ਬੱਸ ਅਮਰੀਕਾ ਦੀ ਹਾਂ ਤੇ ਘਾਤਕ ਜੰਗ ਸ਼ੁਰੂ!  ਇਜ਼ਰਾਇਲੀ ਮੰਤਰੀ ਦਾ ਵੱਡਾ ਬਿਆਨ

Friday, Apr 24, 2026 - 03:59 PM (IST)

ਬੱਸ ਅਮਰੀਕਾ ਦੀ ਹਾਂ ਤੇ ਘਾਤਕ ਜੰਗ ਸ਼ੁਰੂ!  ਇਜ਼ਰਾਇਲੀ ਮੰਤਰੀ ਦਾ ਵੱਡਾ ਬਿਆਨ

ਤੇਲ ਅਵੀਵ/ਵਾਸ਼ਿੰਗਟਨ (ਏਐਨਆਈ): ਮਿਡਲ ਈਸਟ (ਪੱਛਮੀ ਏਸ਼ੀਆ) ਵਿਚ ਇਕ ਵਾਰ ਫਿਰ ਜੰਗ ਸ਼ੁਰੂ ਹੋਣ ਦੀ ਆਹਟ ਸੁਣਾਈ ਦੇ ਰਹੀ ਹੈ। ਹਾਲ ਹੀ ਵਿਚ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਆਪਣੇ ਬਿਆਨ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਇਜ਼ਰਾਈਲ ਈਰਾਨ ਵਿਰੁੱਧ ਮਿਲਟਰੀ ਕਾਰਵਾਈ ਤੇਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਹੁਣ ਸਿਰਫ ਅਮਰੀਕਾ ਤੋਂ ਕਾਰਵਾਈ ਸ਼ੁਰੂ ਕਰਨ ਦੀ ਹਰੀ ਝੰਡੀ ਦੇਣ ਦੀ ਉਡੀਕ ਕੀਤੀ ਜਾ ਰਹੀ ਹੈ।

ਇੱਕ ਸੁਰੱਖਿਆ ਸਮੀਖਿਆ ਦੌਰਾਨ ਕਾਟਜ਼ ਨੇ ਸਪੱਸ਼ਟ ਕੀਤਾ ਕਿ ਇਜ਼ਰਾਈਲੀ ਫੌਜ (IDF) ਆਪਰੇਸ਼ਨਾਂ ਦੇ ਵਿਸਥਾਰ ਲਈ 'ਸਟੈਂਡਬਾਏ' 'ਤੇ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ, ਅਮਰੀਕਾ ਤੋਂ 'ਗ੍ਰੀਨ ਸਿਗਨਲ' ਮਿਲਦਿਆਂ ਹੀ ਈਰਾਨ ਵਿੱਚ "ਖਮੇਨੀ ਖਾਨਦਾਨ" ਦੇ ਖਾਤਮੇ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤਿਆਰ ਹੈ।ਕਾਟਜ਼ ਨੇ ਈਰਾਨੀ ਸ਼ਾਸਨ 'ਤੇ ਦੋਸ਼ ਲਾਇਆ ਕਿ ਉਹ ਆਪਣੇ ਹੀ ਲੋਕਾਂ ਦਾ ਦਮਨ ਕਰ ਰਿਹਾ ਹੈ ਅਤੇ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਧਾਉਣ ਦੀ ਧਮਕੀ ਦੇ ਕੇ "ਊਰਜਾ ਜਬਰੀ ਵਸੂਲੀ" ਦੀ ਨੀਤੀ ਅਪਣਾ ਰਿਹਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-  1 ਮਈ ਦੀ ਡੈੱਡਲਾਈਨ ਨੇ ਵਧਾਈ ਟਰੰਪ ਦੀ ਟੈਨਸ਼ਨ! ਈਰਾਨ ਤੋਂ ਵਾਪਸ ਬੁਲਾਉਣੀ ਪਵੇਗੀ ਫੌਜ

ਇਜ਼ਰਾਈਲੀ ਰੱਖਿਆ ਮੰਤਰੀ ਦੇ ਮੁੱਖ ਦਾਅਵੇ:

-ਇਜ਼ਰਾਈਲੀ ਫੌਜ ਹਮਲੇ ਅਤੇ ਬਚਾਅ ਦੋਵਾਂ ਲਈ ਤਿਆਰ ਹੈ ਅਤੇ ਈਰਾਨ ਦੇ ਅਹਿਮ ਟਿਕਾਣਿਆਂ ਨੂੰ ਨਿਸ਼ਾਨੇ ਵਜੋਂ ਚਿੰਨ੍ਹਿਤ ਕਰ ਲਿਆ ਗਿਆ ਹੈ।

-ਕਾਟਜ਼ ਨੇ ਦਾਅਵਾ ਕੀਤਾ ਕਿ ਈਰਾਨੀ ਲੀਡਰਸ਼ਿਪ ਇਸ ਵੇਲੇ ਸੁਰੰਗਾਂ ਵਿੱਚ ਲੁਕੀ ਹੋਈ ਹੈ ਅਤੇ ਉਨ੍ਹਾਂ ਨੂੰ ਫੈਸਲੇ ਲੈਣ ਜਾਂ ਆਪਸੀ ਸੰਪਰਕ ਕਰਨ ਵਿੱਚ ਮੁਸ਼ਕਲ ਆ ਰਹੀ ਹੈ।

-ਉਨ੍ਹਾਂ ਮੁਤਾਬਕ ਈਰਾਨ ਦਾ ਆਸਮਾਨ ਹੁਣ ਪੂਰੀ ਤਰ੍ਹਾਂ ਖੁੱਲ੍ਹਾ ਹੈ ਅਤੇ ਉਸ ਦੀਆਂ ਸਾਰੀਆਂ ਰਣਨੀਤਕ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਇਜ਼ਰਾਈਲੀ ਹਮਲਿਆਂ ਦੀ ਮਾਰ ਹੇਠ ਹੈ।

-ਆਉਣ ਵਾਲੀ ਫੌਜੀ ਕਾਰਵਾਈ ਪਹਿਲਾਂ ਨਾਲੋਂ "ਵੱਖਰੀ ਅਤੇ ਘਾਤਕ" ਹੋਵੇਗੀ, ਜੋ ਈਰਾਨ ਦੇ ਸਭ ਤੋਂ ਨਾਜ਼ੁਕ ਹਿੱਸਿਆਂ ਨੂੰ ਨਿਸ਼ਾਨਾ ਬਣਾਏਗੀ ਤਾਂ ਜੋ ਉਸ ਦੀਆਂ ਬੁਨਿਆਦਾਂ ਨੂੰ ਹਿਲਾ ਕੇ ਰੱਖ ਦਿੱਤਾ ਜਾਵੇ

 ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਦਾ ਵੱਡਾ ਫੈਸਲਾ, ਰੂਸ ਅਤੇ ਕਈ ਹੋਰ ਦੇਸ਼ਾਂ ਨੂੰ 'ਹੋਰਮੁਜ਼' ਦੀ ਟ੍ਰਾਂਜ਼ਿਟ ਫੀਸ 'ਚ ਦਿੱਤੀ ਛੋ

ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਹੋਰਮੁਜ਼ ਜਲਡਮਰੂ 'ਤੇ ਹੁਣ ਅਮਰੀਕਾ ਦਾ "ਪੂਰਾ ਕੰਟਰੋਲ" ਹੈ। ਉਨ੍ਹਾਂ ਮੁਤਾਬਕ, ਅਮਰੀਕਾ ਨੇ ਜਾਣਬੁੱਝ ਕੇ ਇਸ ਰਸਤੇ ਨੂੰ ਬੰਦ ਰੱਖਿਆ ਹੋਇਆ ਹੈ ਤਾਂ ਜੋ ਈਰਾਨ 'ਤੇ ਸਮਝੌਤੇ ਲਈ ਦਬਾਅ ਬਣਾਇਆ ਜਾ ਸਕੇ। ਕਾਟਜ਼ ਨੇ ਕਿਹਾ ਕਿ ਉਹ ਇੱਕ ਸਥਾਈ ਸਮਝੌਤਾ ਚਾਹੁੰਦੇ ਹਨ ਅਤੇ ਇਸ ਪ੍ਰਕਿਰਿਆ ਵਿੱਚ ਕੋਈ ਜਲਦਬਾਜ਼ੀ ਨਹੀਂ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News