ਕਾਰੋਬਾਰੀ ਜਹਾਜ਼ 'ਤੇ ਹਮਲਾ ਹੋਇਆ ਤਾਂ ਖੈਰ ਨਹੀਂ, ਅਰਬ ਸਾਗਰ 'ਚ ਭਾਰਤ ਨੇ ਤਾਇਨਾਤ ਕੀਤੇ 3 ਜੰਗੀ ਜਹਾਜ਼
Tuesday, Dec 26, 2023 - 09:05 AM (IST)
ਨੈਸ਼ਨਲ ਡੈਸਕ : ਅਰਬ ਸਾਗਰ 'ਚ ਕਾਰੋਬਾਰੀ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ ਤੋਂ ਬਾਅਦ ਭਾਰਤ ਅਲਰਟ ਹੋ ਗਿਆ ਹੈ ਅਤੇ ਇਨ੍ਹਾਂ ਹਮਲਿਆਂ ਤੋਂ ਸੁਰੱਖਿਆ ਲਈ ਆਪਣੀ ਤਿਆਰੀ ਵਧਾ ਦਿੱਤੀ ਹੈ। ਭਾਰਤ ਨੇ ਅਰਬ ਸਾਗਰ 'ਚ ਲੰਬੀ ਦੂਰੀ ਤੱਕ ਨਿਗਰਾਨੀ ਅਤੇ ਟੋਹੀ ਜਹਾਜ਼ ਪੀ-81 ਤੋਂ ਇਲਾਵਾ ਜੰਗੀ ਜਹਾਜ਼ ਆਈ. ਐੱਨ. ਐੱਸ ਮੋਰਗੁਮਾਓ, ਆਈ. ਐੱਨ. ਐੱਸ. ਕੋਚੀ ਅਤੇ ਆਈ. ਐੱਨ. ਐੱਸ. ਕੋਲਕਾਤਾ ਨੂੰ ਤਾਇਨਾਤ ਕਰ ਦਿੱਤਾ ਹੈ। 2 ਦਿਨ ਪਹਿਲਾਂ ਅਰਬ ਸਾਗਰ ਦੇ ਪੱਛਮੀ ਇਲਾਕੇ 'ਚ ਕਾਰੋਬਾਰੀ ਜਹਾਜ਼ ਐੱਮ. ਵੀ. ਕੇਮ ਪਲੂਟੋ 'ਤੇ ਡਰੋਨ ਨਾਲ ਹਮਲਾ ਹੋਇਆ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪਾਵਰਕਾਮ ਦੇ 884 ਮੁਲਾਜ਼ਮ Defaulter, ਜਾਰੀ ਹੋਏ ਰਿਕਵਰੀ ਦੇ ਹੁਕਮ
ਕਾਰੋਬਾਰੀ ਜਹਾਜ਼ ਦੇ ਮੁੰਬਈ ਬੰਦਰਗਾਹ ਪੁੱਜਣ ਤੋਂ ਬਾਅਦ ਨੇਵੀ ਦੀ ਇਕ ਟੀਮ ਨੇ ਸੋਮਵਾਰ ਨੂੰ ਨਿਰੀਖਣ ਕੀਤਾ। ਇਹ ਕਾਰੋਬਾਰੀ ਜਹਾਜ਼ ਨਿਊ ਮੰਗਲੋਰ ਪੋਰਟ ਜਾ ਰਿਹਾ ਸੀ, ਉਸੇ ਸਮੇਂ ਅਰਬ ਸਾਗਰ 'ਚ ਇਸ 'ਤੇ ਹਮਲਾ ਹੋਇਆ। ਭਾਰਤੀ ਨੇਵੀ ਨੇ ਕਿਹਾ ਕਿ ਇਹ ਹਮਲਾ ਕਿੱਥੋਂ ਹੋਇਆ ਅਤੇ ਇਸ ਲਈ ਕਿੰਨੀ ਮਾਤਰਾ 'ਚ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ, ਇਹ ਫਾਰੈਂਸਿਕ ਅਤੇ ਤਕਨੀਕੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਨੇਵੀ ਨੇ ਹੁਣ ਅਰਬ ਸਾਗਰ 'ਚ ਕਾਰੋਬਾਰੀ ਜਹਾਜ਼ਾਂ ਦੀ ਸੁਰੱਖਿਆ ਲਈ ਵੱਡਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਡੇਢ ਮਹੀਨੇ ਮਗਰੋਂ ਮੁੜ ਆਇਆ ਕੋਰੋਨਾ ਕੇਸ, ਸਿਹਤ ਵਿਭਾਗ ਨੇ ਜਾਰੀ ਕੀਤੀ ਹੈ ਐਡਵਾਈਜ਼ਰੀ
ਇੱਥੇ 3 ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਇਜ਼ਰਾਇਲ-ਹਮਾਸ ਯੁੱਧ ਦੌਰਾਨ ਲਾਲ ਸਾਗਰ ਅਤੇ ਅਦਨ ਦੀ ਖਾੜੀ 'ਚ ਇਰਾਨ ਸਮਰਥਿਤ ਹੌਥੀ ਅੱਤਵਾਦੀ ਕਥਿਤ ਤੌਰ 'ਤੇ ਵੱਖ-ਵੱਖ ਕਾਰੋਬਾਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸ਼ਨੀਵਾਰ ਨੂੰ ਪੋਰਬੰਦਰ ਤੋਂ ਕਰੀਬ 217 ਸਮੁੰਦਰੀ ਮੀਲ ਦੀ ਦੂਰੀ 'ਤੇ 21 ਭਾਰਤੀ ਅਤੇ ਇਕ ਵਿਅਤਨਾਮੀ ਚਾਲਕ ਦਲ ਦੇ ਮੈਂਬਰਾਂ ਵਾਲੇ ਕਾਰੋਬਾਰੀ ਜਹਾਜ਼ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ।
ਇਹ ਜਹਾਜ਼ ਸੋਮਵਾਰ ਦੀ ਦੁਪਹਿਰ 3.30 ਵਜੇ ਮੁੰਬਈ ਤੱਟ 'ਤੇ ਪਹੁੰਚਿਆ। ਮੁੰਬਈ ਦੇ ਰਸਤੇ 'ਚ ਭਾਰਤੀ ਤੱਟ ਰੱਖਿਅਕ ਜਹਾਜ਼ ਆਈ. ਸੀ. ਜੀ. ਐੱਸ. ਵਿਕਰਮ ਨੇ ਉਸ ਨੂੰ ਸੁਰੱਖਿਆ ਮਹੁੱਈਆ ਕਰਵਾਈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8