''ਪਾਕਿਸਤਾਨ ਦਾ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀਦੂਤ ਬਣਨਾ ਭਾਰਤੀ ਵਿਦੇਸ਼ ਨੀਤੀ ਲਈ ਵੱਡਾ ਝਟਕਾ'' ; ਜੈਰਾਮ ਰਮੇਸ਼

Monday, Apr 20, 2026 - 12:20 PM (IST)

''ਪਾਕਿਸਤਾਨ ਦਾ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀਦੂਤ ਬਣਨਾ ਭਾਰਤੀ ਵਿਦੇਸ਼ ਨੀਤੀ ਲਈ ਵੱਡਾ ਝਟਕਾ'' ; ਜੈਰਾਮ ਰਮੇਸ਼

ਨਵੀਂ ਦਿੱਲੀ- ਪਾਕਿਸਤਾਨ, ਜੋ ਕਿ ਅੱਤਵਾਦ ਦੇ ਗੜ੍ਹ ਵਜੋਂ ਪੂਰੀ ਦੁਨੀਆ 'ਚ ਬਦਨਾਮ ਹੈ, ਹੁਣ ਅਮਰੀਕਾ ਤੇ ਇਰਾਨ ਵਿਚਾਲੇ ਜੰਗਬੰਦੀ ਲਈ ਸ਼ਾਂਤੀਦੂਤ ਬਣਿਆ ਹੋਇਆ ਹੈ। ਦੋਵਾਂ ਦੇਸ਼ਾਂ ਵਿਚਾਲੇ ਇਸਲਾਮਾਬਾਦ 'ਚ ਹੋਈ ਪਹਿਲੇ ਦੌਰ ਦੀ ਗੱਲਬਾਤ ਨਾਕਾਮ ਰਹੀ ਸੀ, ਜਿਸ ਤੋਂ ਬਾਅਦ ਅੱਜ, ਭਾਵ ਸੋਮਵਾਰ ਨੂੰ ਅਗਲੀ ਬੈਠਕ ਬੁਲਾਈ ਗਈ ਹੈ, ਜਿਸ ਨੇ ਦੁਨੀਆ ਭਰ 'ਚ ਪਾਕਿਸਤਾਨ ਦਾ ਅਕਸ ਉੱਪਰ ਚੁੱਕਿਆ ਹੈ।

ਇਸੇ ਦੌਰਾਨ ਪਾਕਿਸਤਾਨ ਦੇ ਜੰਗਬੰਦੀ ਦੀ ਵਿਚੋਲਗੀ ਕਰਨ 'ਤੇ ਵਿਰੋਧੀ ਧਿਰ ਦੇ ਆਗੂ ਭਾਰਤ ਸਰਕਾਰ ਦੀ ਨਿਖੇਧੀ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਤੇ ਇਰਾਨ ਦੇ ਚੰਗੇ ਦੋਸਤ ਕਹਾਉਂਦੇ ਹਨ, ਇਸ ਲਈ ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਥਾਪਤ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਸੀ, ਪਰ ਇਸ ਦੇ ਉਲਟ ਇਸ ਸਮੇਂ ਪਾਕਿਸਤਾਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਇਸੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਾਂਗਰਸੀ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਐਕਸ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, ''ਇਹ ਕਾਫ਼ੀ ਹੈਰਾਨੀਜਨਕ ਹੈ ਕਿ ਜਿਸ ਦੇਸ਼ ਨੂੰ ਭਾਰਤ ਨੇ ਕੌਮਾਂਤਰੀ ਮੰਚਾਂ 'ਤੇ ਘੇਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਅੱਜ ਇਰਾਨ ਅਤੇ ਅਮਰੀਕਾ ਵਰਗੇ ਦੋ ਵੱਡੇ ਵਿਰੋਧੀਆਂ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ। 12 ਅਪ੍ਰੈਲ ਨੂੰ ਹੋਈ ਪਹਿਲੀ ਗੱਲਬਾਤ ਤੋਂ ਬਾਅਦ ਪਾਕਿਸਤਾਨ ਨੇ ਕਤਰ ਤੇ ਸਾਊਦੀ ਅਰਬ ਤੋਂ 6 ਅਰਬ ਡਾਲਰ ਉਧਾਰ ਲਏ ਸਨ, ਤਾਂ ਜੋ ਯੂ.ਏ.ਈ. ਦਾ 3.5 ਅਰਬ ਡਾਲਰ ਦਾ ਕਰਜ਼ਾ ਮੋੜਿਆ ਜਾ ਸਕੇ।''

PunjabKesari

ਇਹ ਵੀ ਪੜ੍ਹੋ- ਮਿਡਲ ਈਸਟ ਤਣਾਅ ਵਿਚਾਲੇ ਭਾਰਤ ਦਾ ਵੱਡਾ ਕਦਮ ! ਇਸ ਦੇਸ਼ 'ਚ ਤਾਇਨਾਤ ਕਰੇਗਾ ਆਪਣੇ ਫੌਜੀ ਜਵਾਨ

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੇ ਜਿਸ ਦੇਸ਼ ਨੂੰ ਅੱਤਵਾਦ ਦਾ ਘਰ ਐਲਾਨਣ 'ਚ ਕੋਈ ਕਸਰ ਨਹੀਂ ਛੱਡੀ, ਅੱਜ ਉਸ ਨੂੰ ਇਕ ਬਿਲਕੁਲ ਨਵਾਂ ਰੂਪ ਮਿਲ ਰਿਹਾ ਹੈ ਤੇ ਉਹ 2 ਵੱਡੇ ਦੇਸ਼ਾਂ ਵਿਚਾਲੇ ਸ਼ਾਂਤੀਦੂਤ ਬਣ ਕੇ ਸਾਹਮਣੇ ਆ ਰਿਹਾ ਹੈ। ਇਸ ਦੌਰਾਨ ਇਹ ਵੀ ਭਾਰਤ ਲਈ ਬੁਰੀ ਖਬਰ ਹੈ ਕਿ ਪਾਕਿਸਤਾਨੀ ਫੀਲਡ ਮਾਰਸ਼ਲ ਆਸਿਮ ਮੁਨੀਰ, ਜਿਸ ਨੇ ਪਹਿਲਗਾਮ ਹਮਲੇ ਦੌਰਾਨ ਤੇ ਉਸ ਤੋਂ ਬਾਅਦ ਭਾਰਤ ਖਿਲਾਫ਼ ਕਈ ਭੜਕਾਊ ਬਿਆਨ ਦਿੱਤੇ ਹਨ, ਅੱਜ ਅਚਾਨਕ ਅਮਰੀਕਾ ਤੇ ਇਰਾਨ ਦਾ ਇੰਨਾ ਚਹੇਤਾ ਬਣ ਗਿਆ ਹੈ, ਜਿਸ ਤੋਂ ਇਹ ਸਾਫ਼ ਹੈ ਕਿ ਪਾਕਿਸਤਾਨ ਨੇ ਆਪਣੀ ਵਿਦੇਸ਼ ਨੀਤੀ ਨੂੰ ਸੰਭਾਲਣ 'ਚ ਭਾਰਤ ਨਾਲੋਂ ਜ਼ਿਆਦਾ ਸਫ਼ਲਤਾ ਹਾਸਲ ਕੀਤੀ ਹੈ। 

ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਦਾ ਇਹ ਕਦਮ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਨੀਤੀ ਲਈ ਵੀ ਇਕ ਵੱਡਾ ਝਟਕਾ ਹੈ। ਭਾਰਤ ਨੂੰ ਆਪਣੀ ਕੂਟਨੀਤਿਕ ਰਣਨੀਤੀ ਤੇ ਤਰੀਕਿਆਂ 'ਚ ਵੱਡੇ ਪੱਧਰ 'ਤੇ ਬਦਲਾਅ ਕਰਨ ਦੀ ਲੋੜ ਹੈ ਤੇ ਪ੍ਰਧਾਨ ਮੰਤਰੀ ਮੋਦੀ ਇਸ ਦੇ ਕਾਬਲ ਨਹੀਂ ਹਨ।

ਇਹ ਵੀ ਪੜ੍ਹੋ- ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਹਥਿਆਰ ਬਰਾਮਦ ਕਰੇਗਾ ਜਾਪਾਨ ! ਚੀਨ ਨੂੰ ਪਈ ਟੈਂਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News