ਦਰਵਾਜ਼ਾ ਬੰਦ ਕਰਦੇ ਸਮੇਂ ਵਾਪਰਿਆ ਹਾਦਸਾ, ਜਹਾਜ਼ ਚੋਂ ਡਿੱਗੀ ਏਅਰ ਹੋਸਟੈੱਸ
Friday, Aug 31, 2018 - 12:44 PM (IST)

ਨਵੀਂ ਦਿੱਲੀ— ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ 'ਤੇ ਜੈਟ ਏਅਰਵੇਜ਼ ਦਾ ਕੈਟਰਿੰਗ ਦਰਵਾਜ਼ਾ ਬੰਦ ਕਰਦੇ ਹੋਏ ਜਹਾਜ਼ ਦੀ ਇਕ ਏਅਰ ਹੋਸਟੈੱਸ ਜਹਾਜ਼ ਤੋਂ ਹੇਠਾਂ ਰਨਵੇ 'ਤੇ ਜਾ ਡਿੱਗੀ। ਇਸ ਹਾਦਸੇ ਵਿਚ ਉਸ ਦੇ ਗਲੇ ਦੀ ਹੱਡੀ 'ਚ ਗੰਭੀਰ ਸੱਟ ਆਈ। ਏਅਰ ਹੋਸਟੈੱਸ ਨੂੰ ਤੁਰੰਤ ਹੀ ਬਸੰਤ ਕੁੰਜ ਸਪਾਈਨਲ ਇੰਜੂਰੀ ਸੈਂਟਰ 'ਚ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਇਸ ਮਾਮਲੇ 'ਚ ਏਅਰਪੋਰਟ ਪ੍ਰਸ਼ਾਸਨ ਦੁਆਰਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਵਾਜ਼ਾ ਬੰਦ ਕਰਦੇ ਹੀ ਏਅਰ ਹੋਸਟੈੱਸ ਨੂੰ ਲੱਗਾ ਝਟਕਾ
ਆਈ.ਜੀ.ਆਈ. ਏਅਰਪੋਰਟ ਦੇ ਅਧਿਕਾਰੀਆਂ ਵਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਵੀਰਵਾਰ ਸਵੇਰ ਦੀ ਹੈ। ਦਿੱਲੀ ਤੋਂ ਲੇਹ ਜਾ ਰਹੀ ਜੈਟ ਏਅਰਵੇਜ਼ ਦੀ ਫਲਾਈਟ ਗਿਣਤੀ 9ਡਬਲਿਊ -635 ਵਿਚ ਮੁਸਾਫਰਾਂ ਦੀ ਬੋਡਗ ਦਾ ਕੰਮ ਪੂਰਾ ਕਰ ਲਏ ਜਾਣ ਤੋਂ ਬਾਅਦ ਵਬ ਉੜਾਨ ਭਰਨ ਵਾਲਾ ਸੀ। ਇਸ ਦੌਰਾਨ ਜਹਾਜ਼ ਦੀ ਏਅਰ ਹੋਸਟੈੱਸ ਸ਼ਿਵਾਨੀ ਜਹਾਜ਼ ਦਾ ਕੈਟਰਿੰਗ ਦਰਵਾਜ਼ਾ ਬੰਦ ਕਰ ਰਹੀ ਸੀ। ਉਸੇ ਦੌਰਾਨ ਉਸ ਨੂੰ ਝਟਕਾ ਲੱਗਾ ਅਤੇ ਸ਼ਿਵਾਨੀ ਸਿੱਧੇ ਏਅਰਪੋਰਟ ਦੇ ਰਵਨੇ ਨੰਬਰ ਈ-74 'ਤੇ ਜਾ ਡਿੱਗੀ ਪਰ ਉਹ ਸਿਰ ਦੇ ਭਾਰ ਨਹੀਂ ਸਗੋਂ ਮੋਡੇ ਦੇ ਭਾਰ ਡਿੱਗੀ। ਇਸ ਕਾਰਨ ਉਸ ਦੇ ਮੋਢੇ ਅਤੇ ਗਰਦਨ 'ਚ ਗੰਭੀਰ ਸੱਟ ਆਈ।
ਹਸਪਤਾਲ ਵਿਚ ਚੱਲ ਰਿਹਾ ਹੈ ਏਅਰ ਹੋਸਟੈੱਸ ਦਾ ਇਲਾਜ
ਉਸ ਨੂੰ ਤੱਤਕਾਲ ਏਅਰਪੋਰਟ ਪਰਿਸਰ 'ਚ ਸਥਿਤ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬਸੰਤ ਕੁੰਜ ਸਥਿਤ ਸਪਾਈਨਲ ਇੰਜੂਰੀ ਸੈਂਟਰ 'ਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਘਟਨਾ ਤੋਂ ਬਾਅਦ ਕਿਸੇ ਹੋਰ ਏਅਰ ਹੋਸਟੈੱਸ ਦੀ ਜਹਾਜ਼ ਵਿਚ ਡਿਊਟੀ ਲਗਾਉਣ ਤੋਂ ਬਾਅਦ ਉਸ ਨੂੰ ਤੈਅ ਸਮੇਂ 'ਤੇ ਲੇਹ ਰਵਾਨਾ ਕਰ ਦਿੱਤਾ ਗਿਆ। ਦੱਸ ਦੇਈਏ ਕਿ ਹਾਲ ਹੀ ਵਿਚ ਏਅਰਪੋਰਟ 'ਤੇ ਕੈਟਰਿੰਗ ਵੈਨ ਦਾ ਗੇਟ ਇਕ ਜਹਾਜ਼ ਨਾਲ ਟਕਰਾ ਗਿਆ ਸੀ ਅਤੇ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ।