ਇੰਦਰਾ ਕੰਟੀਨ 'ਚੋਂ ਚੋਰੀ ਹੋਈਆਂ 20 ਲੱਖ ਰੁਪਏ ਦੀਆਂ ਪਲੇਟਾਂ ਅਤੇ ਚਮਚੇ

Thursday, May 10, 2018 - 10:01 AM (IST)

ਬੈਂਗਲੁਰੂ— ਕਰਨਾਟਕ ਦੇ ਬੈਂਗਲੁਰੂ 'ਚ ਖੋਲ੍ਹੀ ਗਈ ਇੰਦਰਾ ਕੰਟੀਨ ਚਲਾਉਣ ਵਾਲੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਗਸਤ ਤੋਂ ਲੈ ਕੇ ਹੁਣ ਤਕ ਕੰਟੀਨ 'ਚੋਂ ਲਗਭਗ 20 ਲੱਖ ਰੁਪਏ ਦੀ ਕੀਮਤ ਦੇ ਚਮਚੇ ਅਤੇ ਪਲੇਟਾਂ ਗਾਇਬ ਹੋ ਗਈਆਂ ਹਨ।
ਇਨ੍ਹਾਂ 'ਚ 1.2 ਲੱਖ ਚਮਚੇ ਅਤੇ 10 ਹਜ਼ਾਰ ਪਲੇਟਾਂ ਦੇ ਗਾਇਬ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਪੱਧਰ 'ਤੇ ਸਾਮਾਨ ਗਾਇਬ ਹੁੰਦਾ ਦੇਖ ਕੇ ਕੰਟੀਨ ਸੰਚਾਲਕਾਂ ਨੇ ਚਮਚ ਦੇਣੇ ਬੰਦ ਕਰ ਦਿੱਤੇ ਹਨ। ਹਾਲ ਹੀ 'ਚ ਸੰਚਾਲਕਾਂ ਨੇ ਨਗਰ ਪਾਲਿਕਾ ਨੂੰ ਲਿਖਿਆ ਸੀ,  ''ਜਾਂ ਤਾਂ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਜਾਂ ਫਿਰ ਜਨਤਾ ਨੂੰ ਬੇਨਤੀ ਹੈ ਕਿ ਉਹ ਪਲੇਟਾਂ ਅਤੇ ਚਮਚੇ ਗਾਇਬ ਨਾ ਕਰਨ।'' ਹਾਲਾਂਕਿ ਨਗਰਪਾਲਿਕਾ ਨੇ ਇਹ ਕਹਿੰਦੇ ਹੋਏ ਇਸ ਮਾਮਲੇ 'ਚ ਦਾਖਲ ਦੇਣ ਤੋਂ ਨਾਂਹ ਕਰ ਦਿੱਤੀ ਕਿ ਪਹਿਲਾਂ ਹੀ ਸਕਿਓਰਿਟੀ ਗਾਰਡ ਦੀ ਤਾਇਨਾਤੀ ਅਤੇ ਸੀ. ਸੀ. ਟੀ. ਵੀ. ਲਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।


Related News