ਇਸ ਅਨੋਖੇ ਵਿਆਹ ''ਚ ਸ਼ਾਮਲ ਹੋਏ ਹਜ਼ਾਰ ਤੋਂ ਵਧ ਗੁੰਡੇ ਅਤੇ ਚੋਰ, ਵੇਂਹਦੀ ਰਹਿ ਗਈ ਪੁਲਸ

01/31/2017 5:56:53 PM

ਨਵੀਂ ਦਿੱਲੀ/ਮੁੰਬਈ—ਮਹਾਰਾਸ਼ਟਰ ਦੇ ਮੁੰਬਈ ''ਚ ਇਕ ਅਜੀਬੋ-ਗਰੀਬ ਵਿਆਹ ਦੇਖਣ ਨੂੰ ਮਿਲਿਆ। ਚੇਨੀਆਂ ਖੋਹਣ ਵਾਲੇ ਇਕ ਲੜਕੇ ਦੇ ਇਸ ਵਿਆਹ ''ਚ ਬਤੌਰ ਮਹਿਮਾਨ ਆਏ 1 ਹਜ਼ਾਰ ਤੋਂ ਵਧ ਲੋਕਾਂ ''ਚ ਦਿੱਲੀ, ਅੋਗੰਗਾਬਾਦ, ਭੋਪਾਲ, ਕਰਨਾਟਕ ਅਤੇ ਮੁੰਬਈ ਦੇ ਚੇਨ ਸਨੈਚਰ ਅਤੇ ਗੁੰਡੇ ਸ਼ਾਮਲ ਸਨ।
ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਥਾਣੇ ਜ਼ਿਲੇ ਦੇ ਅੰਬੀਵਾਲੀ ''ਚ ਪਿਛਲੇ ਦਿਨੀਂ ਚੇਨ ਖੋਹਣ ਵਾਲੇ 20 ਸਾਲਾ ਤੌਫੀਕ ਤੇਜੀ ਸ਼ਾਹ ਓਰਫ ਈਰਾਨੀ ਦਾ ਵਿਆਹ ਉਸ ਦੀ ਆਂਟੀ ਦੀ 15 ਸਾਲਾ ਧੀ ਨਾਲ ਹੋਇਆ। ਇਸ ਵਿਆਹ ''ਚ ਦੇਸ਼ ਭਰ ''ਚੋਂ 1 ਹਜ਼ਾਰ ਤੋਂ ਵਧ ਮਹਿਮਾਨ ਆਏ।
ਪੁਲਸ ਕੋਲ ਇਸ ਵਿਆਹ ''ਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਦੀ ਜਾਣਕਾਰੀ ਸੀ, ਪਰ ਉਹ ਚਾਹੁੰਦੀ ਹੋਈ ਵੀ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕੀ। ਪੁਲਸ ਦਾ ਕਹਿਣਾ ਹੈ ਕਿ ਜੇਕਰ ਵਿਆਹ ''ਚ ਕਿਸੇ ਚੇਨ ਖੋਹਣ ਵਾਲੇ ਅਤੇ ਗੁੰਡੇ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਸੀ। 
ਤੌਫੀਕ ਦੇ ਖਿਲਾਫ ਦਰਜ ਹਨ 25 ਕੇਸ
ਜਾਣਕਾਰੀ ਮੁਤਾਬਕ ਪੁਲਸ ਨੇ ਤੌਫੀਕ ਦੇ ਖਿਲਾਫ ਚੇਨ ਖੋਹਣ ਦੇ 25 ਕੇਸ ਦਰਜ ਕੀਤੇ ਹੋਏ ਹਨ। ਤੌਫੀਕ ਪਹਿਲੀ ਵਾਰ 2012 ''ਚ ਜੇਲ ਗਿਆ। ਉਸ ਕੋਲੋਂ ਵੱਡੀ ਮਾਤਰਾ ''ਚ ਲੁੱਟੀਆਂ ਗਈਆਂ ਚੇਨਾਂ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਹੋਇਆ ਸੀ। ਜ਼ਮਾਨਤ ''ਤੇ ਰਿਹਾਅ ਹੋਣ ਤੋਂ ਬਾਅਦ ਉਹ ਫਿਰ ਅਪਰਾਧ ਦੀ ਦੁਨੀਆਂ ''ਚ ਸਰਗਰਮ ਹੋ ਗਿਆ।

Related News