ਜੰਮੂ ਕਸ਼ਮੀਰ : ਕੁਪਵਾੜਾ ''ਚ ਕੰਟਰੋਲ ਰੇਖਾ ਕੋਲ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, ਅੱਤਵਾਦੀ ਢੇਰ

Thursday, Feb 16, 2023 - 11:40 AM (IST)

ਜੰਮੂ ਕਸ਼ਮੀਰ : ਕੁਪਵਾੜਾ ''ਚ ਕੰਟਰੋਲ ਰੇਖਾ ਕੋਲ ਘੁਸਪੈਠ ਦੀ ਕੋਸ਼ਿਸ਼ ਅਸਫ਼ਲ, ਅੱਤਵਾਦੀ ਢੇਰ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰਦੇ ਹੋਏ ਇਕ ਅੱਤਵਾਦੀ ਨੂੰ ਮਾਰ ਸੁੱਟਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ। ਘੁਸਪੈਠ ਦੀ ਕੋਸ਼ਿਸ਼ ਨੂੰ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਨੇ ਇਕ ਸੰਯੁਕਤ ਮੁਹਿੰਮ 'ਚ ਅਸਫ਼ਲ ਕਰ ਦਿੱਤਾ। 

PunjabKesari

ਪੁਲਸ ਨੇ ਟਵੀਟ ਕੀਤਾ,''ਇਕ ਰਾਤ ਪਹਿਲਾਂ ਕੁਪਵਾੜਾ ਪੁਲਸ ਤੋਂ ਮਿਲੀ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਫ਼ੌਜ ਅਤੇ ਪੁਲਸ ਦੀ ਸਾਂਝੀ ਟੀਮ ਨੇ ਸੈਦਪੋਰਾ ਸਰਹੱਦੀ ਇਲਾਕੇ 'ਚ ਘੁਸਪੈਠ ਕਰ ਰਹੇ ਇਕ ਸਮੂਹ ਨੂੰ ਰੋਕਿਆ। ਸੰਯੁਕਤ ਟੀਮ ਨੇ ਇਸ ਦੌਰਾਨ ਘੁਸਪੈਠੀਏ ਨੂੰ ਮਾਰ ਸੁੱਟਿਆ।'' ਪੁਲਸ ਨੇ ਕਿਹਾ ਕਿ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।


author

DIsha

Content Editor

Related News