ਉਡਾਣ ਦੀ ਕਮਾਨ ਬੀਬੀਆਂ ਹੱਥ- ਮਹਿਲਾ ਦਿਵਸ ''ਤੇ ਬਰੇਲੀ ਏਅਰਪੋਰਟ ਦੀ ਸ਼ੁਰੂਆਤ

03/08/2021 12:37:08 PM

ਨੈਸ਼ਨਲ ਡੈਸਕ- ਕੌਮਾਂਤਰੀ ਮਹਿਲਾ ਦਿਵਸ 'ਤੇ ਬਰੇਲੀ ਦੇ ਲੋਕਾਂ ਨੂੰ ਖ਼ਾਸ ਤੋਹਫਾ ਮਿਲਣ ਜਾ ਰਿਹਾ ਹੈ। ਸੋਮਵਾਰ ਨੂੰ ਬਰੇਲੀ ਏਅਰਪੋਰਟ ਦੀ ਸ਼ੁਰੂਆਤ ਹੋ ਰਹੀ ਹੈ, ਇੱਥੋਂ ਪਹਿਲੀ ਫਲਾਈਟ ਦਿੱਲੀ ਲਈ ਰਵਾਨਾ ਹੋਵੇਗੀ। ਉੱਥੇ ਹੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਅੱਜ ਬਰੇਲੀ ਤੋਂ ਜਹਾਜ਼ ਦੀ ਉਡਾਣ ਦੀ ਕਮਾਨ ਬੀਬੀਆਂ ਦੇ ਹੱਥ ਹੋਵੇਗੀ। ਦਿੱਲੀ ਤੋਂ ਏਅਰ ਇੰਡੀਆ ਦਾ ਜਹਾਜ਼ ਯਾਤਰੀਆਂ ਨੂੰ ਲੈ ਕੇ ਬਰੇਲੀ ਏਅਰਪੋਰਟ ਪਹੁੰਚੇਗਾ ਅਤੇ ਇੱਥੋਂ ਯਾਤਰੀਆਂ ਨੂੰ ਦਿੱਲੀ ਲੈ ਕੇ ਜਾਵੇਗਾ। ਇਸ ਦੌਰਾਨ ਜਹਾਜ਼ ਦੇ ਪਾਇਲਟ ਤੋਂ ਲੈ ਕੇ ਕਰੂ ਮੈਂਬਰ, ਇੰਜੀਨੀਅਰ ਅਤੇ ਸੁਰੱਖਿਆ ਕਰਮੀ ਤੱਕ ਸਾਰੀਆਂ ਬੀਬੀਆਂ ਹੀ ਹੋਣਗੀਆਂ।

PunjabKesari

ਇਹ ਵੀ ਪੜ੍ਹੋ : ਕੌਮਾਂਤਰੀ ਮਹਿਲਾ ਦਿਵਸ 'ਤੇ ਖ਼ੁਦ ਟਰੈਕਟਰ ਚਲਾ ਟਿਕਰੀ ਸਰਹੱਦ 'ਤੇ ਪਹੁੰਚੀਆਂ ਹਜ਼ਾਰਾਂ ਬੀਬੀਆਂ

PunjabKesariਏਅਰਲਾਈਨਜ਼ ਦੇ ਸੀ.ਈ.ਓ. ਹਰਪ੍ਰੀਤ ਏ.ਡੇ. ਸਿੰਘ ਨੇ ਕਿਹਾ ਕਿ ਅੱਜ ਬੀਬੀਆਂ ਹੀ ਜਹਾਜ਼ ਦੀ ਪੂਰੀ ਕਮਾਨ ਸੰਭਾਲਣਗੀਆਂ। ਦਿੱਲੀ ਤੋਂ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ, ਏਅਰ ਇੰਡੀਆ ਦੇ ਅਧਿਕਾਰੀ ਅਤੇ ਬਰੇਲੀ ਦੇ ਵਿਧਾਇਕ ਹਵਾਈ ਜਹਾਜ਼ ਤੋਂ ਬਰੇਲੀ ਹਵਾਈ ਅੱਡੇ ਪਹੁੰਚਣਗੇ। ਬਰੇਲੀ ਏਅਰਪੋਰਟ ਦੇ ਡਾਇਰੈਕਟਰ ਰਾਜੀਵ ਕੁਲਸ਼੍ਰੇਸ਼ਠ ਨੇ ਜਾਣਕਾਰੀ ਦਿੱਤੀ ਹੈ ਕਿ ਹਫ਼ਤੇ 'ਚ 4 ਦਿਨ ਦਿੱਲੀ ਤੋਂ ਬਰੇਲੀ ਅਤੇ ਬਰੇਲੀ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਹਵਾਈ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਪ੍ਰੈਲ 'ਚ ਮੁੰਬਈ ਲਈ ਅਤੇ ਮਈ 'ਚ ਬੈਂਗਲੁਰੂ ਅਤੇ ਲਖਨਊ ਲਈ ਵੀ ਫਲਾਈਟ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਥਾਂਵਾਂ ਲਈ ਇੰਡੀਗੋ ਏਅਰਲਾਈਨਜ਼ ਸਰਵਿਸ ਦੇਣ ਵਾਲਾ ਹੈ। ਉੱਥੇ ਹੀ ਇਸ ਉਡਾਣ ਨੂੰ ਲੈ ਕੇ ਲੋਕਾਂ 'ਚ ਇੰਨਾ ਉਤਸ਼ਾਹ ਹੈ ਕਿ ਫਲਾਈਟ ਦੀ ਬੁਕਿੰਗ ਫੁਲ ਹੋ ਗਈ ਹੈ।

PunjabKesari

ਇਹ ਵੀ ਪੜ੍ਹੋ : ਮਹਿਲਾ ਦਿਵਸ : ਜਜ਼ਬੇ ਨੂੰ ਸਲਾਮ, ਦੋਵੇਂ ਹੱਥ ਗਵਾਉਣ ਦੇ ਬਾਵਜੂਦ ਨਹੀਂ ਮੰਨੀ ਹਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News