ਦਿਵਿਆਂਗ ਬੱਚੇ ਨਾਲ ਦੁਰਵਿਵਹਾਰ ਦੇ ਮਾਮਲੇ 'ਚ Indigo ਨੂੰ ਲੱਗਾ 5 ਲੱਖ ਰੁਪਏ ਜੁਰਮਾਨਾ

Saturday, May 28, 2022 - 06:22 PM (IST)

ਦਿਵਿਆਂਗ ਬੱਚੇ ਨਾਲ ਦੁਰਵਿਵਹਾਰ ਦੇ ਮਾਮਲੇ 'ਚ Indigo ਨੂੰ ਲੱਗਾ 5 ਲੱਖ ਰੁਪਏ ਜੁਰਮਾਨਾ

ਨਵੀਂ ਦਿੱਲੀ - ਏਵੀਏਸ਼ਨ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ 7 ਮਈ ਨੂੰ ਰਾਂਚੀ ਹਵਾਈ ਅੱਡੇ 'ਤੇ ਦਿਵਿਆਂਗ ਬੱਚੇ ਨੂੰ ਫਲਾਈਟ 'ਚ ਸਵਾਰ ਹੋਣ ਤੋਂ ਰੋਕਣ ਦੇ ਦੋਸ਼ ਹੇਠ ਇੰਡੀਗੋ ਏਅਰਲਾਈਨਜ਼ ਕੰਪਨੀ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਕਿਹਾ ਕਿ ਇੰਡੀਗੋ ਮੁਲਾਜ਼ਮ ਵਲੋਂ ਬੱਚੇ ਨਾਲ ਮਾੜਾ ਵਿਵਹਾਰ ਕੀਤਾ ਗਿਆ ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ।

ਇਹ ਵੀ ਪੜ੍ਹੋ : ਪੰਜਾਬ ਸਣੇ ਦੇਸ਼ ਭਰ ਦੇ 14 ਸੂਬਿਆਂ 'ਚ ਪੈਟਰੋਲ-ਡੀਜ਼ਲ ਦੀ ਹੋ ਸਕਦੀ ਹੈ ਕਿੱਲਤ, ਜਾਣੋ ਵਜ੍ਹਾ

ਜਾਣੋ ਕੀ ਹੈ ਮਾਮਲਾ

ਇੰਡੀਗੋ ਨੇ 7 ਮਈ ਨੂੰ ਰਾਂਚੀ ਹਵਾਈ ਅੱਡੇ 'ਤੇ ਇਕ ਦਿਵਿਆਂਗ ਵਿਅਕਤੀ ਨੂੰ ਫਲਾਈਟ 'ਤੇ ਚੜਣ ਤੋਂ ਰੋਕ ਦਿੱਤਾ ਸੀ। ਘਟਨਾ ਨੂੰ ਲੈ ਕੇ ਡੀਜੀਸੀਏ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕੰਪਨੀ ਨੂੰ ਫਟਕਾਰ ਵੀ ਲਗਾਈ। ਰੈਗੂਲੇਟਰ ਨੇ ਕਿਹਾ- ਕੰਪਨੀ ਦੇ ਮੁਲਾਜ਼ਮ ਇਕ ਦਿਵਿਆਂਗ ਨੂੰ ਢੰਗ ਨਾਲ ਸੰਭਾਲ ਵੀ ਨਹੀਂ ਸਕਿਆ ਸਗੋਂ ਸਥਿਤੀ ਨੂੰ ਹੋਰ ਖ਼ਰਾਬ ਕਰ ਦਿੱਤਾ। ਇਸ ਮਾਮਲੇ ਨੂੰ ਉਨ੍ਹਾਂ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਸੀ ਤਾਂ ਜੋ ਬੱਚੇ ਲਈ ਸਾਰੀ ਪ੍ਰਕਿਰਿਆ ਅਸਾਨ ਹੋ ਜਾਂਦੀ।

ਇੰਡੀਗੋ ਨੇ 9 ਮਈ ਨੂੰ ਕਿਹਾ ਸੀ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ 7 ਮਈ ਨੂੰ ਰਾਂਚੀ-ਹੈਦਰਾਬਾਦ ਦੀ ਫਲਾਈਟ 'ਚ ਇਕ ਵੱਖਰੇ ਤੌਰ 'ਤੇ ਅਪੰਗ ਬੱਚੇ ਨੂੰ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਹ ਘਬਰਾ ਗਿਆ ਸੀ। ਬੱਚੇ ਨੂੰ ਜਹਾਜ਼ ਵਿਚ ਚੜ੍ਹਨ ਤੋਂ ਰੋਕਿਆ ਗਿਆ ਸੀ, ਇਸ ਲਈ ਉਸ ਦੇ ਨਾਲ ਆਏ ਮਾਪਿਆਂ ਨੇ ਵੀ ਜਹਾਜ਼ ਵਿਚ ਨਾ ਚੜ੍ਹਨ ਦਾ ਫੈਸਲਾ ਕੀਤਾ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਸੀ। ਡੀਜੀਸੀਏ ਨੇ ਇੱਕ ਬਿਆਨ ਵਿੱਚ ਕਿਹਾ, ''7 ਮਈ ਨੂੰ ਰਾਂਚੀ ਹਵਾਈ ਅੱਡੇ 'ਤੇ ਅੰਗਹੀਣ ਬੱਚੇ ਨਾਲ ਇੰਡੀਗੋ ਦੇ ਕਰਮਚਾਰੀਆਂ ਦਾ ਵਿਵਹਾਰ ਅਣਉਚਿਤ ਸੀ ਅਤੇ ਸਥਿਤੀ ਨੂੰ ਹੋਰ ਵਿਗੜ ਦਿੱਤਾ ਗਿਆ ਸੀ। ਬਿਆਨ ਦੇ ਅਨੁਸਾਰ, ਵਿਸ਼ੇਸ਼ ਸਥਿਤੀਆਂ ਵਿੱਚ ਇੱਕ ਅਸਾਧਾਰਣ ਜਵਾਬ ਦੀ ਲੋੜ ਹੁੰਦੀ ਹੈ, ਪਰ ਏਅਰਲਾਈਨ ਦਾ ਸਟਾਫ ਅਜਿਹਾ ਕਰਨ ਵਿੱਚ ਅਸਫਲ ਰਿਹਾ। ਇਸ ਵਿਚ ਕਿਹਾ ਗਿਆ ਹੈ, “ਇਸ ਨੂੰ ਦੇਖਦੇ ਹੋਏ, ਡੀਜੀਸੀਏ ਵਿਚ ਸਮਰੱਥ ਅਥਾਰਟੀ ਨੇ ਸੰਬੰਧਿਤ ਏਅਰਕ੍ਰਾਫਟ ਨਿਯਮਾਂ ਦੇ ਉਪਬੰਧਾਂ ਦੇ ਤਹਿਤ ਏਅਰਲਾਈਨ 'ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਝਟਕਾ, 1 ਜੂਨ ਤੋਂ ਮਹਿੰਗਾ ਹੋਵੇਗਾ ਥਰਡ ਪਾਰਟੀ ਬੀਮਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News