ਅੰਤਰਰਾਸ਼ਟਰੀ ਮਹਿਲਾ ਦਿਵਸ: ਨੀਤਾ ਅੰਬਾਨੀ ਨੇ ਲਾਂਚ ਕੀਤਾ 'Her Circle' , ਜਾਣੋ ਖ਼ਾਸੀਅਤ

Monday, Mar 08, 2021 - 01:20 PM (IST)

ਅੰਤਰਰਾਸ਼ਟਰੀ ਮਹਿਲਾ ਦਿਵਸ: ਨੀਤਾ ਅੰਬਾਨੀ ਨੇ ਲਾਂਚ ਕੀਤਾ 'Her Circle' , ਜਾਣੋ ਖ਼ਾਸੀਅਤ

ਨਵੀਂ ਦਿੱਲੀ - ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ' ਹਰ ਸਰਕਲ ' ਦੀ ਸ਼ੁਰੂਆਤ ਕੀਤੀ ਹੈ। ਇਹ ਇਕ ਕਿਸਮ ਦਾ ਪਹਿਲਾ ਡਿਜੀਟਲ ਨੈਟਵਰਕਿੰਗ ਪਲੇਟਫਾਰਮ ਹੈ, ਜਿਸਦਾ ਉਦੇਸ਼ ਜਨਾਨੀਆਂ ਦਾ ਵਧੇਰੇ ਮਜਬੂਤੀ ਨਾਲ ਸਸ਼ਕਤੀਕਰਨ ਕਰਨਾ ਅਤੇ ਉਨ੍ਹਾਂ ਨੂੰ ਆਪਸੀ ਤਾਲਮੇਲ, ਸ਼ਮੂਲੀਅਤ, ਸਹਿਯੋਗ ਅਤੇ ਆਪਸੀ ਸਹਾਇਤਾ ਲਈ ਇੱਕ ਸੁਰੱਖਿਅਤ ਜਗ੍ਹਾ ਪ੍ਰਦਾਨ ਕਰਨਾ ਹੈ। 

ਇਹ ਆਪਣੀ ਕਿਸਮ ਦਾ ਪਹਿਲਾ ਡਿਜੀਟਲ ਨੈੱਟਵਰਕਿੰਗ ਪਲੇਟਫਾਰਮ ਹੈ। ਇਹ ਗੂਗਲ ਪਲੇ ਸਟੋਰ ਅਤੇ ਮਾਈ ਜਿਓ ਐਪ ਸਟੋਰ 'ਤੇ ਇਕ ਮੁਫਤ ਐਪ ਦੇ ਤੌਰ 'ਤੇ ਉਪਲਬਧ ਹੈ। ਇਸ ਦੇ ਰਜਿਸਟਰਡ ਉਪਭੋਗਤਾਵਾਂ ਲਈ 'ਹਰ ਸਰਕਲ' ਵਿਚ ਹਿੱਸਾ ਲੈਣਾ ਪੂਰੀ ਤਰ੍ਹਾਂ ਮੁਫਤ ਹੈ। ਫਿਲਹਾਲ ਇਹ ਅੰਗ੍ਰੇਜ਼ੀ ਵਿਚ ਹੈ ਅਤੇ ਜਲਦੀ ਹੀ ਇਸ ਨੂੰ ਦੂਜੀ ਭਾਸ਼ਾਵਾਂ ਵਿਚ ਵੀ ਲਾਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸੋਨੇ- ਚਾਂਦੀ ਦੀਆਂ ਕੀਮਤਾਂ 13,000 ਰੁਪਏ ਤੋਂ ਵੀ ਜ਼ਿਆਦਾ ਡਿੱਗੀਆਂ, ਜਾਣੋ ਕੀਮਤੀ ਧਾਤੂਆਂ ਦਾ ਰੁਝਾਨ

Her Circle ਕਿਵੇਂ ਕੰਮ ਕਰੇਗਾ

Her Circle ਜਨਾਨੀਆਂ ਨਾਲ ਸਬੰਧਤ ਸਮੱਗਰੀ ਪ੍ਰਦਾਨ ਕਰਨ ਲਈ ਇਕ ਵਨ ਸਟਾਪ ਡੈਸਟੀਨੇਸ਼ਨ ਹੋਵੇਗਾ ਅਤੇ ਕੰਟੈਂਟ ਇੰਗੇਜਿੰਗ ਹੋਵੇਗਾ। ਇਸ 'ਤੇ ਤੰਦਰੁਸਤੀ, ਵਿੱਤ, ਕਾਰਜ, ਸ਼ਖਸੀਅਤ ਵਿਕਾਸ, ਕਮਿਊਨਿਟੀ ਸਰਵਿਸ, ਸੁੰਦਰਤਾ, ਫੈਸ਼ਨ, ਮਨੋਰੰਜਨ ਆਦਿ ਨਾਲ ਸਬੰਧਤ ਲੇਖ ਅਤੇ ਵੀਡੀਓ ਹੋਣਗੇ। ਜਨਾਨੀਆਂ ਨੂੰ ਰਿਲਾਇੰਸ ਦੇ ਸਿਹਤ, ਤੰਦਰੁਸਤੀ, ਸਿੱਖਿਆ, ਵਿੱਤ, ਸਲਾਹ-ਮਸ਼ਵਰੇ, ਉੱਦਮਤਾ ਆਦਿ ਨਾਲ ਸਬੰਧਤ ਮਾਹਰਾਂ ਦੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਜਾਣਗੇ। ਜਨਾਨੀਆਂ ਨੂੰ ਨਵੇਂ ਪੇਸ਼ੇਵਰ ਹੁਨਰ ਸਿੱਖਣ ਵਿਚ ਸਹਾਇਤਾ ਅਤੇ ਹੁਨਰ ਨੂੰ ਵਧਾਉਣ, ਨੌਕਰੀ ਨਾਲ ਜੁੜਿਆ ਸਕਿੱਲ ਵਧਾਉਣ ਲਈ ਪਲੇਟਫਾਰਮ ਉਪਲੱਬਧ ਹੋਵੇਗਾ ਅਤੇ ਉਹ ਆਪਣੇ ਪ੍ਰੋਫਾਈਲ ਦੇ ਅਨੁਸਾਰ ਨੌਕਰੀ ਦੇ ਮੌਕੇ ਪ੍ਰਾਪਤ ਕਰ ਸਕਣਗੀਆਂ। ਜਨਾਨੀਆਂ ਇੱਕ ਕੰਪਲੀਮੈਂਟਰੀ ਡਿਜੀਟਲ ਕੋਰਸ ਕਰ ਸਕਦੀਆਂ ਹਨ ਜਾਂ ਮਾਸਟਰ ਕਲਾਸਾਂ ਦੁਆਰਾ ਸਿੱਖ ਵਧ ਸਕਦੀਆਂ ਹਨ। ਇਸ ਤੋਂ ਇਲਾਵਾ ਜਨਾਨੀਆਂ ਆਪਣੀ ਜ਼ਿੰਦਗੀ ਦੀ ਕਹਾਣੀ ਨੂੰ ਇਸ ਪਲੇਟਫਾਰਮ 'ਤੇ ਸਾਂਝਾ ਕਰ ਸਕਣਗੀਆਂ ਜਿਹੜੀਆਂ ਕਿ ਦੂਜਿਆਂ ਨੂੰ ਪ੍ਰੇਰਣਾ ਅਤੇ ਉਮੀਦ ਦੇਣਗੀਆਂ। 

ਇਹ ਵੀ ਪੜ੍ਹੋ : ਡਾਕਘਰ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ ! 1 ਅਪ੍ਰੈਲ ਤੋਂ ਲੈਣ-ਦੇਣ ਲਈ ਦੇਣਾ ਹੋਵੇਗਾ ਇੰਨਾ ਚਾਰਜ

ਹਰ ਸਰਕਲ ਦੀ ਸ਼ੁਰੂਆਤ

ਪਲੇਟਫਾਰਮ ਦਾ ਸੋਸ਼ਲ ਨੈੱਟਵਰਕਿੰਗ ਹਿੱਸਾ ਸਿਰਫ ਜਨਾਨੀਆਂ ਲਈ ਹੀ ਹੋਵੇਗਾ, ਜਦੋਂ ਕਿ ਵੀਡੀਓ ਅਤੇ ਆਰਟੀਕਲ ਦੀ ਸਮੱਗਰੀ ਹਰ ਕਿਸੇ ਲਈ ਹੋਵੇਗੀ। ਇਸ ਪਲੇਟਫਾਰਮ ਉੱਤੇ ਡਾਕਟਰੀ ਅਤੇ ਵਿੱਤ ਮਾਹਰਾਂ ਨਾਲ ਗੁਪਤ ਚੈਟ ਰੂਮ ਵਿਚ ਪ੍ਰਸ਼ਨ ਪੁੱਛਣ ਦੀ ਸਹੂਲਤ ਵੀ ਹੋਵੇਗੀ। ਇੱਥੇ 'ਐਪ ਓਨਲੀ' ਟਰੈਕਰ ਵੀ ਹੋਣਗੇ ਜਿਵੇਂ ਕਿ ਤੰਦਰੁਸਤੀ ਟਰੈਕਰ, ਵਿੱਤ ਟਰੈਕਰ, ਪੀਰੀਅਡ ਟਰੈਕਰ, ਗਰਭ ਅਵਸਥਾ ਟਰੈਕਰ ਅਤੇ ਗਾਈਡ ਆਦਿ।

ਇਹ ਵੀ ਪੜ੍ਹੋ : ਸੋਨੇ ’ਚ ਗਿਰਾਵਟ ਵਧਾਏਗੀ ਗੋਲਡ ਲੋਨ ਲੈਣ ਵਾਲਿਆਂ ਦੀ ਪ੍ਰੇਸ਼ਾਨੀ

ਪੂਰੀ ਦੁਨੀਆ ਦੀਆਂ ਜਨਾਨੀਆਂ ਦਾ ਹੋਵੇਗਾ ਸਵਾਗਤ

Her Circle  ਦੀ ਸ਼ੁਰੂਆਤ ਹੁਣੇ ਭਾਰਤ ਦੀਆਂ ਜਨਾਨੀਆਂ ਨਾਲ ਹੋਈ ਹੈ ਪਰ ਇਹ ਵਿਸ਼ਵ ਭਰ ਦੀਆਂ ਜਨਾਨੀਆਂ ਦੀ ਭਾਗੀਦਾਰੀ ਲਈ ਖੁੱਲ੍ਹਾ ਹੈ। ਇਸ ਡਿਜੀਟਲ ਪਲੇਟਫਾਰਮ ਦੇ ਉਦਘਾਟਨ ਦੇ ਮੌਕੇ 'ਤੇ ਨੀਤਾ ਅੰਬਾਨੀ ਨੇ ਕਿਹਾ ਕਿ ਜਦੋਂ ਇਕ ਜਨਾਨੀ ਦੂਸਰੀ ਜਨਾਨੀ ਦਾ ਸਮਰਥਨ ਕਰਦੀ ਹੈ ਤਾਂ ਅਵਿਸ਼ਵਾਸ਼ਯੋਗ ਚੀਜ਼ਾਂ ਵਾਪਰ ਜਾਂਦੀਆਂ ਹਨ। ਸਾਰੀ ਉਮਰ ਮੈਂ ਮਜ਼ਬੂਤ ​​ਜਨਾਨੀਆਂ ਨਾਲ ਘਿਰੀ ਰਹੀ ਹਾਂ, ਮੈਂ ਉਨ੍ਹਾਂ ਤੋਂ ਦਿਆਲਤਾ, ਪ੍ਰਤੀਨਿਧਤਾ ਅਤੇ ਸਕਾਰਾਤਮਕਤਾ ਸਿੱਖੀ। ਬਦਲੇ ਵਿਚ ਮੈਂ ਵੀ ਆਪਣੀ ਸਾਰੀ ਸਿੱਖਿਆ ਦੂਜਿਆਂ ਨੂੰ ਦੇ ਦਿੱਤੀ। 11 ਕੁੜੀਆਂ ਵਾਲੇ ਪਰਿਵਾਰ ਵਿਚ ਪਲ ਕੇ ਇੱਕ ਲੜਕੀ ਹੋਣ ਦੇ ਨਾਤੇ ਮੈਂ ਆਪਣੇ ਆਪ ਵਿਚ ਵਿਸ਼ਵਾਸ ਕਰਨਾ ਸਿੱਖਿਆ ਸੀ। ਮੈਂ ਆਪਣੀ ਬੇਟੀ ਈਸ਼ਾ ਕੋਲੋਂ ਬਿਨਾਂ ਸ਼ਰਤ ਪਿਆਰ ਕਰਨਾ ਸਿੱਖਿਆ ਹੈ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਵਿਸ਼ਵਾਸ ਸਿੱਖਿਆ ਹੈ। ਮੈਂ ਆਪਣੀ ਨੂੰਹ ਸ਼ਲੋਕਾ ਤੋਂ ਦਿਆਲਤਾ ਅਤੇ ਸਵੈ-ਨਿਯੰਤਰਣ ਸਿੱਖਿਆ ਹੈ। 

ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਲੱਖਾਂ ਜਨਾਨੀਆਂ ਲਈ Her Circle ਰਾਹੀਂ ਇਸ ਤਰ੍ਹਾਂ ਦੇ ਸਹਿਯੋਗ ਦਾ ਚੱਕਰ ਬਣਾ ਸਕਦੇ ਹਾਂ। ਇਹ ਪਲੇਟਫਾਰਮ ਹਰ ਜਨਾਨੀ ਨੂੰ ਸੱਦਾ ਦਿੰਦਾ ਹੈ। ਹਰ ਸਰਕਲ ਹਰ ਸਭਿਆਚਾਰ, ਭਾਈਚਾਰੇ ਅਤੇ ਦੇਸ਼ ਦੀਆਂ ਜਨਾਨੀਆਂ ਦੇ ਵਿਚਾਰਾਂ ਅਤੇ ਪਹਿਲਕਦਮੀਆਂ ਦਾ ਸਵਾਗਤ ਕਰਦਾ ਹੈ।

ਇਹ ਵੀ ਪੜ੍ਹੋ : WhatsApp ਨੇ ਭੇਜਿਆ ਹੈ ਇਕ ਮੈਸੇਜ, ਨਹੀਂ ਪੜ੍ਹਿਆ ਤਾਂ ਹੁਣੇ ਕਰੋ ਚੈੱਕ, ਨਹੀਂ ਤਾਂ ਵਧ ਸਕਦੀ ਹੈ ਮੁਸੀਬਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News