ਲੱਦਾਖ ਦੇ ਦੌਰੇ ''ਤੇ ਪਹੁੰਚੇ ਫੌਜ ਮੁਖੀ ਜਨਰਲ ਬਿਪੀਨ ਰਾਵਤ, ਜਾਂਚ ਸੁਰੱਖਿਆ ਇੰਤਜਾਮ

03/31/2018 10:31:47 AM

ਸ਼੍ਰੀਨਗਰ/ਲੇਹ— ਭਾਰਤੀ ਥਲ ਫੌਜ ਮੁਖੀ ਜਨਰਲ ਬਿਪੀਨ ਰਾਵਤ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੂਰਬ ਲੱਦਾਖ ਇਲਾਕੇ 'ਚ ਸਥਿਤ ਆਰਮੀ ਦੀ ਫਾਰਵਡ ਪੋਸਟ ਦਾ ਦੌਰਾ ਕੀਤਾ। ਫੌਜ ਬੁਲਾਰੇ ਅਨੁਸਾਰ ਥਲ ਫੌਜ ਮੁਖੀ ਜਨਰਲ ਰਾਵਤ ਸ਼ੁੱਕਰਵਾਰ ਨੂੰ ਲੱਦਾਖ ਦੇ ਦੌਰੇ 'ਤੇ ਪਹੁੰਚੇ, ਜਿਥੇ ਉਨ੍ਹਾਂ ਨੇ ਸੁਰੱਖਿਆ ਇੰਤਜਾਮਾਂ ਦੀ ਸਮੀਖਿਆ ਕੀਤੀ।
ਬੁਲਾਰੇ ਅਨੁਸਾਰ, ਜਨਰਲ ਰਾਵਤ ਨੇ ਪੂਰਬ ਲੱਦਾਖ 'ਚ ਫੌਜ ਦੀ ਫਾਰਵਡ ਪੋਸਟ ਦਾ ਦੌਰਾ ਕਰਕੇ ਉਥੇ ਤਾਇਨਾਤ ਜਵਾਨਾਂ ਨਾਲ ਮੁਲਾਕਤ ਕੀਤੀ। ਇਸ ਦੌਰਾਨ ਜਨਰਲ ਰਾਵਤ ਨਾਲ ਫੌਜ ਦੇ ਤਮਾਮ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਰਹੇ। ਬੁਲਾਰੇ ਨੇ ਕਿਹਾ ਕਿ ਆਪਣੇ ਇਕ ਦਿਨਾਂ ਦੌਰੇ 'ਤੇ ਪਹੁੰਚੇ ਆਰਮੀ ਚੀਫ ਨੇ ਲੱਦਾਖ 'ਚ ਫੌਜ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਇਥੇ ਰਾਜਨੀਤਿਕ ਚੁਣੌਤੀਆਂ ਨਾਲ ਨਜਿੱਠਣ ਲਈ ਕੀਤੇ ਗਏ ਇੰਤਜਾਮਾਂ ਦੀ ਸਮੀਖਿਆ ਕੀਤੀ।


ਮੁਸ਼ਕਿਲ ਹਾਲਾਤ 'ਚ ਡਿਊਟੀ ਕਰ ਰਹੇ ਜਵਾਨਾਂ ਦੀ ਤਾਰੀਫ
ਇਸ ਦੌਰਾਨ ਫੌਜ ਮੁਖੀ ਨੇ ਬੇਹੱਦ ਮੁਸ਼ਕਿਲ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਵੀ ਇਥੇ ਪ੍ਰਤੀਬਿਧਤਾ ਨਾਲ ਆਪਣੀ ਡਿਊਟੀ ਕਰ ਰਹੇ ਹਨ। ਜਵਾਨਾਂ ਦੀ ਸਰਾਹਨਾ ਕੀਤੀ। ਇਸ ਨਾਲ ਹੀ ਉਨ੍ਹਾਂ ਨੇ ਜਵਾਨਾਂ ਦੀ ਤਾਕਤ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਪ੍ਰਸ਼ੰਸ਼ਾ ਵੀ ਕੀਤੀ। ਦੱਸਣਾ ਚਾਹੁੰਦੇ ਹਾਂ ਕਿ ਫੌਜ ਮੁਖੀ ਜਨਰਲ ਬਿਪੀਨ ਰਾਵਤ ਨਾਲ ਸਾਬਕਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਵੀ ਪਿਛਲੇ ਦਿਨੀਂ ਲੇਹ ਲੱਦਾਖ ਦਾ ਦੌਰਾ ਕੀਤਾ ਸੀ। ਇਸ ਦੌਰੇ 'ਤੇ ਰੱਖਿਆ ਮੰਤਰੀ ਨਾਲ ਫੌਜ ਮੁਖੀ ਅਤੇ ਉੱਤਰੀ ਕਮਾਨ ਦੇ ਜੀ.ਓ.ਸੀ. ਜਨਰਲ ਦੇਵਰਾਜ ਅਨਬੂ ਵੀ ਮੌਜ਼ੂਦ ਸਨ।


Related News