ਭਾਰਤ-ਚੀਨ ਬੈਠਕ : ਦੋਵਾਂ ਦੇਸ਼ਾਂ ਨੇ ਮੰਨਿਆ ਕਿ ਚੰਗੇ ਰਿਸ਼ਤੇ ਲਈ ਸਰਹੱਦ ''ਤੇ ਸ਼ਾਂਤੀ ਜ਼ਰੂਰੀ
Saturday, Dec 21, 2019 - 11:35 PM (IST)

ਨਵੀਂ ਦਿੱਲੀ — ਭਾਰਤ ਤੇ ਚੀਨ ਦੇ ਵਿਸ਼ੇਸ਼ ਨੁਮਾਇੰਦਿਆਂ ਵਿਚਾਲੇ ਸ਼ਨੀਵਾਰ ਨੂੰ ਦਿੱਲੀ 'ਚ 22ਵੇਂ ਦੌਰ ਦੀ ਗੱਲਬਾਤ ਹੋਈ। ਭਾਰਤ ਵੱਲੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਜਦਕਿ ਚੀਨ ਵੱਲੋਂ ਉਨ੍ਹਾਂ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਡੈਲੀਗੇਸ਼ਨ ਦੀ ਨੁਮਾਇੰਦਗੀ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਚੇਨਈ 'ਚ ਹੋਈ ਗੈਰ ਰਸਮੀ ਸ਼ਿਖਰ ਸੰਮੇਲਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਇਹ ਪਹਿਲੀ ਬੈਠਕ ਹੈ। ਸਰਹੱਦ ਵਿਵਾਦ ਨੂੰ ਸ਼ਾਂਤੀਪੂਰਵਕ ਹੱਲ ਕਰਨ ਲਈ ਦੋਵਾਂ ਦੇਸ਼ਾਂ ਨੇ ਇਕ ਮੈਕੇਨੀਜਮ ਤੈਅ ਕਰ ਰੱਖਿਆ ਹੈ। ਜਿਸ ਦੇ ਤਹਿਤ ਭਾਰਤ ਅਤੇ ਚੀਨ ਵੱਲ ਇਸ ਮੁੱਦੇ 'ਤੇ ਗੱਲ ਕਰਨ ਲਈ ਵਿਸ਼ੇਸ਼ ਨੁਮਾਇੰਦਾ ਨਿਯੁਕਤ ਹੈ। ਇਹ ਲਗਾਤਾਰ ਬੈਠਕ ਕਰ ਦੋਵਾਂ ਦੇਸ਼ਾਂ ਨੂੰ ਹੀ ਸਵੀਕਾਰਯੋਗ ਹੱਲ ਕੱਢਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਨ। ਇਸੇ ਪ੍ਰਕਿਰਿਆ ਦੇ ਤਹਿਤ ਅੱਜ ਦਿੱਲੀ ਦੇ ਹੈਦਰਾਬਾਦ ਹਾਊਸ 'ਚ ਬੈਠਕ ਹੋਈ।
ਇਸ ਬੈਠਕ 'ਚ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਭਾਰਤ ਤੇ ਚੀਨ ਵਿਚਾਲੇ ਸਰਹੱਦ ਸਬੰਧੀ ਮੁੱਦੇ ਆਪਣੀ ਸਹਿਮਤੀ ਨਾਲ ਹੱਲ ਕਰਨ ਅਤੇ ਵਿਕਾਸ ਨੂੰ ਲੈ ਕੇ ਹਿੱਸੇਦਾਰੀ ਵਧਾਉਣ ਨੂੰ ਲੈ ਕੇ ਚਰਚਾ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਵਿਚਾਲੇ ਚੇਈ 'ਚ ਹੋਈ ਦੂਜੀ ਇਨਫਾਰਮਲ ਸਮਿਟ ਦੇ ਤਹਿਤ ਦੋਵੇਂ ਧਿਰ ਇਸ ਗੱਲ 'ਤੇ ਸਹਿਮਤ ਹਨ ਕਿ ਦੋਵਾਂ ਦੇਸ਼ਾਂ ਨੂੰ ਪ੍ਰਵਾਨਗੀ ਦੇ ਹਿਸਾਬ ਨਾਲ ਬਾਰਡਰ ਦੇ ਮੁੱਦੇ ਨੂੰ ਹੱਲ ਕੀਤਾ ਜਾਵੇ, ਕਿਉਂਕਿ ਦੋਵਾਂ ਦੇਸ਼ ਲਈ ਇਹ ਮੁੱਦਾ ਅਹਿਮ ਹੈ ਅਤੇ ਇਸ ਦਾ ਹੱਲ ਹੋਣਾ ਜ਼ਰੂਰੀ ਹੈ।