ਕੋਰੋਨਾ ਕਾਰਨ ਆਪਣੇ ਕਰੀਅਰ ਬਾਰੇ ਨਵੇਂ ਸਿਰੇ ਤੋਂ ਸੋਚ ਰਹੇ ਹਨ ਭਾਰਤੀ ਪੇਸ਼ੇਵਰ : ਸਰਵੇ

09/12/2021 5:15:28 PM

ਨਵੀਂ ਦਿੱਲੀ- ਮਹਾਮਾਰੀ ਕਾਰਨ ਭਾਰਤੀ ਪੇਸ਼ੇਵਰ ਆਪਣੇ ਕਰੀਅਰ ਬਾਰੇ ਨਵੇਂ ਸਿਰੇ ਤੋਂ ਸੋਚ ਰਹੇ ਹਨ। ਅਮੇਜਨ ਇੰਡੀਅਨ ਦੇ ਇਕ ਸਰਵੇਖਣ ’ਚ ਇਹ ਤੱਥ ਸਾਹਮਣੇ ਆਇਆ ਹੈ। ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਨੇ ਇਹ ਸਰਵੇਖਣ ਨੌਕਰੀਆਂ ਅਤੇ ਭਵਿੱਖ ਦੀ ਕਰੀਅਰ ਯੋਜਨਾ ’ਤੇ ਕੋਰੋਨਾ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਕਰਵਾਇਆ ਹੈ। ਇਹ ਸਰਵੇਖਣ ਮਾਰਨਿੰਗ ਕੰਸਲਟ ਨੇ ਅਗਸਤ ’ਚ ਦੇਸ਼ ’ਚ 1000 ਪੇਸ਼ੇਵਰਾਂ ਦਰਮਿਆਨ ਕੀਤਾ। ਸਰਵੇਖਣ ’ਚ ਸ਼ਾਮਲ 59 ਫੀਸਦੀ ਪੇਸ਼ੇਵਰਾਂ ਨੇ ਕਿਹਾ ਕਿ ਉਹ ਨਵੀਂ ਨੌਕਰੀ ਦੀ ਤਲਾਸ਼ ਕਰ ਰਹੇ ਹਨ। ਸਰਵੇ ਅਨੁਸਾਰ, ਕੋਰੋਨਾ ਕਾਰਨ ਭਾਰਤ ’ਚ 35 ਫੀਸਦੀ ਪੇਸ਼ੇਵਰਾਂ ਦੀ ਤਨਖਾਹ ’ਚ ਕਟੌਤੀ ਕੀਤੀ ਗਈ ਹੈ। ਭਾਰਤੀ ’ਚ ਨੌਕਰੀ ਭਾਲ ਰਹੇ 68 ਫੀਸਦੀ ਲੋਕ ਕੋਰੋਨਾ ਕਾਰਨ ਕਿਸੇ ਦੂਜੇ ਉਦਯੋਗ ’ਚ ਰੁਜ਼ਗਾਰ ਭਾਲ ਰਹੇ ਹਨ। ਉੱਥੇ ਹੀ ਦੇਸ਼ ’ਚ ਨੌਕਰੀ ਭਾਲ ਰਹੇ 33 ਫੀਸਦੀ ਵਿਅਕਤੀਆਂ ਨੂੰ ਤੁਰੰਤ ਅਜਿਹੀ ਨਵੀਂ ਦੀ ਭਾਲ ਹੈ, ਜਿੱਥੇ ਉਹ ਜ਼ਿਆਦਾ ਉਪਯੋਗੀ ਕੰਮ ਕਰ ਸਕਣ। 

ਇਹ ਵੀ ਪੜ੍ਹੋ : ਮੀਂਹ ਧਰਨਾਕਾਰੀ ਕਿਸਾਨਾਂ ਲਈ ਬਣਿਆ ਆਫਤ, ਟਿਕੈਤ ਨੇ ਪਾਣੀ ’ਚ ਬੈਠ ਕੇ ਕੀਤਾ ਪ੍ਰਦਰਸ਼ਨ

ਨੌਕਰੀ ਤਲਾਸ਼ ਰਹੇ 51 ਫੀਸਦੀ ਭਾਰਤੀ ਉਨ੍ਹਾਂ ਉਦਯੋਗਾਂ ’ਚ ਮੌਕੇ ਭਾਲ ਰਹੇ ਹਨ, ਜਿਨ੍ਹਾਂ ’ਚ ਉਨ੍ਹਾਂ ਨੂੰ ਕੰਮ ਦਾ ਕੋਈ ਅਨੁਭਵ ਨਹੀਂ ਹੈ। ਉੱਥੇ ਹੀ 55 ਫੀਸਦੀ ਭਾਰਤੀਆਂ ਨੇ ਕਿਹਾ ਕਿ ਉਹ ਨੌਕਰੀ ਲਈ ਅਪਲਾਈ ਕਰਦੇ ਸਮੇਂ ਜ਼ਿਆਦਾ ਮਹੱਤਵ ਉਸ ਤੋਂ ਮਿਲਣ ਵਾਲੀ ਤਨਖਾਹ ਨੂੰ ਦਿੰਦੇ ਹਨ। ਸਰਵੇਖਣ ਅਨੁਸਾਰ, ਮਹਾਮਾਰੀ ਤੋਂ ਬਾਅਦ 56 ਫੀਸਦੀ ਭਾਰਤੀ ਪੇਸ਼ੇਵਰ ਨੌਕਰੀ ਦੀ ਸੁਰੱਖਿਆ ਨੂੰ ਵੱਧ ਮਹੱਤਵ ਦੇ ਰਹੇ ਹਨ। ਉੱਥੇ ਹੀ ਅੱਧੇ ਯਾਨੀ ਕਰੀਬ 49 ਫੀਸਦੀ ਪੇਸ਼ੇਵਰ ਨੌਕਰੀ ਲਈ ਉਨ੍ਹਾਂ ਮੌਕਿਆਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਸਿੱਖਣ ਅਤੇ ਖ਼ੁਦ ਦਾ ਵਿਕਾਸ ਕਰਨ ’ਚ ਮਦਦ ਮਿਲੇ। ਇਸ ਤੋਂ ਇਲਾਵਾ 47 ਫੀਸਦੀ ਭਾਰਤੀ ਪੇਸ਼ੇਵਰਾਂ ਲਈ ਨੌਕਰੀ ਤਲਾਸ਼ਣ ਦੌਰਾਨ ਇਕ ਸੁਰੱਖਿਅਤ ਕਾਰਜ ਸਥਾਨ ’ਤੇ ਕੰਮ ਕਰਨਾ ਜ਼ਿਆਦਾ ਮਹੱਤਵਪੂਰਨ ਹੈ। ਸਰਵੇ ’ਚ ਸ਼ਾਮਲ 75 ਫੀਸਦੀ ਭਾਰਤੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਮੌਜੂਦਾ ਕੌਸ਼ਲ 5 ਸਾਲ ਪੁਰਾਣਾ ਹੋ ਜਾਵੇਗਾ। ਉੱਥੇ ਹੀ 90 ਫੀਸਦੀ ਪੇਸ਼ੇਵਰ ਨਵੇਂ ਕੌਸ਼ਲ ਸਿੱਖਣ ’ਚ ਰੁਚੀ ਰੱਖਦੇ ਹਨ।

ਇਹ ਵੀ ਪੜ੍ਹੋ : ਵਿਆਹ ਤੋਂ 32 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਵਿਦਾ ਹੋ ਭਾਰਤ ਪਹੁੰਚੀ ਲਾੜੀ, ਜਾਣੋ ਪੂਰਾ ਮਾਮਲਾ


DIsha

Content Editor

Related News