ਮਿਆਂਮਾਰ 'ਚ ਫਸੇ ਭਾਰਤੀਆਂ ਨੇ ਬਿਆਨ ਕੀਤਾ ਦਰਦ, 'ਟਾਰਗੈੱਟ ਪੂਰਾ ਨਾ ਹੋਣ 'ਤੇ ਦਿੰਦੇ ਸਨ ਬਿਜਲੀ ਦੇ ਝਟਕੇ'

Sunday, Oct 09, 2022 - 05:04 AM (IST)

ਮਿਆਂਮਾਰ 'ਚ ਫਸੇ ਭਾਰਤੀਆਂ ਨੇ ਬਿਆਨ ਕੀਤਾ ਦਰਦ, 'ਟਾਰਗੈੱਟ ਪੂਰਾ ਨਾ ਹੋਣ 'ਤੇ ਦਿੰਦੇ ਸਨ ਬਿਜਲੀ ਦੇ ਝਟਕੇ'

ਨੈਸ਼ਨਲ ਡੈਸਕ : ਮਿਆਂਮਾਰ 'ਚ ਫਸੇ ਭਾਰਤੀਆਂ ਨੇ ਘਰ ਵਾਪਸੀ 'ਤੇ ਅਜਿਹੀ ਕਹਾਣੀ ਸੁਣਾਈ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਸੀ ਸਟੀਫਨ ਵੇਸਲੀ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਕਿਵੇਂ ਥਾਈਲੈਂਡ 'ਚ ਨੌਕਰੀ ਦੌਰਾਨ ਟਾਰਗੈੱਟ ਪੂਰਾ ਨਾ ਕਰਨ 'ਤੇ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਸਨ। ਮਿਆਂਮਾਰ ਤੋਂ ਪਰਤਿਆ ਵੇਸਲੀ ਕੰਬਦੀ ਆਵਾਜ਼ ਵਿੱਚ ਕਹਿੰਦਾ ਹੈ, "ਮੈਨੂੰ 15 ਅਗਸਤ ਨੂੰ ਆਜ਼ਾਦੀ ਮਿਲੀ।" ਉਹ ਉਸ ਕਹਾਣੀ ਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਮਿਆਂਮਾਰ ਦੀ ਫ਼ੌਜ ਨੇ ਇਕ ਆਪ੍ਰੇਸ਼ਨ ਦੌਰਾਨ ਉਸ ਥਾਂ 'ਤੇ ਛਾਪਾ ਮਾਰਿਆ, ਜਿੱਥੇ ਨੌਕਰੀ ਦੇ ਬਹਾਨੇ ਦੂਜੇ ਦੇਸ਼ਾਂ ਤੋਂ ਲੋਕਾਂ ਨੂੰ ਲਿਆਂਦਾ ਗਿਆ ਸੀ। ਉੱਥੇ ਸਾਈਬਰ ਕ੍ਰਾਈਮ 'ਚ ਲੱਗੀਆਂ ਕੰਪਨੀਆਂ 'ਚ 800 ਤੋਂ ਵੱਧ ਭਾਰਤੀਆਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਸੀ। ਤਾਮਿਲਨਾਡੂ ਦੇ 29 ਸਾਲਾ ਸਟੀਫਨ, ਜੋ ਕਿ ਨੌਕਰੀ ਦੇ ਝਾਂਸੇ ਤੋਂ ਬਚੇ ਗਏ 13 ਨੌਜਵਾਨਾਂ 'ਚੋਂ ਇਕ ਹੈ, ਨੇ ਕਿਹਾ, "ਮਿਆਂਮਾਰ ਦੀ ਫੌਜ ਨੇ ਸਾਡੇ ਤੋਂ ਕਈ ਸਵਾਲ ਪੁੱਛੇ ਅਤੇ ਸਾਨੂੰ ਵਾਪਸ ਆਪਣੇ ਦਫ਼ਤਰ ਵਿੱਚ ਛੱਡ ਦਿੱਤਾ ਗਿਆ।"

ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਸ਼ਿਵ ਸੈਨਾ ਦਾ ਚੋਣ ਨਿਸ਼ਾਨ ਕੀਤਾ ਫ੍ਰੀਜ਼, ਊਧਵ-ਸ਼ਿੰਦੇ ਧੜੇ ਤੋਂ 10 ਅਕਤੂਬਰ ਤੱਕ ਮੰਗਿਆ ਜਵਾਬ

ਕੋਰੋਨਾ ਦੌਰਾਨ ਚਲੀ ਗਈ ਨੌਕਰੀ

ਸਟੀਫਨ ਨੇ ਦੱਸਿਆ ਕਿ ਉਸ ਦਾ ਡਰਾਉਣਾ ਸੁਪਨਾ 3 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਉਹ ਬੈਂਗਲੁਰੂ 'ਚ ਗ੍ਰਾਫਿਕ ਡਿਜ਼ਾਈਨਰ ਦਾ ਕੰਮ ਕਰਦਾ ਸੀ। ਕੋਰੋਨਾ ਕਾਰਨ ਉਸ ਦੀ ਨੌਕਰੀ ਚਲੀ ਗਈ ਤੇ ਫਿਰ ਉਸ ਨੂੰ ਕੋਇੰਬਟੂਰ ਸ਼ਿਫਟ ਹੋਣਾ ਪਿਆ, ਜਿੱਥੇ ਉਹ ਫ੍ਰੀਲਾਂਸ ਸਲਾਹਕਾਰ ਵਜੋਂ ਕੰਮ ਕਰ ਰਿਹਾ ਸੀ। ਬਾਅਦ ਵਿੱਚ ਇਕ ਦੋਸਤ ਦੀ ਸਲਾਹ 'ਤੇ ਉਸ ਨੇ ਇਕ ਭਰਤੀ ਏਜੰਸੀ ਰਾਹੀਂ ਨੌਕਰੀ ਲਈ ਅਰਜ਼ੀ ਦਿੱਤੀ। ਉਸ ਨੇ ਥਾਈਲੈਂਡ ਵਿੱਚ ਨੌਕਰੀ ਲਈ ਦੁਬਈ 'ਚ ਇੰਟਰਵਿਊ ਦਿੱਤੀ ਸੀ। ਇੰਟਰਵਿਊ ਲੈਣ ਵਾਲਿਆਂ ਵਿਚ ਇਕ ਔਰਤ ਸਮੇਤ 6 ਲੋਕ ਸ਼ਾਮਲ ਸਨ।

ਇਹ ਵੀ ਪੜ੍ਹੋ : ਚੋਣ ਪ੍ਰਚਾਰ 'ਤੇ ਗੁਜਰਾਤ ਗਏ CM ਮਾਨ ਦਾ ਭਾਜਪਾ 'ਤੇ ਹਮਲਾ, ਕਹੀਆਂ ਵੱਡੀਆਂ ਗੱਲਾਂ

ਟਾਰਗੈੱਟ ਪੂਰਾ ਨਾ ਕਰਨ 'ਤੇ ਦਿੰਦੇ ਸਨ ਬਿਜਲੀ ਦੇ ਝਟਕੇ

ਸਟੀਫਨ ਨੇ ਕਿਹਾ ਕਿ ਹਰ ਕਰਮਚਾਰੀ ਨੂੰ ਇਕ ਟਾਰਗੈੱਟ ਦਿੱਤਾ ਗਿਆ ਸੀ, ਜਿਸ ਨੂੰ ਇਕ ਦਿਨ ਵਿੱਚ ਕਰੀਬ 50 ਲੋਕਾਂ ਨਾਲ ਸੰਪਰਕ ਕਰਨਾ ਪੈਂਦਾ ਸੀ। ਟੀਚਾ ਪੂਰਾ ਨਾ ਹੋਣ ਜਾਂ ਇਨਕਾਰ ਕਰਨ 'ਤੇ ਬਿਜਲੀ ਦੇ ਝਟਕੇ ਜਾਂਦੇ ਸਨ। ਸਟੀਫਨ ਨੇ ਦੱਸਿਆ ਕਿ ਮਿਆਂਮਾਰ ਦੀ ਫੌਜ ਨੇ 16 ਲੋਕਾਂ ਨੂੰ ਬਚਾਇਆ ਅਤੇ ਫਿਰ ਇਕ ਦਿਨ ਸਾਨੂੰ ਹੈੱਡਕੁਆਰਟਰ ਵਿੱਚ ਰੱਖਿਆ। ਇਕ ਹਫ਼ਤੇ ਲਈ ਸਾਨੂੰ ਉਦੋਂ ਤੱਕ ਕੁਆਰੰਟਾਈਨ ਕੀਤਾ ਗਿਆ ਜਦੋਂ ਤੱਕ ਸਾਡੇ ਪਾਸਪੋਰਟ ਫੌਜ ਦੁਆਰਾ ਕੰਪਨੀ ਤੋਂ ਬਰਾਮਦ ਨਹੀਂ ਕੀਤੇ ਗਏ।

ਇਹ ਵੀ ਪੜ੍ਹੋ : ਏਜੰਟਾਂ ਦਾ ਇਕ ਹੋਰ ਕਾਰਨਾਮਾ: ਦੁਬਈ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਔਰਤ ਨੂੰ ਭੇਜਿਆ ਓਮਾਨ

ਸਟੀਫਨ ਨੇ ਅੱਗੇ ਦੱਸਿਆ ਕਿ ਜਦੋਂ ਸਾਡੇ ਪਾਸਪੋਰਟ ਅਤੇ ਮੋਬਾਈਲ ਫੋਨ ਮਿਲ ਗਏ ਤਾਂ ਜਵਾਨਾਂ ਨੇ ਉਨ੍ਹਾਂ ਨੂੰ ਜੰਗਲ ਪਾਰ ਕਰਕੇ ਨਦੀ ਤੱਕ ਪਹੁੰਚਣ ਦੀ ਹਦਾਇਤ ਕੀਤੀ। ਸਵੇਰ ਦੇ 6 ਵੱਜ ਚੁੱਕੇ ਸਨ ਅਤੇ ਸਾਡਾ ਮੋਬਾਈਲ ਨੈੱਟਵਰਕ ਬੰਦ ਹੋ ਗਿਆ ਸੀ। ਸਾਨੂੰ ਜੰਗਲਾਂ 'ਚੋਂ ਆਪਣਾ ਰਸਤਾ ਲੱਭਣ ਵਿੱਚ ਮੁਸ਼ਕਿਲ ਆ ਰਹੀ ਸੀ। ਸਟੀਫਨ ਦਾ ਕਹਿਣਾ ਹੈ ਕਿ ਉਹ ਨਦੀ ਪਾਰ ਕਰਕੇ ਇਕ ਸੜਕ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਨੂੰ ਪਤਾ ਸੀ ਕਿ ਸਭ ਤੋਂ ਨਜ਼ਦੀਕੀ ਬੱਸ ਸਟੈਂਡ ਮਾਈ ਸਾਟ ਹੈ ਅਤੇ ਇਹ 20 ਕਿਲੋਮੀਟਰ ਦੂਰ ਹੈ। ਅਸੀਂ ਬੱਸ ਸਟੈਂਡ ਵੱਲ ਜਾ ਰਹੇ ਸੀ ਪਰ ਕਰੀਬ 8 ਕਿਲੋਮੀਟਰ ਤੋਂ ਬਾਅਦ ਅਚਾਨਕ ਥਾਈ ਪੁਲਸ ਨੇ ਸਾਨੂੰ ਰੋਕ ਲਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News