ਸ਼ਹਿਰੀ ਭਾਰਤੀਆਂ ਦੀ ਰਾਏ, ਦੇਸ਼ ਸਹੀ ਦਿਸ਼ਾ ''ਚ ਪਰ ਬੇਰੋਜ਼ਗਾਰੀ ਸਭ ਤੋਂ ਵੱਡੀ ਚਿੰਤਾ

Friday, Dec 27, 2019 - 05:22 PM (IST)

ਸ਼ਹਿਰੀ ਭਾਰਤੀਆਂ ਦੀ ਰਾਏ, ਦੇਸ਼ ਸਹੀ ਦਿਸ਼ਾ ''ਚ ਪਰ ਬੇਰੋਜ਼ਗਾਰੀ ਸਭ ਤੋਂ ਵੱਡੀ ਚਿੰਤਾ

ਨਵੀਂ ਦਿੱਲੀ— ਦੇਸ਼ 'ਚ ਬੇਰੋਜ਼ਗਾਰੀ ਨੂੰ ਲੈ ਕੇ ਨੌਜਵਾਨ ਪਰੇਸ਼ਾਨ ਹਨ। ਇਕ ਸਰਵੇ ਅਨੁਸਾਰ ਕਰੀਬ ਅੱਧੇ ਸ਼ਹਿਰੀ ਭਾਰਤੀ ਬੇਰੋਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਚਿੰਤਤ ਹਨ। ਹਾਲਾਂਕਿ 69 ਫੀਸਦੀ ਸੋਚਦੇ ਹਨ ਕਿ ਦੇਸ਼ ਸਹੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ। ਸੋਧ ਕੰਪਨੀ ਆਈਪੀਸੋਸ ਦੇ 'ਦੁਨੀਆ ਨੂੰ ਕੀ ਚਿੰਤਤ ਕਰਦਾ ਹੈ' ਵਿਸ਼ੇ 'ਤੇ ਕੀਤੇ ਗਏ ਸਰਵੇ ਅਨੁਸਾਰ ਵਿੱਤੀ ਅਤੇ ਸਿਆਸੀ ਭ੍ਰਿਸ਼ਟਾਚਾਰ, ਅਪਰਾਧ ਤੇ ਹਿੰਸਾ, ਗਰੀਬੀ ਅਤੇ ਸਮਾਜਿਕ ਅਸਮਾਨਤਾ ਤੇ ਜਲਵਾਯੂ ਤਬਦੀਲੀ ਹੋਰ ਮਸਲੇ ਹਨ, ਦੇਸ਼ ਦੇ ਨਾਗਰਿਕਾਂ ਨੂੰ ਚਿੰਤਤ ਕਰਦੇ ਹਨ। ਸਰਵੇ ਅਨੁਸਾਰ ਦੁਨੀਆ 'ਚ ਨਿਰਾਸ਼ਾਵਾਦ ਦੇ ਉਲਟ ਭਾਰਤ 'ਚ ਨੀਤੀਆਂ ਨੂੰ ਲੈ ਕੇ ਲੋਕਾਂ 'ਚ ਉਮੀਦ ਹੈ। 69 ਫੀਸਦੀ ਸ਼ਹਿਰੀ ਭਾਰਤੀ ਮੰਨਦੇ ਹਨ ਕਿ ਦੇਸ਼ ਸਹੀ ਰਸਤੇ 'ਤੇ ਹੈ। ਉੱਥੇ ਹੀ 61 ਫੀਸਦੀ ਗਲੋਬਲ ਨਾਗਰਿਕਾਂ ਦਾ ਮੰਨਣਾ ਹੈ ਕਿ ਦੇਸ਼ ਗਲਤ ਦਿਸ਼ਾ 'ਚ ਜਾ ਰਿਹਾ ਹੈ।

ਇਸ 'ਚ ਕਿਹਾ ਗਿਆ ਹੈ,''ਸਰਵੇ 'ਚ ਸ਼ਾਮਲ ਘੱਟੋ-ਘੱਟ 46 ਫੀਸਦੀ ਸ਼ਹਿਰੀ ਭਾਰਤੀ ਬੇਰੋਜ਼ਗਾਰੀ ਨੂੰ ਲੈ ਕੇ ਖਾਸੇ ਪਰੇਸ਼ਾਨ ਹਨ। ਅਕਤੂਬਰ ਦੇ ਮੁਕਾਬਲੇ ਨਵੰਬਰ 'ਚ ਇਸ 'ਚ 3 ਫੀਸਦੀ ਦਾ ਹੋਰ ਵਾਧਾ ਹੋਇਆ ਹੈ।'' ਸਰਵੇ ਅਨੁਸਾਰ,''ਕੁਝ ਹੋਰ ਮਸਲੇ ਜੋ ਭਾਰਤੀਆਂ ਨੂੰ ਪਰੇਸ਼ਾਨ ਕਰ ਰਹੇ ਹਨ, ਉਸ 'ਚ ਵਿੱਤੀ ਅਤੇ ਸਿਆਸੀ ਭ੍ਰਿਸ਼ਟਾਚਾਰ, ਅਪਰਾਧ ਅਤੇ ਹਿੰਸਾ, ਗਰੀਬੀ ਤੇ ਸਮਾਜਿਕ ਅਸਮਾਨਤਾ ਅਤੇ ਜਲਵਾਯੂ ਤਬਦੀਲੀ ਸ਼ਾਮਲ ਹੈ।'' ਉੱਥੇ ਹੀ ਦੂਜੇ ਪਾਸੇ ਗਰੀਬੀ ਅਤੇ ਸਮਾਜਿਕ ਅਸਮਾਨਤਾ ਗਲੋਬਲ ਨਾਗਰਿਕਾਂ ਲਈ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਉਸ ਤੋਂ ਬਾਅਦ ਬੇਰੋਜ਼ਗਾਰੀ, ਅਪਰਾਧ ਅਤੇ ਚਿੰਤਾ, ਵਿੱਤੀ ਅਤੇ ਸਿਆਸੀ ਭ੍ਰਿਸ਼ਟਾਚਾਰ ਅਤੇ ਸਵਸਥ ਦਾ ਸਥਾਨ ਹੈ। ਸਰਵੇ ਹਰ ਮਹੀਨੇ 28 ਦੇਸ਼ਾਂ 'ਚ ਆਨਲਾਈਨ ਮਾਧਿਅਮ ਨਾਲ ਕੀਤਾ ਜਾਂਦਾ ਹੈ।


author

DIsha

Content Editor

Related News