ਈਰਾਨ ''ਚ ਮੁੜ ਵਿਗੜੇ ਹਾਲਾਤ, ਜੰਗ ਦੀ ਆਹਟ

Sunday, May 03, 2026 - 07:32 AM (IST)

ਈਰਾਨ ''ਚ ਮੁੜ ਵਿਗੜੇ ਹਾਲਾਤ, ਜੰਗ ਦੀ ਆਹਟ

ਤਹਿਰਾਨ (ਏਜੰਸੀਆਂ)- ਈਰਾਨ ਅਤੇ ਅਮਰੀਕਾ ਦੇ ਵਿਚਾਲੇ ਤਣਾਅ ਇਕ ਵਾਰ ਫਿਰ ਵਧਦਾ ਨਜ਼ਰ ਆ ਰਿਹਾ ਹੈ। ਈਰਾਨ ਦੀ ਫੌਜ ਨੇ ਸਾਫ਼ ਸੰਕੇਤ ਦੇ ਦਿੱਤਾ ਹੈ ਕਿ ਅਮਰੀਕਾ ਦੇ ਨਾਲ ਟਕਰਾਅ ਫਿਰ ਤੋਂ ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਤ ਅਜਿਹੇ ਬਣ ਰਹੇ ਹਨ, ਜਿੱਥੇ ਸਮਝੌਤੇ ਕਮਜ਼ੋਰ ਪੈਂਦੇ ਦਿਸ ਰਹੇ ਹਨ ਅਤੇ ਭਰੋਸਾ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ। ਈਰਾਨ ਦੀ ਫੌਜੀ ਕਮਾਂਡ ਨਾਲ ਜੁੜੇ ਅਧਿਕਾਰੀ ਮੁਹੰਮਦ ਜਾਫਰ ਅਸਦੀ ਨੇ ਸਾਫ਼ ਕਿਹਾ ਕਿ ਜੋ ਸੰਕੇਤ ਅਮਰੀਕਾ ਵੱਲੋਂ ਮਿਲ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਉਹ ਕਿਸੇ ਵੀ ਸਮਝੌਤੇ ਜਾਂ ਸਮਝਦਾਰੀ ਦੇ ਰਸਤੇ ’ਤੇ ਟਿਕੇ ਰਹਿਣ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ: ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ

ਅਸਦੀ ਦਾ ਮੰਨਣਾ ਹੈ ਕਿ ਟਰੰਪ ਵਾਰ-ਵਾਰ ਆਪਣੇ ਬਿਆਨ ਬਦਲ ਰਹੇ ਹਨ। ਟਰੰਪ ਦੀ ਹਾਲੀਆ ਬਿਆਨਬਾਜ਼ੀ ਹੀ ਉਸ ਦੀ ਨੀਅਤ ’ਤੇ ਵੱਡੇ ਸਵਾਲ ਖੜ੍ਹੇ ਕਰਨ ਲਈ ਕਾਫ਼ੀ ਹੈ। ਅਮਰੀਕਾ ਕਿਸੇ ਵੀ ਸਮਝੌਤੇ ਜਾਂ ਸੰਧੀ ਪ੍ਰਤੀ ਇਮਾਨਦਾਰ ਨਹੀਂ ਹੈ। ਅਸਦੀ ਨੇ ਦੋਸ਼ ਲਾਇਆ ਕਿ ਅਮਰੀਕੀ ਅਧਿਕਾਰੀਆਂ ਦੇ ਹਾਲੀਆ ਬਿਆਨ ਅਤੇ ਕਦਮ ਕੂਟਨੀਤਕ ਸਮਝੌਤਿਆਂ ਪ੍ਰਤੀ ਉਨ੍ਹਾਂ ਦੀ ਗੰਭੀਰਤਾ ’ਤੇ ਸਵਾਲ ਖੜ੍ਹੇ ਕਰਦੇ ਹਨ। ਕੁੱਲ ਮਿਲਾ ਕੇ ਈਰਾਨ ਦੇ ਇਸ ਬਿਆਨ ਤੋਂ ਇਹੀ ਮੈਸੇਜ ਨਿਕਲ ਕੇ ਆ ਰਿਹਾ ਹੈ ਕਿ ਉਸ ਨੂੰ ਅਮਰੀਕਾ ’ਤੇ ਭਰੋਸਾ ਨਹੀਂ ਹੈ।

ਇਹ ਵੀ ਪੜ੍ਹੋ: 'ਸ਼ਾਹਰੁਖ਼ ਖ਼ਾਨ ਨੂੰ ਕੋਈ ਨਹੀਂ ਰੱਖੇੇਗਾ ਯਾਦ..!' ਮਸ਼ਹੂਰ ਗਾਇਕ ਨੇ ਬਾਲੀਵੁੱਡ ਦੇ 'ਕਿੰਗ' 'ਤੇ ਵਿੰਨ੍ਹਿਆ ਨਿਸ਼ਾਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News