ਕੇਂਦਰੀ ਏਜੰਸੀਆਂ ਹੱਥ ਲੱਗੀ ਵੱਡੀ ਸਫ਼ਲਤਾ, ISIS ਦਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
Sunday, Feb 12, 2023 - 02:56 AM (IST)
ਬੇਂਗਲੁਰੂ (ਵਾਰਤਾ): ਕਰਨਾਟਕ ਦੇ ਬੇਂਗਲੁਰੂ 'ਚ ISD ਅਤੇ NIA ਨੇ ਸਾਂਝੀ ਮੁਹਿੰਮ ਵਿਚ ISIS ਦੇ ਇਕ ਸ਼ੱਕੀ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੱਕੀ ਆਰਿਫ ਪਿਛਲੇ 2 ਸਾਲਾਂ ਤੋਂ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ 'ਤੇ ਸੀ। ਉਹ ਅਲਕਾਇਦਾ ਤੇ ISIS ਜਿਹੇ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿਚ ਸੀ।
ਇਹ ਖ਼ਬਰ ਵੀ ਪੜ੍ਹੋ - ਦਿੱਲੀ ਏਅਰਪੋਰਟ 'ਤੇ ਯਾਤਰੀਆਂ ਤੋਂ ਮਿਲੇ RBI ਦੇ ਕਰੋੜਾਂ ਦੇ ਜਾਅਲੀ ਦਸਤਾਵੇਜ਼, ASI ਨੂੰ ਰਿਸ਼ਵਤ ਦੇਣ ਦੀ ਕੀਤੀ ਕੋਸ਼ਿਸ਼
ਜਾਣਕਾਰੀ ਮੁਤਾਬਕ ਆਰਿਫ ਇਕ ਨਿਜੀ ਫਰਮ ਵਿਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਦਾ ਹੈ ਅਤੇ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਸ਼ੱਕੀ ਨੂੰ ਉਸ ਦੀ ਰਿਹਾਇਸ਼ 'ਤੇ ਛਾਪਾ ਮਾਰਨ ਅਤੇ ਉਸ ਦੇ ਇਲੈਕਟ੍ਰਾਨਿਕ ਉਪਕਰਨਾਂ ਤੇ ਦਸਤਾਵੇਜ਼ਾਂ ਨੂੰ ਜ਼ਬਤ ਕਰਨ ਤੋਂ ਪਹਿਲਾਂ ਥਾਨਿਸੰਦਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਦਿੱਲੀ 'ਚ ਵਾਪਰੀ ਸ਼ਰਮਨਾਕ ਘਟਨਾ, 5 ਗੁਆਂਢੀਆਂ ਨੇ ਨਾਬਾਲਗਾ ਨਾਲ ਕੀਤਾ ਜਬਰ-ਜ਼ਿਨਾਹ
ਆਰਿਫ਼ ਕਥਿਤ ਤੌਰ 'ਤੇ ਟੈਲੀਗ੍ਰਾਮ ਐਪ ਦੇ ਜ਼ਰੀਏ ਅੱਤਵਾਦੀ ਸੰਗਠਨਾਂ ਦੇ ਸੰਪਰਕ 'ਚ ਸੀ ਅਤੇ ਆਪਣੇ ਅਲਕਾਇਦਾ ਤੇ ISIS ਦੇ ਕਰਿੰਦਿਆਂ ਨਾਲ ਗੱਲਬਾਤ ਕਰਨ ਲਈ ਡਾਰਕ ਵੈੱਬ ਦੀ ਵਰਤੋਂ ਕਰਦਾ ਸੀ। ਸੁਰੱਖਿਆ ਏਜੰਸੀਆਂ ਇਸ ਮਾਰਚ ਵਿਚ ਆਰਿਫ ਵੱਲੋਂ ਸੀਰੀਆ ਦੀ ਯਾਤਰਾ ਕਰਨ ਦੀ ਕਥਿਤ ਯੋਜਨਾ ਬਾਰੇ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਕਰ ਰਹੀਆਂ ਹਨ। ਸ਼ੱਕੀ ਨੂੰ ਸੁਰੱਖਿਆ ਏਜੰਸੀਆਂ ਇਕ ਗੁਪਤ ਜਗ੍ਹਾ ਲੈ ਗਈਆਂ ਹਨ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।