ਇੰਸਟਾਗ੍ਰਾਮ 'ਚ ਬਗ ਲੱਭਣ 'ਤੇ ਮਿਲਿਆ 38 ਲੱਖ ਦਾ ਇਨਾਮ, ਜਾਣੋ ਕਿਵੇਂ ਰੀਲ ਨਾਲ ਹੋ ਸਕਦੀ ਸੀ ਛੇੜਛਾੜ
Monday, Sep 19, 2022 - 02:28 PM (IST)
ਜੈਪੁਰ (ਵਾਰਤਾ)- ਜੈਪੁਰ ਦੇ ਇਕ ਵਿਦਿਆਰਥੀ ਨੀਰਜ ਸ਼ਰਮਾ ਨੂੰ ਕਰੋੜਾਂ ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਹੈੱਕ ਹੋਣ ਤੋਂ ਬਚਾਉਣ ਲਈ ਇੰਸਟਾਗ੍ਰਾਮ ਵਲੋਂ 38 ਲੱਖ ਰੁਪਏ ਦਾ ਇਨਾਮ ਮਿਲਿਆ ਹੈ। ਜਾਣਕਾਰੀ ਅਨੁਸਾਰ, ਸ਼ਰਮਾ ਨੂੰ ਇੰਸਟਾਗ੍ਰਾਮ 'ਚ ਇਕ ਬਗ ਮਿਲਿਆ, ਜਿਸ ਕਾਰਨ ਕਿਸੇ ਵੀ ਯੂਜ਼ਰ ਦੇ ਅਕਾਊਂਟ 'ਚ ਬਿਨਾਂ ਲਾਗਿਨ ਅਤੇ ਪਾਸਵਰਡ ਦੇ ਥੰਬਨੇਲ ਬਦਲੇ ਜਾ ਸਕਦੇ ਹਨ। ਸ਼ਰਮਾ ਨੇ ਇਸ ਗਲਤੀ ਬਾਰੇ ਇੰਸਟਾਗ੍ਰਾਮ ਅਤੇ ਫੇਸਬੁੱਕ ਨੂੰ ਜਾਣੂੰ ਕਰਵਾਇਆ। ਫੇਸਬੁੱਕ ਨੇ ਇਸ ਲਈ ਨੀਰਜ ਦੀ ਸ਼ਲਾਘਾ ਕਰਦੇ ਹੋਏ ਉਸ ਨੂੰ 38 ਲੱਖ ਰੁਪਏ ਦੇ ਕੇ ਸਨਮਾਨਤ ਕੀਤਾ ਹੈ। ਉਨ੍ਹਾਂ ਕਿਹਾ,''ਫੇਸਬੁੱਕ ਦੇ ਇੰਸਟਾਗ੍ਰਾਮ 'ਚ ਇਕ ਬਗ ਸੀ, ਜਿਸ ਰਾਹੀਂ ਕਿਸੇ ਵੀ ਅਕਾਊਂਟ ਤੋਂ ਰੀਲ ਦਾ ਥੰਬਨੇਲ ਬਦਲਿਆ ਜਾ ਸਕਦਾ ਸੀ। ਅਕਾਊਂਟ ਹੋਲਡਰ ਦਾ ਪਾਸਵਰਡ ਵੀ ਕਿੰਨਾ ਮਜ਼ਬੂਤ ਕਿਉਂ ਨਾ ਹੋਵੇ, ਇਸ ਨੂੰ ਬਦਲਣ ਲਈ ਅਕਾਊਂਟ ਦੀ ਮੀਡੀਆ ਆਈ.ਡੀ. ਦੀ ਲੋੜ ਵੀ ਸੀ।
ਇਹ ਵੀ ਪੜ੍ਹੋ : ਡਾਕਟਰ ਨੇ ਕੁੱਤੇ ਨੂੰ ਕਾਰ ਨਾਲ ਬੰਨ੍ਹ ਕੇ ਘਸੀਟਿਆ, ਵੀਡੀਓ ਵਾਇਰਲ ਹੋਣ ਤੋਂ ਬਾਅਦ ਦਰਜ ਹੋਈ FIR
ਨੀਰਜ ਨੇ ਕਿਹਾ,''ਪਿਛਲੇ ਸਾਲ ਦਸੰਬਰ 'ਚ ਮੈਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਚ ਗਲਤੀ ਲੱਭਣੀ ਸ਼ੁਰੂ ਕਰ ਦਿੱਤੀ। ਬਹੁਤ ਮਿਹਨਤ ਤੋਂ ਬਾਅਦ 31 ਜਨਵਰੀ ਦੀ ਸਵੇਰ ਮੈਨੂੰ ਇੰਸਟਾਗ੍ਰਾਮ ਦੀ (ਬਗ) ਗਲਤੀ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਮੈਂ ਇਕ ਰਿਪੋਰਟ ਭੇਜ ਕੇ ਇਸ ਗਲਤੀ ਬਾਰੇ ਦੱਸਿਆ ਅਤੇ ਤਿੰਨ ਦਿਨਾਂ ਬਾਅਦ ਉਨ੍ਹਾਂ ਤੋਂ ਜਵਾਬ ਮਿਲਿਆ। ਉਸ ਨੇ ਮੈਨੂੰ ਇਕ ਡੈਮੋ ਸਾਂਝਾ ਕਰਨ ਲਈ ਕਿਹਾ।'' ਸ਼ਰਮਾ ਨੇ ਥੰਬਨੇਲ ਬਦਲ ਕੇ 5 ਮਿੰਟਾਂ 'ਚ ਉਨ੍ਹਾਂ ਨੂੰ ਦਿਖਾਇਆ। ਉਨ੍ਹਾਂ ਨੇ ਇਸ ਦੀ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਅਤੇ 11 ਮਈ ਦੀ ਰਾਤ ਉਸ ਨੂੰ ਫੇਸਬੁੱਕ ਤੋਂ ਇਕ ਮੇਲ ਮਿਲੀ, ਜਿਸ 'ਚ ਉਨ੍ਹਾਂ ਨੇ ਉਸ ਨੂੰ ਸੂਚਿਤ ਕੀਤਾ ਕਿ ਉਸ ਨੂੰ 45 ਹਜ਼ਾਰ ਡਾਲਰ (ਲਗਭਗ 35 ਲੱਖ ਰੁਪਏ) ਦਾ ਇਨਾਮ ਦਿੱਤਾ ਗਿਆ ਹੈ। ਉੱਥੇ ਹੀ ਇਨਾਮ ਦੇਣ 'ਚ ਚਾਰ ਮਹੀਨਿਆਂ ਦੀ ਦੇਰੀ ਦੇ ਏਵਜ 'ਚ ਫੇਸਬੁੱਕ ਨੇ ਬੋਨਸ ਵਜੋਂ 4500 ਡਾਲਰ (ਕਰੀਬ 3 ਲੱਖ ਰੁਪਏ) ਵੀ ਦਿੱਤੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ