ਭਾਰਤ 'ਚ ਬ੍ਰਿਟੇਨ-ਅਮਰੀਕਾ ਤੋਂ ਆਏ ਵਿਦੇਸ਼ੀ ਸੈਲਾਨੀ, ਕੈਨੇਡੀਅਨ ਵੀ ਨਹੀਂ ਰਹੇ ਪਿੱਛੇ

Saturday, Nov 23, 2019 - 01:18 PM (IST)

ਭਾਰਤ 'ਚ ਬ੍ਰਿਟੇਨ-ਅਮਰੀਕਾ ਤੋਂ ਆਏ ਵਿਦੇਸ਼ੀ ਸੈਲਾਨੀ, ਕੈਨੇਡੀਅਨ ਵੀ ਨਹੀਂ ਰਹੇ ਪਿੱਛੇ

ਨਵੀਂ ਦਿੱਲੀ— ਭਾਰਤ 'ਚ ਹਰ ਸਾਲ ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ। ਕੇਂਦਰੀ ਸੈਰ-ਸਪਾਟਾ ਮੰਤਰਾਲੇ ਦੀ ਰਿਪੋਰਟ ਮੁਤਾਬਕ ਭਾਰਤ 'ਚ ਸਾਲ 2016 ਤੋਂ 2018 ਤਕ 3 ਸਾਲਾਂ ਅੰਦਰ ਸਭ ਤੋਂ ਵੱਧ ਵਿਦੇਸ਼ੀ ਸੈਲਾਨੀ ਬੰਗਲਾਦੇਸ਼, ਅਮਰੀਕਾ ਅਤੇ ਬ੍ਰਿਟੇਨ ਤੋਂ ਆਏ। ਇਸ ਦੇ ਨਾਲ ਹੀ ਵਿਦੇਸ਼ੀ ਸੈਲਾਨੀਆਂ ਤੋਂ ਆਮਦਨ 'ਚ ਵੀ ਵਾਧਾ ਹੋਇਆ ਹੈ। ਜੇਕਰ ਗੱਲ ਸੂਬਿਆਂ ਦੀ ਕੀਤੀ ਜਾਵੇ ਤਾਂ 60 ਲੱਖ ਵਿਦੇਸ਼ੀ ਸੈਲਾਨੀ ਤਾਮਿਲਨਾਡੂ 'ਚ ਆਏ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 50 ਲੱਖ ਅਤੇ ਉੱਤਰ ਪ੍ਰਦੇਸ਼ 'ਚ 37 ਲੱਖ ਤੋਂ ਵੱਧ ਵਿਦੇਸ਼ੀ ਸੈਲਾਨੀ ਪੁੱਜੇ।

ਦੇਸ਼ ਵਿਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਅਤੇ ਉਨ੍ਹਾਂ ਤੋਂ ਹੋਈ ਆਮਦਨ ਸੰਬੰਧੀ ਇਹ ਜਾਣਕਾਰੀ ਕੇਂਦਰੀ ਸੈਰ-ਸਪਾਟਾ ਮੰਤਰਾਲੇ ਨੇ ਲੋਕ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਦਿੱਤੀ ਹੈ। ਬੰਗਲਾਦੇਸ਼ ਤੋਂ ਭਾਰਤ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 2016 'ਚ 13.80 ਲੱਖ ਸੀ। 2018 'ਚ ਇਹ ਕਰੀਬ ਦੋਗੁਣਾ ਕਰੀਬ 22.56 ਲੱਖ ਪੁੱਜ ਗਈ।
ਆਓ ਜਾਣਦੇ ਹਾਂ ਕਿਸ ਦੇਸ਼ ਦੇ ਕਿੰਨੇ ਸੈਲਾਨੀ ਆਏ—

ਸਾਲ  ਬੰਗਲਾਦੇਸ਼  ਅਮਰੀਕਾ  ਬ੍ਰਿਟੇਨ   ਕੈਨੇਡਾ  ਸ਼੍ਰੀਲੰਕਾ
2016  13.80  12.96  9.41  3.17  2.97
2017  21.56  13.76  9.86  3.35  3.03
2018  22.56  14.56 10.29  3.51  3.53

 

 


author

Tanu

Content Editor

Related News