ਜਵਾਬੀ ਕਰਵਾਈ ਨੇ ਚੀਨ ਨੂੰ ਦਿਖਾਇਆ ਕਿ ਭਾਰਤ ਦਬਾਇਆ ਨਹੀਂ ਜਾ ਸਕਦਾ : ਜੈਸ਼ੰਕਰ
Sunday, Jan 15, 2023 - 04:02 PM (IST)
ਚੇਨਈ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਅੱਤਵਾਦ ਅਤੇ ਚੀਨ ਵੱਲੋਂ ਹਮਲਾਵਰ ਸੀਮਾ-ਪਾਰ ਝੜਪਾਂ ’ਤੇ ਭਾਰਤ ਦੀ ਜਵਾਬੀ ਕਾਰਵਾਈ ਨੇ ਦਿਖਾਇਆ ਹੈ ਕਿ ਦੇਸ਼ ਕਿਸੇ ਦੇ ਦਬਾਅ ’ਚ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇਗਾ। ਜੈਸ਼ੰਕਰ ਨੇ 2019 ਦੀ ਘਟਨਾ ਦਾ ਹਵਾਲਾ ਦਿੰਦੇ ਹੋਏ, ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਦੇ ਜਵਾਬ ’ਚ ਹਵਾਈ ਸੈਨਾ ਵੱਲੋਂ ਕੀਤੇ ਗਏ ਬਾਲਾਕੋਟ ਹਵਾਈ ਹਮਲਿਆਂ ਤੋਂ ਬਹੁਤ ਜ਼ਰੂਰੀ ਸੰਦੇਸ਼ ਦਿੱਤਾ ਗਿਆ ਸੀ। ਵਿਦੇਸ਼ ਮੰਤਰੀ ਨੇ ਸ਼ਨੀਵਾਰ ਸ਼ਾਮ ਇੱਥੇ ਤਾਮਿਲ ਹਫਤਾਵਾਰੀ ‘ਤੁਗਲਕ’ ਦੀ 53ਵੀਂ ਵਰ੍ਹੇਗੰਢ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੀਨ ਅੱਜ ਉੱਤਰੀ ਸਰਹੱਦਾਂ ’ਤੇ ਅੱਜ ਵੱਡੇ ਪੈਮਾਨੇ ’ਤੇ ਫੋਰਸਾਂ ਨੂੰ ਲਿਆ ਕੇ ਸਾਡੀਆਂ ਸਰਹੱਦਾਂ ਦਾ ਉਲੰਘਣ ਕਰ ਕੇ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕੋਵਿਡ-19 ਦੇ ਬਾਵਜੂਦ, ਸਾਡੀ ਜਵਾਬੀ ਪ੍ਰਤੀਕਿਰਿਆ ਮਜ਼ਬੂਤ ਅਤੇ ਦ੍ਰਿੜ ਸੀ। ਹਜ਼ਾਰਾਂ ਦੀ ਗਿਣਤੀ ’ਚ ਤਾਇਨਾਤ ਸਾਡੇ ਜਵਾਨਾਂ ਨੇ ਔਖੇ ਇਲਾਕਿਆਂ ’ਚ ਸਾਡੀਆਂ ਸਰਹੱਦਾਂ ਦੀ ਰੱਖਿਆ ਕੀਤੀ ਅਤੇ ਉਹ ਅੱਜ ਵੀ ਪੂਰੀ ਤਿਆਰੀ ਨਾਲ ਖੜ੍ਹੇ ਹਨ। ਜੈਸ਼ੰਕਰ ਨੇ ਕਿਹਾ ਕਿ ਰਾਸ਼ਟਰੀ ਖੁਸ਼ਹਾਲੀ ਦੇ ਕਈ ਪਹਿਲੂ ਹਨ ਅਤੇ ਰਾਸ਼ਟਰੀ ਸੁਰੱਖਿਆ ਬਿਨਾਂ ਸ਼ੱਕ ਬੁਨਿਆਦੀ ਆਧਾਰ ਹੈ। ਇਸ ਸਬੰਧ ’ਚ ਸਾਰੇ ਦੇਸ਼ਾਂ ਦੀ ਪਰਖ ਕੀਤੀ ਜਾਂਦੀ ਹੈ ਪਰ ਸਾਨੂੰ ਅਤੱਵਾਦ ਤੋਂ ਲੈ ਕੇ ਸਰਹੱਦ ਪਾਰ ਅੱਤਵਾਦ ਤੱਕ ਕਈ ਸਮੱਸਿਆਵਾਂ ਸਨ। ਉਨ੍ਹਾਂ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜੋ ਕਿਸੇ ਦੇ ਦਬਾਅ ’ਚ ਨਹੀਂ ਆਵੇਗਾ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਭ ਕੁਝ ਕਰੇਗਾ।