28 ਤਾਰੀਖ਼ ਤੋਂ ਸਾਰੇ ਨੈਸ਼ਨਲਾਈਜ਼ਡ ਬੈਂਕਾਂ ਦਾ ਕੰਮ 3 ਦਿਨ ਲਈ ਬੰਦ ਰਹੇਗਾ

Sunday, Sep 27, 2026 - 10:46 AM (IST)

28 ਤਾਰੀਖ਼ ਤੋਂ ਸਾਰੇ ਨੈਸ਼ਨਲਾਈਜ਼ਡ ਬੈਂਕਾਂ ਦਾ ਕੰਮ 3 ਦਿਨ ਲਈ ਬੰਦ ਰਹੇਗਾ

ਫਿਰੋਜ਼ਪੁਰ (ਕੁਮਾਰ) : ਫਾਈਵ ਡੇਅ ਵੀਕ ਦੀ ਮੰਗ ਨੂੰ ਲੈ ਕੇ ਫਿਰੋਜ਼ਪੁਰ ਦੇ ਸਾਰੇ ਨੈਸ਼ਨਲਾਈਜ਼ਡ ਬੈਂਕਾਂ ਦਾ ਕੰਮ 28 ਸਤੰਬਰ ਤੋਂ 3 ਦਿਨ ਲਈ ਰੋਸ ਵਜੋਂ ਮੁਕੰਮਲ ਤੌਰ ’ਤੇ ਬੰਦ ਰਹੇਗਾ। ਇਹ ਜਾਣਕਾਰੀ ਦਿੰਦੇ ਹੋਏ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਬੈਂਕ ਕਰਮਚਾਰੀਆਂ ਦੀ ਇਹ ਮੁੱਖ ਮੰਗ ਚੱਲੀ ਆ ਰਹੀ ਹੈ ਕਿ ਬੈਂਕਾਂ ਦਾ ਕੰਮ ਹਫ਼ਤੇ 'ਚ 5 ਦਿਨ ਕੀਤਾ ਜਾਵੇ ਅਤੇ ਇਸ ਮੰਗ ਨੂੰ ਲੈ ਕੇ ਬੈਂਕ ਕਰਮਚਾਰੀਆਂ ਵੱਲੋਂ ਰੋਜ਼ਾਨਾ 40 ਮਿੰਟ ਵੱਧ ਕੰਮ ਕਰਨ ਦੀ ਸਰਕਾਰ ਨੂੰ ਤਜਵੀਜ਼ ਦਿੱਤੀ ਗਈ ਸੀ।

ਇਸ ਦੇ ਬਾਵਜੂਦ ਸਰਕਾਰ ਵੱਲੋਂ ਇਸ ਮੰਗ ਨੂੰ ਲੈ ਕੇ ਹੁਣ ਤੱਕ ਕੋਈ ਸਰਕਾਰੀ ਹੁਕਮ ਜਾਰੀ ਨਹੀਂ ਕੀਤਾ ਗਿਆ ਅਤੇ ਬੈਂਕ ਕਰਮਚਾਰੀਆਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਇਸ ਮੰਗ ਨੂੰ ਜਲਦ ਪੂਰਾ ਕਰਨ ਲਈ ਸਰਕਾਰੀ ਤੌਰ ’ਤੇ ਹੁਕਮ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੜਤਾਲ ਦੌਰਾਨ ਕੋਈ ਮੁਸ਼ਕਿਲ ਨਾ ਆਵੇ ਇਸ ਲਈ 27 ਸਤੰਬਰ ਨੂੰ ਐਤਵਾਰ ਵਾਲੇ ਦਿਨ ਬੈਂਕਾਂ ਦਾ ਕੰਮ ਪੂਰੀ ਤਰ੍ਹਾਂ ਚੱਲਦਾ ਰਹੇਗਾ।


author

Babita

Content Editor

Related News