ਅਮਰੀਕਾ ਨਾਲ ਜੰਗ ਖ਼ਤਮ ਕਰਨ ਲਈ ਰਾਜ਼ੀ ਹੋਇਆ ਇਰਾਨ ! ਖ਼ੁਦ ਭੇਜਿਆ ਸ਼ਾਂਤੀ ਪ੍ਰਸਤਾਵ
Sunday, May 03, 2026 - 04:56 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜਾਰੀ ਜੰਗ ਦੇ ਤਣਾਅ ਦੇ ਵਿਚਾਲੇ ਇਰਾਨ ਨੇ ਅਮਰੀਕਾ ਨੂੰ ਗੱਲਬਾਤ ਦਾ ਇੱਕ ਨਵਾਂ ਪ੍ਰਸਤਾਵ ਭੇਜਿਆ ਹੈ। ਇਸ ਪ੍ਰਸਤਾਵ ਵਿੱਚ ਵਿਸ਼ਵ ਵਪਾਰ ਲਈ ਅਹਿਮ 'ਸਟ੍ਰੇਟ ਆਫ ਹੋਰਮੁਜ਼' ਨੂੰ ਦੁਬਾਰਾ ਖੋਲ੍ਹਣ ਅਤੇ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਦੀ ਗੱਲ ਕਹੀ ਗਈ ਹੈ। ਇਰਾਨ ਨੇ ਇਹ ਪ੍ਰਸਤਾਵ ਦੋ ਪੜਾਵਾਂ ਵਿੱਚ ਰੱਖਿਆ ਹੈ।
ਇਰਾਨ ਨੇ ਪ੍ਰਸਤਾਵ ਦੇ ਪਹਿਲੇ ਪੜਾਅ 'ਚ ਕਿਹਾ ਹੈ ਕਿ ਤੁਰੰਤ ਜੰਗਬੰਦੀ ਕੀਤੀ ਜਾਵੇ ਅਤੇ ਅਮਰੀਕੀ ਜਲ ਸੈਨਾ ਵੱਲੋਂ ਹੋਰਮੁਜ਼ 'ਤੇ ਕੀਤੀ ਗਈ ਨਾਕਾਬੰਦੀ ਨੂੰ ਪੂਰੀ ਤਰ੍ਹਾਂ ਹਟਾਇਆ ਜਾਵੇ। ਇਸ ਤੋਂ ਬਾਅਦ ਇਜ਼ਰਾਈਲ ਅਤੇ ਲਿਬਨਾਨ ਵਿੱਚ ਚੱਲ ਰਹੀ ਜੰਗ ਨੂੰ ਸਥਾਈ ਤੌਰ 'ਤੇ ਖ਼ਤਮ ਕਰਨ ਲਈ ਇੱਕ ਠੋਸ ਸਮਝੌਤੇ 'ਤੇ ਦਸਤਖਤ ਕੀਤੇ ਜਾਣ। ਜੇਕਰ ਇਹ ਸ਼ਰਤਾਂ ਪੂਰੀਆਂ ਹੁੰਦੀਆਂ ਹਨ, ਤਾਂ ਇਰਾਨ ਹੋਰਮੁਜ਼ ਦੇ ਰਸਤੇ ਨੂੰ ਦੁਬਾਰਾ ਖੋਲ੍ਹਣ ਲਈ ਤਿਆਰ ਹੈ।
ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਵੱਡਾ ਐਲਾਨ ! Air India ਨੇ ਯਾਤਰੀਆਂ ਨੂੰ ਦਿੱਤਾ ਝਟਕਾ
ਜੇਕਰ ਪਹਿਲਾ ਪੜਾਅ ਸਫ਼ਲ ਰਹਿੰਦਾ ਹੈ ਅਤੇ ਖੇਤਰ ਵਿੱਚ ਸਥਿਰਤਾ ਆਉਂਦੀ ਹੈ, ਤਾਂ ਇਰਾਨ ਦੂਜੇ ਪੜਾਅ ਦੌਰਾਨ ਅਗਲੇ ਇੱਕ ਮਹੀਨੇ ਵਿੱਚ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਗੰਭੀਰ ਗੱਲਬਾਤ ਕਰਨ ਲਈ ਤਿਆਰ ਹੈ।
ਇਰਾਨ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਨਾ ਸਿਰਫ਼ ਖੇਤਰ ਵਿੱਚ ਸ਼ਾਂਤੀ ਆਵੇਗੀ, ਸਗੋਂ ਗਲੋਬਲ ਤੇਲ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਵੀ ਦੂਰ ਹੋਣਗੀਆਂ। ਹੋਰਮੁਜ਼ ਦਾ ਰਸਤਾ ਬੰਦ ਹੋਣ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ।
ਹਾਲੇ ਤੱਕ ਅਮਰੀਕਾ ਵੱਲੋਂ ਇਸ ਪ੍ਰਸਤਾਵ 'ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਇਸ ਪਹਿਲ ਨੂੰ ਸਵੀਕਾਰ ਕਰਦਾ ਹੈ, ਤਾਂ ਇਹ ਪੱਛਮੀ ਏਸ਼ੀਆ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
