ਹੋਰਮੁਜ਼ ''ਚ ਲੱਗਣ ਜਾ ਰਹੀ ਜੰਗ ! ਹੁਣ ਇਸ ਦੇਸ਼ ਨੇ ਭੇਜ''ਤਾ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਜੰਗੀ ਬੇੜਾ

Thursday, May 07, 2026 - 11:10 AM (IST)

ਹੋਰਮੁਜ਼ ''ਚ ਲੱਗਣ ਜਾ ਰਹੀ ਜੰਗ ! ਹੁਣ ਇਸ ਦੇਸ਼ ਨੇ ਭੇਜ''ਤਾ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਜੰਗੀ ਬੇੜਾ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਇਕ ਪਾਸੇ ਸ਼ਾਂਤੀ ਚਰਚਾ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਹੋਰਮੁਜ਼ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਫ਼ਰਾਂਸ ਦਾ ਸਭ ਤੋਂ ਸ਼ਕਤੀਸ਼ਾਲੀ ਜੰਗੀ ਬੇੜਾ ਹੋਰਮੁਜ਼ ਵੱਲ ਵਧ ਰਿਹਾ ਹੈ। ਇਹ ਕਦਮ ਇਰਾਨ-ਅਮਰੀਕਾ ਜੰਗ ਕਾਰਨ ਰੁਕੀ ਹੋਈ ਸਮੁੰਦਰੀ ਆਵਾਜਾਈ ਨੂੰ ਮੁੜ ਸੁਰੱਖਿਅਤ ਬਣਾਉਣ ਲਈ ਚੁੱਕਿਆ ਗਿਆ ਹੈ।

ਇਸ ਤਾਇਨਾਤੀ ਦਾ ਮਕਸਦ ਜੰਗ ਵਿੱਚ ਸ਼ਾਮਲ ਹੋਣਾ ਨਹੀਂ, ਸਗੋਂ ਸਮੁੰਦਰੀ ਸੁਰੱਖਿਆ ਬਹਾਲ ਕਰਨਾ ਹੈ। ਫ਼ਰਾਂਸ ਅਤੇ ਬ੍ਰਿਟੇਨ ਮਿਲ ਕੇ ਇੱਕ ਅਜਿਹਾ ਮਾਹੌਲ ਸਿਰਜਣਾ ਚਾਹੁੰਦੇ ਹਨ ਕਿ ਜਹਾਜ਼ ਕੰਪਨੀਆਂ ਅਤੇ ਬੀਮਾ ਕੰਪਨੀਆਂ ਮੁੜ ਇਸ ਰਸਤੇ 'ਤੇ ਭਰੋਸਾ ਕਰ ਸਕਣ। ਅੰਤਰਰਾਸ਼ਟਰੀ ਊਰਜਾ ਏਜੰਸੀ ਅਨੁਸਾਰ, ਇਸ ਰਸਤੇ ਦੇ ਬੰਦ ਹੋਣ ਨਾਲ ਦੁਨੀਆ ਭਰ 'ਚ ਇਤਿਹਾਸ ਦਾ ਸਭ ਤੋਂ ਵੱਡਾ ਤੇਲ ਸੰਕਟ ਪੈਦਾ ਹੋ ਗਿਆ ਹੈ। ਮੈਕਰੋਂ ਨੇ ਸਪੱਸ਼ਟ ਕੀਤਾ ਕਿ ਇਹ ਮਿਸ਼ਨ ਅਮਰੀਕਾ ਦੇ "ਪ੍ਰੋਜੈਕਟ ਫ੍ਰੀਡਮ" ਨਾਲੋਂ ਵੱਖਰਾ ਅਤੇ ਸੁਤੰਤਰ ਹੈ। 

ਇਹ ਵੀ ਪੜ੍ਹੋ- ਲੱਗ ਗਿਆ 'ਕਰਫਿਊ' ! ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਬਾਰਡਰ ਏਰੀਏ 'ਚ ਲਾ'ਤੀਆਂ ਪਾਬੰਦੀਆਂ

ਫ਼ਰਾਂਸ ਦਾ ਪਰਮਾਣੂ ਊਰਜਾ ਨਾਲ ਚੱਲਣ ਵਾਲਾ ਇਹ ਜੰਗੀ ਬੇੜਾ 'ਚਾਰਲਸ ਡੀ ਗੌਲ' ਸੂਏਜ਼ ਨਹਿਰ ਨੂੰ ਪਾਰ ਕਰ ਕੇ ਲਾਲ ਸਾਗਰ ਵਿੱਚ ਪਹੁੰਚ ਚੁੱਕਾ ਹੈ। ਇਸ ਬੇੜੇ ਦੇ ਨਾਲ 8 ਫ੍ਰੀਗੇਟ ਅਤੇ ਦੋ ਮਿਸਟਰਲ-ਕਲਾਸ ਦੇ ਹਮਲਾਵਰ ਜਹਾਜ਼ ਵੀ ਸ਼ਾਮਲ ਹਨ। ਸੰਯੁਕਤ ਅਰਬ ਅਮੀਰਾਤ (UAE) ਵਿੱਚ ਮੌਜੂਦ ਫ਼ਰਾਂਸ ਦੇ ਰਾਫੇਲ ਲੜਾਕੂ ਜਹਾਜ਼ ਪਹਿਲਾਂ ਹੀ ਇਰਾਨੀ ਡਰੋਨਾਂ ਨੂੰ ਰੋਕਣ 'ਚ ਲੱਗੇ ਹੋਏ ਹਨ।

ਫ਼ਰੈਂਚ ਫੌਜ ਦੇ ਬੁਲਾਰੇ ਕਰਨਲ ਗਿਲੋਮ ਵਰਨੇਟ ਅਨੁਸਾਰ, ਇਹ ਗੱਠਜੋੜ ਉਦੋਂ ਤੱਕ ਕਾਰਵਾਈ ਸ਼ੁਰੂ ਨਹੀਂ ਕਰੇਗਾ ਜਦੋਂ ਤੱਕ ਹੋਰਮੁਜ਼ 'ਚ ਜਹਾਜ਼ਾਂ ਦੇ ਲਾਂਘੇ ਦੀ ਸੁਰੱਖਿਆ ਯਕੀਨੀ ਨਹੀਂ ਬਣ ਜਾਂਦੀ ਤੇ ਸਮੁੰਦਰੀ ਉਦਯੋਗ ਇਸ ਰਸਤੇ ਦੀ ਵਰਤੋਂ ਕਰਨ ਲਈ ਸਹਿਮਤ ਨਹੀਂ ਹੁੰਦਾ। 

ਜ਼ਿਕਰਯੋਗ ਹੈ ਕਿ ਇਹ ਜੰਗ 28 ਫਰਵਰੀ 2026 ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨਾਲ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਇਰਾਨ ਨੇ ਹੋਰਮੁਜ਼ ਨੂੰ ਬੰਦ ਕਰ ਦਿੱਤਾ ਸੀ। ਮੈਕਰੋਂ ਨੇ ਇਸ ਮੁੱਦੇ 'ਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਗੱਲ ਕੀਤੀ ਹੈ ਅਤੇ ਉਹ ਜਲਦੀ ਹੀ ਡੋਨਾਲਡ ਟਰੰਪ ਨਾਲ ਵੀ ਇਸ 'ਤੇ ਚਰਚਾ ਕਰਨਗੇ। ਜੰਗ ਕਾਰਨ ਇਸ ਰਸਤੇ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਦੇ ਬੀਮਾ ਪ੍ਰੀਮੀਅਮ ਪਹਿਲਾਂ ਨਾਲੋਂ 4 ਤੋਂ 5 ਗੁਣਾ ਵਧ ਗਏ ਹਨ, ਜਿਸ ਕਾਰਨ ਕੋਈ ਵੀ ਜਹਾਜ਼ ਉੱਥੇ ਜਾਣ ਦਾ ਖ਼ਤਰਾ ਨਹੀਂ ਮੁੱਲ ਲੈਣਾ ਚਾਹੁੰਦਾ।

ਇਹ ਵੀ ਪੜ੍ਹੋੋ- ਕੈਨੇਡਾ 'ਚ ਪੰਜਾਬੀ ਕਾਰੋਬਾਰੀ ਦਾ ਗੋਲ਼ੀਆਂ ਮਾਰ ਕੇ ਕਤਲ ! ਇਸ ਗੈਂਗ ਨੇ ਲਈ ਜ਼ਿੰਮੇਵਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News