ਭਾਰਤੀ ਨੇਵੀ ਹੋਵੇਗੀ ਹੋਰ ਮਜ਼ਬੂਤ, ਮਿਲਣਗੀਆਂ 6 ਨਵੀਆਂ ਪਣਡੁੱਬੀਆਂ
Tuesday, Aug 11, 2020 - 09:10 PM (IST)
ਨਵੀਂ ਦਿੱਲੀ : ਭਾਰਤੀ ਨੇਵੀ ਹੁਣ ਹੋਰ ਮਜ਼ਬੂਤ ਹੋਣ ਜਾ ਰਹੀ ਹੈ। ਭਾਰਤ ਸਰਕਾਰ ਨੇ ਤੈਅ ਕੀਤਾ ਹੈ ਕਿ ਉਹ 42 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੀ ਸਟੀਲਥ ਪਣਡੁੱਬੀ ਬਣਾਉਣ ਦੀ ਯੋਜਨਾ ਨੂੰ ਹਰੀ ਝੰਡੀ ਦੇਵੇਗੀ। ਇਸ ਦੇ ਤਹਿਤ ਨਵੀਂ ਪੀੜ੍ਹੀ ਦੀਆਂ 6 ਪਣਡੁੱਬੀਆਂ ਬਣਾਈਆਂ ਜਾਣਗੀਆਂ। ਇਨ੍ਹਾਂ ਸਾਰਿਆਂ ਦਾ ਨਿਰਮਾਣ ਭਾਰਤ ਸਰਕਾਰ ਦੀ ਅਭਿਲਾਸ਼ੀ ਯੋਜਨਾ ਮੇਕ ਇਨ ਇੰਡੀਆ ਦੇ ਅਨੁਸਾਰ ਹੋਵੇਗਾ।
ਦੱਸ ਦਈਏ ਕੇਂਦਰ ਸਰਕਾਰ ਨੇ ਮੇਕ ਇਨ ਇੰਡੀਆ ਦੇ ਅਨੁਸਾਰ ਘਰੇਲੂ ਉਤਪਾਦਨ ਨੂੰ ਬੜਾਵਾ ਦੇਣ ਲਈ ਸਾਲ 2017 ਦੀ ਮਈ 'ਚ ਸਟਰੈਟਜਿਕ ਪਾਰਟਨਰਸ਼ਿਪ ਪਾਲਿਸੀ ਦਾ ਐਲਾਨ ਕੀਤਾ ਸੀ। ਇਸ ਪਾਲਿਸੀ ਦੇ ਤਹਿਤ ਸਭ ਤੋਂ ਪਹਿਲਾਂ ਇੰਨ੍ਹਾਂ ਪਣਡੁੱਬੀਆਂ ਨੂੰ ਬਣਾਇਆ ਜਾਵੇਗਾ। ਇਸ ਦੇ ਲਈ ਵਿਦੇਸ਼ੀ ਕੰਪਨੀਆਂ ਦੀ ਮਦਦ ਲਈ ਜਾਵੇਗੀ ਪਰ ਇਸਦਾ ਨਿਰਮਾਣ ਭਾਰਤ 'ਚ ਹੀ ਹੋਵੇਗਾ।
ਇੱਕ ਰਿਪੋਰਟ ਦੇ ਅਨੁਸਾਰ ਰੱਖਿਆ ਮੰਤਰਾਲਾ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਇਸ ਦਾ ਟੈਂਡਰ ਅਗਲੇ ਮਹੀਨੇ ਤੱਕ ਜਾਰੀ ਹੋ ਸਕਦਾ ਹੈ। ਰੱਖਿਆ ਮੰਤਰਾਲਾ ਦੇ ਸੂਤਰਾਂ ਨੇ ਸੋਮਵਾਰ ਨੂੰ ਕਿਹਾ ਕਿ ਰੱਖਿਆ ਸ਼ਿਪਯਾਰਡ ਮਝਗਾਂਓ ਡੌਕਸ ਅਤੇ ਪਣਡੁੱਬੀ ਪ੍ਰੋਗਰਾਮ ਲਈ ਨਿੱਜੀ ਜਹਾਜ਼-ਨਿਰਮਾਤਾ ਐੱਲ.ਐਂਡ.ਟੀ., ਪ੍ਰੋਜੈਕਟ-75 ਇੰਡੀਆ ਲਈ ਟੈਂਡਰ ਅਗਲੇ ਮਹੀਨੇ ਤੱਕ ਜਾਰੀ ਕੀਤਾ ਜਾਣਾ ਚਾਹੀਦਾ ਹੈ।
ਇਹ ਹਨ ਪੰਜ ਸ਼ਾਰਟ ਲਿਸਟਿਡ ਕੰਪਨੀਆਂ
ਦੋ ਭਾਰਤੀ ਸ਼ਿਪਯਾਰਡ ਨੂੰ ਪਹਿਲਾਂ ਤੋਂ ਸ਼ਾਰਟ-ਲਿਸਟ 'ਚ ਲਿਸਟਿਡ ਪੰਜ ਮੂਲ ਉਪਕਰਣ ਨਿਰਮਾਤਾਵਾਂ ਨਾਲ ਸਾਂਝੇਦਾਰੀ ਕਰਨ ਤੋਂ ਬਾਅਦ ਆਰ.ਐੱਫ.ਪੀ. 'ਚ ਆਪਣੀ ਤਕਨੀਕੀ ਅਤੇ ਵਪਾਰਕ ਬੋਲੀਆਂ ਪੇਸ਼ ਕਰਣੀਆਂ ਹੋਣਗੀਆਂ ਪੰਜ ਓ.ਈ.ਐੱਮ. ਰੁਬਿਨ ਡਿਜ਼ਾਈਨ ਬਿਊਰੋ (ਰੂਸ), ਨੇਵਲ ਗਰੁੱਪ-ਡੀ.ਸੀ.ਐੱਨ.ਐੱਸ. (ਫ਼ਰਾਂਸ), ਥਿਸੇਨਕ੍ਰਿਪ ਮਰੀਨ ਸਿਸਟਮਸ (ਜਰਮਨੀ), ਨਵੈਂਟਿਆ (ਸਪੇਨ) ਅਤੇ ਦੇਵੂ (ਦੱਖਣੀ ਕੋਰੀਆ) ਹਨ। ਨੇਵੀ ਨੂੰ ਉਮੀਦ ਹੈ ਕਿ ਸਾਲ 2021-2022 ਤੋਂ ਬਾਅਦ ਪਹਿਲੀ ਨਵੀਂ ਪਣਡੁੱਬੀ P-75I ਆ ਜਾਵੇਗੀ। ਫਿਲਹਾਲ ਨੇਵੀ ਫੌਜ ਕੋਲ ਇਸ ਸਮੇਂ ਸਿਰਫ ਦੋ ਨਵੇਂ ਸਕਾਰਪੀਨ ਅਤੇ 13 ਪੁਰਾਣੇ ਡੀਜ਼ਲ-ਇਲੈਕਟ੍ਰਿਕ ਪਣਡੁੱਬੀਆਂ ਤੋਂ ਇਲਾਵਾ ਦੋ ਪ੍ਰਮਾਣੁ-ਸੰਚਾਲਿਤ ਪਣਡੁੱਬੀਆਂ ਹਨ। ਐੱਮ.ਡੀ.ਐੱਲ. 'ਚ 23,000 ਕਰੋੜ ਰੁਪਏ ਦੇ ਪ੍ਰੋਜੈਕਟ-75 ਦੇ ਤਹਿਤ 2022 ਤੱਕ ਫ੍ਰੈਂਚ ਮੂਲ ਦੀ ਸਕਾਰਪੀਨ ਦੀ ਚਾਰ ਹੋਰ ਡਿਲੀਵਰੀ ਕੀਤੀ ਜਾਵੇਗੀ।
ਦੱਸ ਦਈਏ ਹਿੰਦ ਮਹਾਸਾਗਰ ਖੇਤਰ 'ਚ ਆਪਣੀ ਨੇਵੀ ਫੌਜ ਦੀ ਹਾਜ਼ਰੀ ਦਾ ਵਿਸਥਾਰ ਕਰ ਰਿਹਾ ਚੀਨ ਕੋਲ ਪਹਿਲਾਂ ਤੋਂ ਹੀ 50 ਡੀਜ਼ਲ-ਇਲੇਕਟ੍ਰਿਕ ਅਤੇ 10 ਪ੍ਰਮਾਣੁ ਪਣਡੁੱਬੀਆਂ ਹਨ। ਪਾਕਿਸਤਾਨ ਕੋਲ ਪੰਜ ਪਣਡੁੱਬੀਆਂ ਹਨ। ਉਹ ਅਗਲੇ ਸਾਲ ਤੋਂ ਅੱਠ ਨਵੀਂ ਚੀਨੀ ਯੁਆਨ-ਕਲਾਸ ਪਣਡੁੱਬੀਆਂ ਨੂੰ ਸ਼ਾਮਲ ਕਰਣਾ ਸ਼ੁਰੂ ਕਰ ਦੇਵੇਗਾ।