 2024 ’ਚ ਗ੍ਰਾਸ ਜੀ. ਐੱਸ. ਟੀ. ਕੁਲੈਕਸ਼ਨ 1.64 ਲੱਖ ਕਰੋੜ ਰੁਪਏ ਤੋਂ ਵੱਧ ਰਹੀ ਸੀ।

ਇਹ ਵੀ ਪੜ੍ਹੋ :    OLA-Uber ਨੂੰ ਮਿਲੇਗੀ ਵੱਡੀ ਟੱਕਰ! ਕੇਂਦਰ ਸਰਕਾਰ ਦੀ 'ਭਾਰਤ ਟੈਕਸੀ' ਹੋਵੇਗੀ 30% ਸਸਤੀ

ਆਧਿਕਾਰਕ ਅੰਕੜਿਆਂ ਅਨੁਸਾਰ ਦਸੰਬਰ 2025 ’ਚ ਘਰੇਲੂ ਲੈਣ-ਦੇਣ ਨਾਲ ਗ੍ਰਾਸ ਰੈਵੇਨਿਊ 1.2 ਫੀਸਦੀ ਵਧ ਕੇ 1.22 ਲੱਖ ਕਰੋੜ ਤੋਂ ਵੱਧ ਹੋ ਗਿਆ, ਜਦੋਂਕਿ ਇੰਪੋਰਟਿਡ ਸਾਮਾਨਾਂ ਨਾਲ ਰੈਵੇਨਿਊ ’ਚ 19.7 ਫੀਸਦੀ ਦਾ ਵਾਧਾ ਹੋਇਆ ਅਤੇ ਇਹ 51,977 ਕਰੋੜ ਰੁਪਏ ਰਿਹਾ।

ਇਹ ਵੀ ਪੜ੍ਹੋ :     ਵਾਰਨ ਬਫੇ ਨੇ 60 ਸਾਲਾਂ ਬਾਅਦ ਕੰਪਨੀ ਦੇ CEO ਵਜੋਂ ਦਿੱਤਾ ਅਸਤੀਫ਼ਾ,ਜਾਣੋ ਕੌਣ ਸੰਭਾਲੇਗਾ ਅਹੁਦਾ

ਜੀ. ਐੱਸ. ਟੀ. ਰਿਫੰਡ ’ਚ 31 ਫੀਸਦੀ ਦਾ ਭਾਰੀ ਵਾਧਾ

ਦਸੰਬਰ ’ਚ ਜੀ. ਐੱਸ. ਟੀ. ਰਿਫੰਡ ’ਚ 31 ਫੀਸਦੀ ਦਾ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ। ਪਿਛਲੇ ਮਹੀਨੇ 31 ਫੀਸਦੀ ਦੇ ਵਾਧੇ ਨਾਲ ਕੁਲ ਜੀ. ਐੱਸ. ਟੀ. ਰਿਫੰਡ 28,980 ਕਰੋੜ ਰੁਪਏ ਰਿਹਾ।

ਇਹ ਵੀ ਪੜ੍ਹੋ :   2026 'ਚ ਵੀ ਸੋਨਾ-ਚਾਂਦੀ ਮਚਾਉਣਗੇ ਧੂਮ, ਕੀਮਤਾਂ 'ਚ ਭਾਰੀ ਉਛਾਲ ਦੀ ਉਮੀਦ

ਨੈੱਟ ਜੀ. ਐੱਸ. ਟੀ. ਰੈਵੇਨਿਊ (ਜੀ. ਐੱਸ. ਟੀ. ਰਿਫੰਡ ਤੋਂ ਬਾਅਦ) 1.45 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ, ਜੋ ਦਸੰਬਰ 2024 ਦੀ ਤੁਲਨਾ ’ਚ ਸਿਰਫ 2.2 ਫੀਸਦੀ ਵੱਧ ਹੈ। ਪਿਛਲੇ ਮਹੀਨੇ ਸੈੱਸ ਕੁਲੈਕਸ਼ਨ ਘੱਟ ਕੇ 4238 ਕਰੋਡ਼ ਰੁਪਏ ਰਹੀ, ਜਦੋਂਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 12,003 ਕਰੋਡ਼ ਰੁਪਏ ਸੀ।

ਇਹ ਵੀ ਪੜ੍ਹੋ :    ਨਵੇਂ ਸਾਲ 'ਚ ਕਾਰ ਖ਼ਰੀਦਣ ਦੀ ਹੈ ਯੋਜਨਾ... ਤਾਂ ਲੱਗ ਸਕਦੈ ਝਟਕਾ, ਮਹਿੰਗੀ ਹੋਈ ਇਸ ਕੰਪਨੀ ਦੀ ਕਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News