ਭਾਰਤੀ ਜਲ ਸੈਨਾ ਦੀ ਵਧੀ ਤਾਕਤ: 6ਵਾਂ ਸਵਦੇਸ਼ੀ ਜੰਗੀ ਬੇੜਾ ''ਮਹੇਂਦਰਗਿਰੀ'' ਫੌਜ ''ਚ ਸ਼ਾਮਲ
Saturday, May 02, 2026 - 10:37 AM (IST)
ਨਵੀਂ ਦਿੱਲੀ- ਭਾਰਤੀ ਸਮੁੰਦਰੀ ਫੌਜ ਦੀ ਸਵਦੇਸ਼ੀ ਰੱਖਿਆ ਸਮਰੱਥਾ ’ਚ ਕਾਫ਼ੀ ਵਾਧਾ ਕੀਤਾ ਗਿਆ ਹੈ। ਛੇਵਾਂ ਨੀਲਗਿਰੀ-ਕਲਾਸ ਪ੍ਰਾਜੈਕਟ 17ਏ ਜੰਗੀ ਬੇੜਾ ‘ਮਹੇਂਦਰਗਿਰੀ’ ਸਮੁੰਦਰੀ ਫੌਜ ਨੂੰ ਸੌਂਪ ਦਿੱਤਾ ਗਿਆ ਹੈ। ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਅਨੁਸਾਰ ਇਹ ਪ੍ਰਾਪਤੀ ਜੰਗੀ ਬੇੜੇ ਦੇ ਡਿਜ਼ਾਈਨ ਤੇ ਨਿਰਮਾਣ ’ਚ ਭਾਰਤ ਦੀ ਸਵੈ-ਨਿਰਭਰਤਾ ਵੱਲ ਇਕ ਅਹਿਮ ਮੀਲ ਪੱਥਰ ਹੈ। ‘ਮਹੇਂਦਰਗਿਰੀ’ ਜੰਗੀ ਬੇੜਾ ਮੁੰਬਈ ’ਚ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਭਾਰਤੀ ਸਮੁੰਦਰੀ ਫੌਜ ਨੂੰ ਸੌਂਪਿਆ ਗਿਆ। ਜੰਗੀ ਬੇੜੇ ਨੂੰ ਵਾਰਸ਼ਿਪ ਡਿਜ਼ਾਈਨ ਬਿਊਰੋ ਵੱਲੋਂ ਤਿਆਰ ਕੀਤਾ ਗਿਆ ਹੈ ਜਦੋਂ ਕਿ ਇਸ ਦੇ ਨਿਰਮਾਣ ਦੀ ਨਿਗਰਾਨੀ ਮੁੰਬਈ ਸਥਿਤ ਜੰਗੀ ਜਹਾਜ਼ ਨਿਗਰਾਨੀ ਟੀਮ ਵੱਲੋਂ ਕੀਤੀ ਗਈ।

ਇਹ ਪ੍ਰਾਜੈਕਟ 17ਏ ਫ੍ਰੀਗੇਟ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ, ਜਿਸ ’ਚ ਨਵੀਨਤਮ ਸਟੀਲਥ ਤਕਨਾਲੋਜੀ ਅਤੇ ਉੱਨਤ ਜੰਗੀ ਸਮਰੱਥਾਵਾਂ ਹਨ। ਖਾਸ ਗੱਲ ਇਹ ਹੈ ਕਿ ਪਹਿਲੇ ਪੀ-17 ਏ ਜੰਗੀ ਬੇੜੇ ‘ਨੀਲਗਿਰੀ’ ਦੀ ਵੰਡ ਤੋਂ 17 ਮਹੀਨਿਆਂ ਅੰਦਰ ਸਮੁੰਦਰੀ ਫੌਜ ਨੂੰ ਇਹ ਛੇਵਾਂ ਜੰਗੀ ਬੇੜਾ ਸੌਂਪ ਦਿੱਤਾ ਗਿਆ ਹੈ। ਇਹ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਰੱਖਿਆ ਨਿਰਮਾਣ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ। ਮਾਹਿਰਾਂ ਅਨੁਸਾਰ ‘ਮਹੇਂਦਰਗਿਰੀ’ ਦੇ ਸ਼ਾਮਲ ਹੋਣ ਨਾਲ ਭਾਰਤੀ ਸਮੁੰਦਰੀ ਫੌਜ ਦੀ ਤਾਕਤ ਹੋਰ ਵਧੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
