ਪਾਕਿਸਤਾਨ 'ਚ ਲਾੜੀ ਵਿਆਹੁਣ ਗਿਆ ਭਾਰਤੀ ਮੁੰਡਾ, ਸੋਸ਼ਲ ਮੀਡੀਆ ਰਾਹੀਂ ਹੋਇਆ ਸੀ 'Love'

05/02/2023 1:56:05 PM

ਇਸਲਾਮਾਬਾਦ (ਏਜੰਸੀ) : ਦੋਵਾਂ ਦੇਸ਼ਾਂ ਵਿਚਾਲੇ ਦੁਸ਼ਮਣੀ ਦੇ ਬਾਵਜੂਦ ਇਕ ਭਾਰਤੀ ਨਾਗਰਿਕ ਨੇ ਪਾਕਿਸਤਾਨ ਦੀ ਯਾਤਰਾ ਕੀਤੀ ਅਤੇ ਸੁੱਕਰ ਸ਼ਹਿਰ ਦੀ ਰਹਿਣ ਵਾਲੀ ਇਕ ਕੁੜੀ ਨਾਲ ਵਿਆਹ ਕਰਵਾ ਲਿਆ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਮੁੰਬਈ ਦਾ ਰਹਿਣ ਵਾਲਾ ਮਹਿੰਦਰ ਕੁਮਾਰ ਆਪਣੇ ਪਰਿਵਾਰ ਸਮੇਤ ਸੰਜੁਗਤਾ ਕੁਮਾਰੀ ਨਾਲ ਵਿਆਹ ਕਰਵਾਉਣ ਲਈ ਸੁੱਕਰ ਆਇਆ ਸੀ। ਵਿਆਹ ਸੁੱਕਰ ਦੇ ਇੱਕ ਸਥਾਨਕ ਹਾਲ ਵਿੱਚ ਹੋਇਆ, ਜਿਸ ਵਿੱਚ ਜੋੜੇ ਦੇ ਰਿਸ਼ਤੇਦਾਰਾਂ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਕੁਮਾਰੀ ਆਪਣੇ ਪਤੀ ਨਾਲ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਕੁਝ ਦਿਨਾਂ ਵਿੱਚ ਭਾਰਤ ਲਈ ਰਵਾਨਾ ਹੋ ਜਾਵੇਗੀ। 

ਇਹ ਵੀ ਪੜ੍ਹੋ: ਅਮਰੀਕਾ 'ਚ 2 ਲਾਪਤਾ ਨਾਬਾਲਗਾਂ ਦੀ ਭਾਲ ਦੌਰਾਨ ਇਕ ਘਰ 'ਚੋਂ ਮਿਲੀਆਂ 7 ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ

ਲਾੜੀ ਦੇ ਮਾਪਿਆਂ ਨੇ ਦੱਸਿਆ ਕਿ ਜੋੜਾ ਸੋਸ਼ਲ ਮੀਡੀਆ 'ਤੇ ਪਹਿਲਾਂ ਦੋਸਤ ਬਣਿਆ ਅਤੇ ਫਿਰ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਬਾਅਦ ਵਿੱਚ ਪਰਿਵਾਰਾਂ ਨੇ ਵਟਸਐਪ ਰਾਹੀਂ ਇੱਕ-ਦੂਜੇ ਨਾਲ ਸੰਪਰਕ ਕੀਤਾ ਅਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਮੁੱਖੀ ਹਿੰਦੂ ਪੰਚਾਇਤ ਸੁੱਕਰ ਦੇ ਐਸ਼ਵਰ ਲਾਲ ਮਾਕੇਜਾ ਨੇ ਕਿਹਾ ਕਿ ਪਿਆਰ ਦੀ ਕੋਈ ਹੱਦ ਨਹੀਂ ਹੁੰਦੀ ਅਤੇ ਉਨ੍ਹਾਂ ਨੇ ਜੋੜੇ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ: ਕੈਨੇਡਾ ਦੇ ਮੋਸਟ ਵਾਂਟੇਡ 25 ਅਪਰਾਧੀਆਂ ਦੀ ਲਿਸਟ 'ਚ ਗੋਲਡੀ ਬਰਾੜ ਦਾ ਵੀ ਨਾਂ, 'BOLO' ਸੂਚੀ 'ਚ ਸ਼ਾਮਲ

ਨੋਟ : ਇਸ ਖ਼ਬਰ  ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News