ਭਾਰਤੀ ਰੱਖੜੀਆਂ ਨੇ ਚੀਨ ਨੂੰ ਦਿੱਤਾ ਤਗੜਾ ਝਟਕਾ, ਹੋਇਆ ਕਰੋੜਾਂ ਦਾ ਨੁਕਸਾਨ

08/04/2020 4:51:11 PM

ਪ੍ਰਯਾਗਰਾਜ— ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ ਉੱਤਰ ਪ੍ਰਦੇਸ਼ ਪ੍ਰਧਾਨ ਮਹਿੰਦਰ ਗੋਇਲ ਨੇ ਦਾਅਵਾ ਕੀਤਾ ਹੈ ਕਿ ਰੱਖੜੀ ਦੇ ਤਿਉਹਾਰ 'ਤੇ ਦੇਸੀ ਰੱਖੜੀਆਂ ਨੇ ਚੀਨ ਨੂੰ ਕਰੀਬ 4 ਹਜ਼ਾਰ ਕਰੋੜ ਰੁਪਏ ਦੀ ਆਰਥਿਕ ਸੱਟ ਪਹੁੰਚਾਈ ਹੈ। ਗੋਇਲ ਨੇ ਅੱਜ ਕਿਹਾ ਕਿ ਹਾਲ ਹੀ 'ਚ ਲੱਦਾਖ ਦੇ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਵਿਚਾਲੇ ਹੋਏ ਸੰਘਰਸ਼ 'ਚ 20 ਭਾਰਤੀ ਫ਼ੌਜੀਆਂ ਦੇ ਸ਼ਹੀਦ ਹੋਣ ਤੋਂ ਬਾਅਦ 10 ਜੂਨ ਤੋਂ ਚੀਨੀ ਸਾਮਾਨ ਅਤੇ ਉਸ ਦੀਆਂ ਕੰਪਨੀਆਂ ਖ਼ਿਲਾਫ਼ ਕੈਟ ਨੇ ਇਕ ਮੁਹਿੰਮ ਤਹਿਤ ਚੀਨ ਤੋਂ ਦਰਾਮਦ ਹੋਣ ਵਾਲੀਆਂ ਤਮਾਮ ਚੀਜ਼ਾਂ 'ਤੇ ਪਾਬੰਦੀ ਲਾਈ ਹੈ। ਚੀਨ ਤੋਂ ਭਾਰਤ ਨੂੰ ਬਰਾਮਦ ਹੋਣ ਵਾਲੀਆਂ 4 ਹਜ਼ਾਰ ਕਰੋੜ ਰੁਪਏ ਦੇ ਰੱਖੜੀ ਦਾ ਸੌਦਾ ਰੱਦ ਕਰ ਕੇ ਪਹਿਲਾ ਆਰਥਿਕ ਝਟਕਾ ਦਿੱਤਾ ਹੈ। 

ਪ੍ਰਧਾਨ ਨੇ ਕਿਹਾ ਕਿ ਇਸ ਮੁਹਿੰਮ 'ਚ ਪ੍ਰਯਾਗਰਾਜ ਹੀ ਨਹੀਂ ਪੂਰੇ ਦੇਸ਼ ਦੀਆਂ ਭੈਣਾਂ ਨੇ ਆਪਣਾ ਪੂਰਾ ਸਹਿਯੋਗ ਦੇ ਕੇ ਦੇਸ਼ ਵਿਚ ਬਾਂਸ, ਬੀਜ ਅਤੇ ਫੁੱਲਾਂ ਦੀਆਂ ਰੱਖੜੀਆਂ ਤਿਆਰ ਕਰ ਕੇ ਚੀਨ ਨੂੰ 4000 ਕਰੋੜ ਦੀ ਬਰਾਮਦਗੀ ਨੂੰ ਨੁਕਸਾਨ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਚੀਨ, ਭਾਰਤ ਨੂੰ ਕਰੀਬ 6 ਹਜ਼ਾਰ ਕਰੋੜ ਰੁਪਏ ਦੀ ਰਾਖੀ ਦੀ ਬਰਾਮਦਗੀ ਕਰਦਾ ਸੀ। ਉਨ੍ਹਾਂ ਨੇ ਦੱਸਿਆ ਕਿ 2 ਕਰੋੜ ਰੁਪਏ ਦਾ ਆਰਡਰ ਹੀ ਨਹੀਂ ਦਿੱਤਾ, ਜਦਕਿ 2 ਕਰੋੜ ਰੁਪਏ ਦਾ ਆਰਡਰ ਦੇ ਕੇ ਕਾਰੋਬਾਰੀਆਂ ਨੇ ਰੱਦ ਕਰ ਦਿੱਤਾ। ਜ਼ਿਆਦਾਤਰ ਕਾਰੋਬਾਰੀਆਂ ਨੇ ਡਰ ਕਰ ਕੇ ਆਰਡਰ ਹੀ ਨਹੀਂ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਚੀਨ ਨੂੰ ਪਹਿਲੀ ਵਾਰ 'ਚ ਇੰਨੇ ਤਗੜੇ ਝਟਕੇ ਦੀ ਉਮੀਦ ਨਹੀਂ ਸੀ। ਓਧਰ ਗੋਇਲ ਨੇ ਕਿਹਾ ਕਿ ਕੈਟ ਨੇ ਚੀਨ ਨੂੰ 31 ਦਸੰਬਰ 2021 ਤੱਕ ਦੋ ਲੱਖ ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਰੱਖੜੀ ਦੇ ਤਿਉਹਾਰ 'ਤੇ ਮਿਲੇ ਸਮਰਥਨ ਤੋਂ ਖੁਸ਼ ਗੋਇਲ ਨੇ ਕਿਹਾ ਕਿ ਇਸ ਤਰ੍ਹਾਂ ਦੀਵਾਲੀ 'ਤੇ ਚੀਨ ਵਿਚ ਬਣਾਏ ਜਾਂਦੇ ਸਾਮਾਨਾਂ ਵਿਰੁੱਧ ਮੁਹਿੰਮ ਚਲਾਈ ਜਾਵੇਗੀ।


Tanu

Content Editor

Related News