ਪੀ.ਐੱਮ. ਮੋਦੀ ਨੇ ਫੋਨ ਕਰਕੇ ਇਮਰਾਨ ਖਾਨ ਨੂੰ ਦਿੱਤੀ ਚੋਣਾਂ ਜਿੱਤਣ ਦੀ ਵਧਾਈ

Monday, Jul 30, 2018 - 10:09 PM (IST)

ਇਸਲਾਮਾਬਾਦ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੀਆਂ ਚੋਣਾਂ 'ਚ ਸਭ ਤੋਂ ਵੱਧ ਸੀਟਾਂ ਹਾਸਲ ਕਰ ਸੱਤਾ ਦੇ ਦਾਅਵੇਦਾਰ ਬਣ ਕੇ ਉਭਰਨ ਵਾਲੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਇਮਰਾਨ ਖਾਨ ਨੂੰ ਫੋਨ ਕਰਕੇ ਜਿੱਤ ਦੀ ਵਧਾਈ ਦਿੱਤੀ ਤੇ ਉਮੀਦ ਜਤਾਈ ਹੈ ਕਿ ਉਨ੍ਹਾਂ ਮੁਲਕ 'ਚ ਲੋਕਤੰਤਰ ਦੀਆਂ ਜੜਾਂ ਹੋਰ ਮਜ਼ਬੂਤ ਹੋਣਗੀਆਂ। ਅਧਿਕਾਰਕ ਜਾਣਕਾਰੀ ਮੁਤਾਬਕ ਮੋਦੀ ਨੇ ਖਾਣ ਨੂੰ ਅੱਜ ਦੇਰ ਸ਼ਾਮ ਫੋਨ ਕੀਤਾ ਤੇ ਉਨ੍ਹਾਂ ਦੀ ਪਰਟੀ ਦੇ ਆਮ ਚੋਣਾਂ 'ਚ ਰਾਸ਼ਟਰੀ ਅਸੈਂਬਲੀ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਨ ਲਈ ਵਧਾਈ ਦਿੱਤੀ।

ਮੋਦੀ ਨੇ ਉਮੀਦ ਜਤਾਈ ਕਿ ਪਾਕਿਸਤਾਨ 'ਚ ਲੋਕਤੰਤਰ ਦੀਆਂ ਜੜਾਂ ਹੋਰ ਮਜ਼ਬੂਤ ਹੋਣਗੀਆਂ। ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਨੇ ਭਾਰਤ ਦੇ ਸਾਰੇ ਗੁਆਂਢੀ ਦੇਸ਼ਾਂ 'ਚ ਸ਼ਾਂਤੀ ਤੇ ਵਿਕਾਸ ਦੀ ਆਪਣੀ ਗੱਲ ਨੂੰ ਦੁਹਰਾਇਆ। ਪਾਕਿਸਤਾਨ 'ਚ 25 ਜੁਲਾਈ ਨੂੰ ਖਤਮ ਹੋਈਆਂ ਆਮ ਚੋਣਾਂ 'ਚ 270 ਸੀਟਾਂ ਵਾਲੀਆਂ ਰਾਸ਼ਟਰੀ ਅਸੈਂਬਲੀ 'ਚ 115 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਨੂੰ 43 ਸੀਟਾਂ ਹਾਸਲ ਹੋਈਆਂ ਹਨ। ਇਮਰਾਨ ਖਾਨ ਦਾ ਪਾਕਿਸਤਾਨ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਤੈਅ ਮੰਨਿਆ ਜਾ ਰਿਹਾ ਹੈ।


Related News