ਦਿੱਲੀ ਏਅਰਪੋਰਟ ''ਤੇ ਫੜੇ ਗਏ 4 ਭਾਰਤੀ ! ਖੋਲ੍ਹੇ ਬੈਗ ਤਾਂ ਕਸਟਮ ਅਧਿਕਾਰੀਆਂ ਦੇ ਵੀ ਉੱਡ ਗਏ ਹੋਸ਼

Thursday, Apr 23, 2026 - 04:05 PM (IST)

ਦਿੱਲੀ ਏਅਰਪੋਰਟ ''ਤੇ ਫੜੇ ਗਏ 4 ਭਾਰਤੀ ! ਖੋਲ੍ਹੇ ਬੈਗ ਤਾਂ ਕਸਟਮ ਅਧਿਕਾਰੀਆਂ ਦੇ ਵੀ ਉੱਡ ਗਏ ਹੋਸ਼

ਨਵੀਂ ਦਿੱਲੀ- ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਵੀਰਵਾਰ ਨੂੰ 'ਨਸ਼ੀਲੇ ਪਦਾਰਥਾਂ ਦੀ ਤਸਕਰੀ' ਦੇ ਦੋਸ਼ 'ਚ 4 ਭਾਰਤੀ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 9 ਕਰੋੜ ਰੁਪਏ ਦਾ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਇਆ ਹੈ। ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਬੈਂਕਾਕ ਤੋਂ ਆ ਰਹੇ ਇਹ ਯਾਤਰੀ 21 ਅਪ੍ਰੈਲ ਨੂੰ ਇੱਥੇ ਉਤਰੇ ਸਨ। ਅਧਿਕਾਰੀਆਂ ਨੇ ਪ੍ਰੋਫਾਈਲਿੰਗ ਦੇ ਆਧਾਰ 'ਤੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ। ਉਨ੍ਹਾਂ ਦੇ ਸਾਮਾਨ ਦੀ X-ray ਸਕ੍ਰੀਨਿੰਗ ਅਤੇ ਵਿਸਤ੍ਰਿਤ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਤਿੰਨ ਟਰਾਲੀ ਬੈਗਾਂ ਤੋਂ 9 ਪੋਲੀਥੀਨ ਪੈਕੇਟ ਬਰਾਮਦ ਹੋਏ, ਜਿਨ੍ਹਾਂ 'ਚ ਹਰੇ ਰੰਗ ਦਾ ਇਕ ਪਦਾਰਥ ਸੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਗਾਂਜਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਚਾਰੇ ਦੋਸ਼ੀਆਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪਾਬੰਦੀਸ਼ੁਦਾ ਸਾਮਾਨ ਦੇ ਨਾਲ-ਨਾਲ ਪੈਕਿੰਗ ਸਮੱਗਰੀ ਵੀ ਜ਼ਬਤ ਕਰ ਲਈ ਗਈ। ਅਧਿਕਾਰੀਆਂ ਨੇ ਬਿਆਨ 'ਚ ਕਿਹਾ,''ਜ਼ਬਤ ਕੀਤੇ ਗਏ ਪਦਾਰਥ ਦਾ ਕੁੱਲ ਸ਼ੁੱਧ ਭਾਰ 8,925 ਗ੍ਰਾਮ ਹੈ, ਜਿਸ ਦੀ ਅਨੁਮਾਨਤ ਕੀਮਤ ਲਗਭਗ 8.925 ਕਰੋੜ ਰੁਪਏ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਇਹ ਗਾਂਜਾ ਹੀ ਹੈ। ਬਿਆਨ ਅਨੁਸਾਰ ਇਨ੍ਹਾਂ ਯਾਤਰੀਆਂ ਨੇ 'ਨਾਰਕੋਟਿਕਟ ਡਰੱਗ ਐਂਡ ਸਾਈਕੋਟ੍ਰਾਪਿਕ ਸਬਸਟਾਨਸੈਂਸ ਐਕਟ, 1985' (NDPS Act) ਦੇ ਪ੍ਰਬੰਧਾਂ ਦੀ ਉਲੰਘਣਾ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News