ਭਾਰਤੀ ਫ਼ੌਜ ਨੇ ਅਰੁਣਾਚਲ ਤੋਂ ਲਾਪਤਾ ਮੁੰਡੇ ਦਾ ਪਤਾ ਲਗਾਉਣ ਲਈ ਚੀਨੀ ਫ਼ੌਜ ਤੋਂ ਮੰਗੀ ਮਦਦ

01/20/2022 1:12:45 PM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਫ਼ੌਜ ਨੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਤੋਂ ਲਾਪਤਾ ਇਕ ਮੁੰਡੇ ਮਿਰਾਮ ਟੈਰੋਨ ਦਾ ਪਤਾ ਲਗਾਉਣ ਅਤੇ ਸਥਾਪਤ ਪ੍ਰੋਟੋਕਾਲ ਅਨੁਸਾਰ ਉਸ ਨੂੰ ਵਾਪਸ ਕਰਨ ਲਈ ਮਦਦ ਮੰਗੀ ਹੈ। ਰੱਖਿਆ ਸਥਾਪਨਾ ਦੇ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਰੁਣਾਚਲ ਪ੍ਰਦੇਸ਼ ਦੇ ਸੰਸਦ ਮੈਂਬਰ ਤਾਪਿਰ ਗਾਵ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਪੀ.ਐੱਲ.ਏ. ਨੇ ਮੰਗਲਵਾਰ ਨੂੰ ਰਾਜ ਦੇ ਅਪਰ ਸਿਆਂਗ ਜ਼ਿਲ੍ਹੇ 'ਚ ਭਾਰਤੀ ਖੇਤਰ ਤੋਂ 17 ਸਾਲਾ ਇਕ ਮੁੰਡੇ ਨੂੰ ਅਗਵਾ ਕਰ ਲਿਆ। ਸੂਤਰਾਂ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਭਾਰਤੀ ਫ਼ੌਜ ਨੂੰ ਟੈਰੋਨ ਦੇ ਲਾਪਤਾ ਹੋਣ ਬਾਰੇ ਸੂਚਨਾ ਮਿਲੀ ਤਾਂ ਉਸ ਨੇ ਤੁਰੰਤ ਹੌਟਲਾਈਨ ਦੇ ਸਥਾਪਤ ਤੰਤਰ ਦੇ ਮਾਧਿਅਮ ਨਾਲ ਪੀ.ਐੱਲ.ਏ. ਨਾਲ ਸੰਪਰਕ ਕਰ ਕੇ ਸੂਚਿਤ ਕੀਤਾ ਕਿ ਜੜ੍ਹੀਆਂ-ਬੂਟੀਆਂ ਇਕੱਠੀਆਂ ਕਰਨ ਨਿਕਲਿਆ ਇਕ ਮੁੰਡਾ ਰਸਤਾ ਭਟਕ ਗਿਆ ਹੈ ਅਤੇ ਉਸ ਦਾ ਪਤਾ ਨਹੀਂ ਲੱਗ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਪੀ.ਐੱਲ.ਏ. ਤੋਂ ਉਨ੍ਹਾਂ ਦੇ ਖੇਤਰ 'ਚ ਮੁੰਡੇ ਦਾ ਪਤਾ ਲਗਾਉਣ ਅਤੇ ਸਥਾਪਤ ਪ੍ਰੋਟੋਕਾਲ ਅਨੁਸਾਰ ਉਸ ਨੂੰ ਵਾਪਸ ਕਰਨ ਲਈ ਮਦਦ ਮੰਗੀ ਹੈ।

ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ 'ਚ ਚੀਨੀ ਫ਼ੌਜ ਨੇ ਕੀਤਾ ਨੌਜਵਾਨ ਨੂੰ ਅਗਵਾ, ਰਾਹੁਲ ਨੇ ਜ਼ਾਹਰ ਕੀਤੀ ਚਿੰਤਾ

ਗਾਵ ਨੇ ਬੁੱਧਵਾਰ ਨੂੰ ਕਿਹਾ ਕਿ ਘਟਨਾ ਉਸ ਸਥਾਨ 'ਤੇ ਵਾਪਰੀ ਜਿੱਥੋਂ ਸਾਂਗਪੋ ਨਦੀ ਅਰੁਣਾਚਲ ਪ੍ਰਦੇਸ਼ 'ਚ ਭਾਰਤ 'ਚ ਪ੍ਰਵੇਸ਼ ਕਰਦੀ ਹੈ। ਸਾਂਗਪੋ ਨੂੰ ਅਰੁਣਾਚਲ ਪ੍ਰਦੇਸ਼ 'ਚ ਸਿਆਂਗ ਅਤੇ ਆਸਾਮ 'ਚ ਬ੍ਰਹਮਾਪੁੱਤਰ ਕਿਹਾ ਜਾਂਦਾ ਹੈ। ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸ਼ਿਥ ਪ੍ਰਮਾਣਿਕ ਨੂੰ ਘਟਨਾ ਤੋਂ ਜਾਣੂੰ ਕਰਵਾ ਦਿੱਤਾ ਹੈ ਅਤੇ ਉਨ੍ਹਾਂ ਤੋਂ ਇਸ ਸੰਬੰਧ 'ਚ ਜ਼ਰੂਰੀ ਕਾਰਵਾਈ ਕਰਨ ਦੀ ਠਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਸਤੰਬਰ 2020 'ਚ ਪੀ.ਐੱਲ.ਏ. ਨੇ ਅਰੁਣਾਚਲ ਪ੍ਰਦੇਸ਼ ਦੇ ਅਪਰ ਸੁਬਨਸਿਰੀ ਜ਼ਿਲ੍ਹੇ ਤੋਂ 5 ਨੌਜਵਾਨਾਂ ਨੂੰ ਅਗਵਾ ਕਰ ਲਿਆ ਸੀ ਅਤੇ ਲਗਭਗ ਇਕ ਹਫ਼ਤੇ ਬਾਅਦ ਉਨ੍ਹਾਂ ਨੂੰ ਛੱਡਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News