ਵਿਦੇਸ਼ ਮੰਤਰੀ ਤੋਂ ਖੋਹੀ ਜਾਏਗੀ ਕੁਰਸੀ ! ਜੰਗ ਦੇ ਤਣਾਅ ਵਿਚਾਲੇ ਅੰਦਰੂਨੀ ਕਲੇਸ਼ ''ਚ ਘਿਰਿਆ ਇਰਾਨ

Saturday, May 02, 2026 - 02:27 PM (IST)

ਵਿਦੇਸ਼ ਮੰਤਰੀ ਤੋਂ ਖੋਹੀ ਜਾਏਗੀ ਕੁਰਸੀ ! ਜੰਗ ਦੇ ਤਣਾਅ ਵਿਚਾਲੇ ਅੰਦਰੂਨੀ ਕਲੇਸ਼ ''ਚ ਘਿਰਿਆ ਇਰਾਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਨਾਲ ਭਿਆਨਕ ਜੰਗ ਤੋਂ ਬਾਅਦ ਹੁਣ ਚੱਲ ਰਹੀ ਸ਼ਾਂਤੀ ਗੱਲਬਾਤ ਦੇ ਵਿਚਕਾਰ ਇਰਾਨੀ ਲੀਡਰਸ਼ਿਪ 'ਚ ਵੱਡਾ ਸੰਕਟ ਪੈਦਾ ਹੋ ਗਿਆ ਹੈ। ਰਿਪੋਰਟਾਂ ਅਨੁਸਾਰ, ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗ਼ਾਲੀਬਾਫ਼ ਆਪਣੇ ਹੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੂੰ ਅਹੁਦੇ ਤੋਂ ਹਟਾਉਣ ਦੀ ਯੋਜਨਾ ਬਣਾ ਰਹੇ ਹਨ।

'ਇਰਾਨ ਇੰਟਰਨੈਸ਼ਨਲ' ਦੀ ਰਿਪੋਰਟ ਮੁਤਾਬਕ, ਅਰਾਗਚੀ 'ਤੇ ਦੋਸ਼ ਹੈ ਕਿ ਉਹ ਰਾਸ਼ਟਰਪਤੀ ਦਫ਼ਤਰ ਦੇ ਦਖ਼ਲ ਬਿਨਾਂ ਸਿੱਧੇ ਤੌਰ 'ਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਹਫ਼ਤਿਆਂ ਤੋਂ ਅਰਾਗਚੀ ਇੱਕ ਕੈਬਨਿਟ ਮੰਤਰੀ ਵਜੋਂ ਸਰਕਾਰੀ ਨੀਤੀਆਂ ਲਾਗੂ ਕਰਨ ਦੀ ਬਜਾਏ IRGC ਕਮਾਂਡਰ ਅਹਿਮਦ ਵਾਹਿਦੀ ਦੇ ਸਹਿਯੋਗੀ ਵਜੋਂ ਜ਼ਿਆਦਾ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ- 'ਪਹਿਲਾਂ ਇਜ਼ਰਾਈਲ 'ਤੇ ਪਰਮਾਣੂ ਬੰਬ ਸੁੱਟੇਗਾ ਇਰਾਨ, ਫ਼ਿਰ ਯੂਰਪ ਤੇ US..!' ਟਰੰਪ ਨੇ NATO ਨੂੰ ਦੇ'ਤੀ ਚਿਤਾਵਾਨੀ

ਅਮਰੀਕਾ ਅਤੇ ਇਰਾਨ ਵਿਚਕਾਰ ਸਥਾਈ ਜੰਗਬੰਦੀ ਲਈ ਚੱਲ ਰਹੀ ਗੱਲਬਾਤ 'ਚ ਰੁਕਾਵਟ ਦਾ ਕਾਰਨ ਵੀ ਇਹੀ ਅੰਦਰੂਨੀ ਖਿੱਚੋਤਾਣ ਦੱਸੀ ਜਾ ਰਹੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਸਲਾਮਾਬਾਦ ਗਏ ਇਰਾਨੀ ਵਫ਼ਦ ਕੋਲ ਫੈਸਲੇ ਲੈਣ ਦੀ ਪੂਰੀ ਤਾਕਤ ਨਹੀਂ ਸੀ, ਜਿਸ ਕਾਰਨ ਇਹ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ।

ਸੂਤਰਾਂ ਅਨੁਸਾਰ, ਰਾਸ਼ਟਰਪਤੀ ਪੇਜ਼ੇਸ਼ਕੀਅਨ ਇਸ ਗੱਲ ਤੋਂ ਕਾਫ਼ੀ ਨਾਰਾਜ਼ ਹਨ ਕਿ ਵਿਦੇਸ਼ ਮੰਤਰੀ ਉਨ੍ਹਾਂ ਨੂੰ ਜ਼ਰੂਰੀ ਜਾਣਕਾਰੀ ਨਹੀਂ ਦੇ ਰਹੇ। ਉਨ੍ਹਾਂ ਨੇ ਆਪਣੇ ਕਰੀਬੀਆਂ ਨੂੰ ਕਿਹਾ ਹੈ ਕਿ ਜੇਕਰ ਅਰਾਗਚੀ ਨੇ IRGC ਦੇ ਇਸ਼ਾਰਿਆਂ 'ਤੇ ਚੱਲਣਾ ਜਾਰੀ ਰੱਖਿਆ, ਤਾਂ ਉਹ ਉਨ੍ਹਾਂ ਨੂੰ ਤੁਰੰਤ ਬਰਖ਼ਾਸਤ ਕਰ ਦੇਣਗੇ।

ਰਾਸ਼ਟਰਪਤੀ ਨੇ ਸਪੀਕਰ ਗ਼ਾਲੀਬਾਫ਼ ਨੂੰ ਅਪੀਲ ਕੀਤੀ ਹੈ ਕਿ ਉਹ ਇਰਾਨੀ ਵਫ਼ਦ ਦੀ ਅਗਵਾਈ ਕਰਦਿਆਂ ਸਖ਼ਤ ਸਟੈਂਡ ਲੈਣ ਤਾਂ ਜੋ ਦੇਸ਼ ਨੂੰ ਮੁਕੰਮਲ ਆਰਥਿਕ ਤਬਾਹੀ ਤੋਂ ਬਚਾਇਆ ਜਾ ਸਕੇ। ਜੰਗ ਅਤੇ ਅਮਰੀਕੀ ਪਾਬੰਦੀਆਂ ਕਾਰਨ ਇਰਾਨ ਦੀ ਆਰਥਿਕ ਹਾਲਤ ਬੇਹੱਦ ਨਾਜ਼ੁਕ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਇਰਾਨ ਮਗਰੋਂ ਹੁਣ ਜਰਮਨੀ ਨਾਲ 'ਪੰਗਾ' ਲੈਣ ਦੇ ਮੂਡ 'ਚ ਟਰੰਪ ! 5,000 ਫ਼ੌਜੀ ਜਵਾਨ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News