ਵਾਲ਼ ਕਟਵਾਉਂਦੇ ਮਾਸੂਮ ਬੱਚੇ ਦੀ ਵੀਡੀਓ ਖ਼ੂਬ ਹੋਈ ਵਾਇਰਲ,ਗੁੱਸੇ ''ਚ ਨਾਈ ਨੂੰ ਆਖੀ ਇਹ ਗੱਲ
Tuesday, Nov 24, 2020 - 04:22 PM (IST)
ਮੁੰਬਈ: ਆਏ ਦਿਨ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਹਾਲ ਹੀ 'ਚ ਇਕ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਨਾਈ ਛੋਟੇ ਬੱਚੇ ਦੇ ਵਾਲ ਕੱਟ ਰਿਹਾ ਹੈ। ਬੱਚੇ ਨੂੰ ਨਾਈ 'ਤੇ ਗੁੱਸਾ ਆ ਰਿਹਾ ਹੈ। ਬੱਚੇ ਨੂੰ ਵਾਲ ਜ਼ਿਆਦਾ ਛੋਟੇ ਹੋਣ ਦੀ ਚਿੰਤਾ ਹੋ ਰਹੀ ਸੀ। ਬੱਚਾ ਨਾਈ ਨੂੰ ਕਹਿੰਦਾ ਹੈ ਕਿ ਅਰੇ ਜ਼ਿਆਦਾ ਕਿਉਂ ਕਰ ਰਹੇ ਹੋ। ਬੱਚੇ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਹਨ। ਨਾਈ ਬੱਚੇ ਨੂੰ ਚੁੱਪ ਕਰਵਾਉਣ ਲਈ ਕੁਝ ਸਵਾਲ ਪੁੱਛਦਾ ਹੈ ਪਰ ਬੱਚੇ ਦਾ ਗੁੱਸਾ ਵੱਧਦਾ ਹੀ ਜਾਂਦਾ ਹੈ।
ਵੀਡੀਓ ਨੂੰ @Anup20992699 ਨਾਂ ਦੇ ਸ਼ਖਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਨਾਈ ਬੱਚੇ ਦੇ ਵਾਲ ਕੱਟ ਰਿਹਾ ਹੈ ਪਰ ਬੱਚਾ ਬਹੁਤ ਗੁੱਸੇ 'ਚ ਹੈ ਅਤੇ ਕਹਿ ਰਿਹਾ ਹੈ ਅਰੇ...ਜ਼ਿਆਦਾ ਕਿਉਂ ਕੱਟ ਰਹੇ ਹੋ, ਨਾ ਕਰੋ। ਅਰੇ ਬਾਪ ਰੇ... ਕਯਾ ਕਰ ਰਹੇ ਹੋ ਤੁਮ। ਮੈਂ ਗੁੱਸੇ ਹਾਂ। ਮੈਂ ਮਾਰੂਗਾ ਤੁਮਕੋ। ਮੈਂ ਤੁਮਾਰੀ ਕਟਿੰਗ ਕਰੂੰਗਾ। ਮੈਂ ਬਹੁਤ ਬੜਾ ਹੂੰ। ਮੈਂ ਕਟਿੰਗ ਨਹੀਂ ਕਰਨੇ ਦੁੰਗਾਂ। ਵੀਡੀਓ ਸ਼ੇਅਰ ਕਰਦੇ ਹੋਏ ਅਨੁਪ ਨਾਂ ਦੇ ਸ਼ਖਸ ਨੇ ਲਿਖਿਆ ਕਿ ਮੇਰਾ ਬੱਚਾ ਅਨੁਸ਼ਰੁਤ। ਸਾਰੇ ਮਾਤਾ-ਪਿਤਾ ਨੂੰ ਇਸ ਨਾਲ ਜੂਝਣਾ ਹੁੰਦਾ ਹੈ। ਇਸ ਵੀਡੀਓ ਨੂੰ ਖ਼ੂਬ ਲਾਈਕ ਕੀਤਾ ਜਾ ਰਿਹਾ ਹੈ।
My baby Anushrut,
Every Parents is struggle pic.twitter.com/wN7B510ZwS
— Anup (@Anup20992699) November 22, 2020
ਦੱਸ ਦੇਈਏ ਕਿ ਵੀਡੀਓ ਨੂੰ 8 ਲੱਖ 67 ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਵੀਡੀਓ ਨੂੰ 48.6 ਹਜ਼ਾਰ ਲਾਈਕਸ ਅਤੇ ਕਰੀਬ 2 ਹਜ਼ਾਰ ਰੀ-ਟਵੀਟ ਮਿਲ ਚੁੱਕੇ ਹਨ। ਬੱਚੇ ਦੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਅਨੁਸ਼ਰੁਤ ਦੀ ਕਿਊਟਨੈੱਸ ਦੇ ਫੈਨ ਹੋ ਗਏ ਹਨ।